ਅਸੀਂ ਹਾਰ ਕੇ ਵੀ ਜਿੱਤੇ ਹਾਂ : ਰਾਹੁਲ

Congress, Rahul Gandhi, Win, Gujarat Elections

ਟਵੀਟ ਕਰਕੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ

ਨਵੀਂ ਦਿੱਲੀ (ਏਜੰਸੀ)। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਭਾਵੇਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਨ੍ਹਾਂ ਚੋਣਾਂ ‘ਚ ਕਾਂਗਰਸ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਕੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਮੰਗਲਵਾਰ ਨੂੰ ਮੀਡੀਆ ਨਾਲ ਰੂਬਰੂ ਹੋਏ। ਇਸ ਦੌਰਾਨ ਰਾਹੁਲ ਨੇ ਇੱਕ ਵਾਰ ਫਿਰ ਪੀਐਮ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਰਾਹੁਲ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਨੇ ਭਾਜਪਾ ਅਤੇ ਮੋਦੀ ਜੀ ਨੂੰ ਸੰਦੇਸ਼ ਦਿੱਤਾ ਹੈ ਕਿ ਤੁਹਾਡਾ ਗੁੱਸਾ ਕਿਸੇ ਕੰਮ ਨਹੀਂ ਆਵੇਗਾ ਅਤੇ ਇਸ ਗੁੱਸੇ ਨੂੰ ਪਿਆਰ ਹਰਾ ਦੇਵੇਗਾ ਰਾਹੁਲ ਨੇ ਅੱਗੇ ਕਿਹਾ ਕਿ ਚੋਣਾਂ ਤੋਂ ਬਾਅਦ ਮੋਦੀ ਦੀ ਭਰੋਸੇਯੋਗਤਾ ‘ਤੇ ਸਵਾਲ ਉੱਠ ਗਿਆ ਹੈ ਗੁਜਰਾਤ ਦੀ ਜਨਤਾ ਨੇ ਮੈਨੂੰ ਬਹੁਤ ਪਿਆਰ ਦਿੱਤਾ ਅਤੇ ਸਭ ਤੋਂ ਵੱਡੀ ਗੱਲ ਕਿ ਇਹ ਸਿਖਾਇਆ ਕਿ ਤੁਹਾਡੀ ਲੜਾਈ ‘ਚ ਜਿੰਨਾ ਵੀ ਗੁੱਸਾ ਅਤੇ ਪੈਸਾ ਹੋਵੇ ਤੁਸੀਂ ਉਸ ਨੂੰ ਪਿਆਰ ਨਾਲ ਟੱਕਰ ਦੇ ਸਕਦੇ ਹੋ। (Rahul)

UGC NET Result 2023 Live Updates : NTA ਨੇ ਨਤੀਜਾ ਅਪਡੇਟ ਕੀਤਾ! ਹੁਣੇ ਚੈੱਕ ਕਰੋ!

ਗੁਜਰਾਤ ‘ਚ ਵਿਕਾਸ ‘ਤੇ ਮੋਹਰ ਲਾਉਣ ਦੇ ਬਿਆਨ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦਿਲਚਸਪ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਮੋਦੀ ਇਹ ਗੱਲ ਕਹਿ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ‘ਚ ਮੋਦੀ ਜੀ ਨੇ ਬੋਲਿਆ ਹੈ ਕਿ ਵਿਕਾਸ ਦਾ ਚੋਣ ਹੈ, ਜੀਐਸਟੀ ‘ਤੇ ਮੋਹਰ ਹੈ ਉਨ੍ਹਾਂ ਨੇ ਭਾਸ਼ਣਾਂ ‘ਚ ਨਾ ਵਿਕਾਸ ਦੀ ਗੱਲ ਹੋ ਰਹੀ ਸੀ ਅਤੇ ਨਾ ਜੀਐਸਟੀ ਦੀ ਮੋਦੀ ਦੀ ਭਰੋਸੇਯੋਗਤਾ ‘ਤੇ ਬਹੁਤ ਵੱਡਾ ਸਵਾਲ ਹੈ। ਆਉਣ ਵਾਲੇ ਸਮੇਂ ‘ਚ ਨਜ਼ਰ ਆਵੇਗਾ ਕਿ ਮੋਦੀ ਜੀ ਦੀ ਭਰੋਸੇਯੋਗਤਾ ਨਹੀਂ ਹੈ ਰਾਹੁਲ ਨੇ ਗੁਜਰਾਤ ‘ਚ ਹਾਰ ਮਿਲਣ ਦੇ ਬਾਵਜੂਦ ਨਤੀਜੇ ਨੂੰ ਕਾਂਗਰਸ ਪਾਰਟੀ ਲਈ ਚੰਗਾ ਦੱਸਿਆ ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਚੰਗਾ ਰਿਜਲਟ ਰਿਹਾ ਹੈ ਅਸੀਂ ਜਿੱਤ ਸਕਦੇ ਸੀ, ਪਰ ਕਮੀ ਹੋ ਗਈ ਰਾਹੁਲ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਨੇ ਤਿੰਨ ਮਹੀਨਿਆਂ ‘ਚ ਮੈਨੂੰ ਬਹੁਤ ਪਿਆਰ ਦਿੱਤਾ ਹੈ ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਉੱਥੋਂ ਦੀ ਜਨਤਾ ਨੇ ਮੈਨੂੰ ਇਹ ਵੀ ਸਿਖਾਇਆ ਕਿ ਜੋ ਵੀ ਲੜਾਈ ਹੋਵੇ, ਜਿੰਨਾ ਵੀ ਗੁੱਸਾ ਹੋਵੇ, ਧਨ ਹੋਵੇ ਉਨ੍ਹਾਂ ਨੂੰ ਤੁਸੀਂ ਪਿਆਰ ਨਾਲ ਟੱਕਰ ਦੇ ਸਕਦੇ ਹੋ। (Rahul)

LEAVE A REPLY

Please enter your comment!
Please enter your name here