ਮਹਿੰਗੇ ਭਾਅ ਦਾ ਡਿੱਗਿਆ ਮੋਬਾਈਲ ਵਾਪਸ ਕਰਕੇ ਦਿਖਾਈ ਇਮਾਨਦਾਰੀ

Welfare Work
ਸੁਨਾਮ: ਡਿੱਗਿਆ ਮੋਬਾਈਲ ਮਾਲਕ ਨੂੰ ਵਾਪਸ ਕਰਦਾ ਹੋਇਆ ਗੁਰਤੇਜ ਸਿੰਘ ਇੰਸਾਂ।

Welfare Work ਦੀ ਇਲਾਕੇ ‘ਚ ਹੋ ਰਹੀ ਐ ਪ੍ਰਸ਼ੰਸਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਇਮਾਨਦਾਰੀ ਅਜੇ ਜਿੰਦਾ ਹੈ ਇਸ ਦੀ ਜਿਊਂਦੀ-ਜਾਗਦੀ ਮਿਸਾਲ (Welfare Work) ਸੁਨਾਮ ਬਲਾਕ ‘ਚ ਪੈਂਦੇ ਪਿੰਡ ਚੱਠਾ ਸੇਖਵਾਂ ਦੇ ਡੇਰਾ ਸ਼ਰਧਾਲੂ ਗੁਰਤੇਜ ਸਿੰਘ ਤੇਜੀ ਇੰਸਾਂ ਵੱਲੋਂ ਇੱਕ ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਦੇ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। ਇਸ ਸਬੰਧੀ ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਉਸ ਨੂੰ ਸੰਗਰੂਰ ਜਾਂਦੇ ਸਮੇ ਰਸਤੇ ਵਿੱਚ ਇੱਕ ਸੈਮਸੰਗ ਕੰਪਨੀ ਦਾ ਮੋਬਾਇਲ ਡਿੱਗਿਆ ਮਿਲਿਆ। ਜਿਸ ਦੀ ਕੀਮਤ 10000 ਤੋਂ ਉੱਪਰ ਦੀ ਹੈ। ਉਹ ਮੋਬਾਇਲ ਦੇ ਅਸਲ ਮਾਲਕ ਨਿਰਮਲ ਸਿੰਘ ਵਾਸੀ ਛਾਜਲੀ ਕੋਠੇ ਨੂੰ ਵਾਪਸ ਕਰ ਰਿਹਾ ਹੈ।

ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਅਰਸੇ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ, ਉਸਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਹੀ ਨਾਮ-ਦਾਨ ਲਿਆ ਸੀ, ਉਨ੍ਹਾਂ ਦੇ ਹੀ ਦੱਸੇ ਤੇ ਦਿਖਾਏ ਗਏ ਮਾਰਗ ਤੇ ਚਲਦੇ ਹੋਏ ਉਸ ਨੇ ਇਹ ਮੋਬਾਈਲ ਵਾਪਸ ਕੀਤਾ ਹੈ। ਉੱਥੇ ਖੜ੍ਹੇ ਹੋਰ ਲੋਕਾਂ ਨੇ ਵੀ ਜਦੋਂ ਇਹ ਦ੍ਰਿਸ ਦੇਖਿਆ ਤਾਂ ਉਨ੍ਹਾਂ ਕਿਹਾ ਕਿ ਧੰਨ ਹਨ ਅਜਿਹੇ ਗੁਰੂ ਜਿਨ੍ਹਾਂ ਨੇ ਆਪਣੇ ਸਿਸਾਂ ਨੂੰ ਅਜਿਹੀ ਨੇਕ ਸਿੱਖਿਆ ਦਿੱਤੀ ਹੈ।

ਇਹ ਵੀ ਪੜ੍ਹੋ : ਹੁਣੇ-ਹੁਣੇ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਚੱਲੇਗੀ ਲੂ, ਪਾਕਿਸਤਾਨ ਤੋਂ ਆ ਰਹੀ ਹੈ ਗਰਮ ਹਵਾ

ਇਸ ਮੌਕੇ ਮੋਬਾਈਲ ਮਾਲਕ ਨਿਰਮਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੋਈ ਸਸਤੀ ਚੀਜ਼ ਲੱਭਣ ਤੇ ਵੀ ਵਾਪਸ ਨਹੀਂ ਕਰਦਾ ਪਰੰਤੂ ਉਸ ਦਾ ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਉਕਤ ਡੇਰਾ ਸ਼ਰਧਾਲੂ ਨੇ ਵਾਪਸ ਕਰਨ ਦਾ ਵੱਡਾ ਜਿਗਰਾ ਦਿਖਾਇਆ ਹੈ ਜਿਸ ਦਾ ਉਹ ਬਹੁਤ-ਬਹੁਤ ਧੰਨਵਾਦ ਕਰਦਾ ਹੈ।