ਦ੍ਰਿਸ਼ਟੀ ਪੰਜਾਬ ਨੇ 23 ਵਿਦਿਆਰਥੀ ਕੀਤੇ 11.50 ਲੱਖ ਰੁਪਏ ਦੇ ਐਵਾਰਡ ਨਾਲ ਸਨਮਾਨਿਤ

ਵਾਤਾਵਰਨ ਉਮੇਂਦਰ ਦੱਤ ਰਾਜਪਾਲ ਸਿੱਧੂ ਐਵਾਰਡ ਨਾਲ ਸਨਮਾਨਿਤ

ਚੰਡੀਗੜ, (ਅਸ਼ਵਨੀ ਚਾਵਲਾ)।ਕੈਨੇਡਾ ਦੀ ਗੈਰ ਸਰਕਾਰੀ ਸੰਸਥਾ ‘ਦ੍ਰਿਸ਼ਟੀ ਪੰਜਾਬ’ ਨੇ ਆਪਣੇ 10ਵੇਂ ਸਲਾਨਾ ਐਵਾਰਡ ਸਮਾਗਮ ਵਿਚ ਪੰਜਾਬ ਦੇ 23 ਹੋਣਹਾਰ ਵਿਦਿਆਰਥੀਆਂ ਨੂੰ 11.50 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ। ਚੰਡੀਗੜ ਪ੍ਰੈਸ ਕਲੱਬ ਵਿਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਮਾਰਚ 2019 ਦੀ ਦਸਵੀਂ ਦੀ ਪ੍ਰੀਖਿਆ ਵਿਚ ਮੈਰਿਟ ਸੂਚੀ ਵਿਚ ਆਏ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀਆਂ ਨੂੰ ਦ੍ਰਿਸ਼ਟੀ ਐਵਾਰਡ ਲਈ ਚੁਣਿਆ ਗਿਆ ਸੀ

ਇਸ ਵਾਰ ਪੰਜਾਬ ਦੀ ਮੈਰਿਟ ਸੂਚੀ ਵਿਚ ਸਰਕਾਰੀ ਸਕੂਲਾਂ ਦੇ 64 ਵਿਦਿਆਰਥੀ ਆਏ ਸਨ, ਜਿੰਨਾਂ ਵਿਚੋਂ ਆਰਥਿਕ ਸਥਿਤੀ ਦੇ ਹਿਸਾਬ ਨਾਲ 23 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ।

ਦ੍ਰਿਸ਼ਟੀ ਪੰਜਾਬ ਵਲੋਂ ਹੀ ਕੈਨੇਡਾ ਵੱਸਦੇ ਸਿੱਧੂ ਪਰਿਵਾਰ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਣ ਵਾਲਾ ਰਾਜਪਾਲ ਸਿੱਧੂ ਯਾਦਗਾਰੀ ਵਾਤਾਵਰਨ ਐਵਾਰਡ ਇਸ ਵਾਰ ਪੰਜਾਬ ਦੇ ਜਾਣੇ –ਪਛਾਣੇ ਵਾਤਾਵਰਨ ਤੇ ਕੁਦਰਤੀ ਖੇਤੀ ਕਾਰਕੁਨ ਉਮੇਂਦਰ ਦੱਤ ਨੂੰ ਦਿੱਤਾ ਗਿਆ।

ਇਸ ਮੌਕੇ ਬੋਲਦਿਆਂ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਦ੍ਰਿਸ਼ਟੀ ਪੰਜਾਬ ਦੇ ਹਰ ਸਮਾਗਮ ਦੇ ਗਵਾਹ ਹਨ। ਇਸ ਵਿੱਚ ਆਉਣ ਵਾਲੇ ਬੱਚੇ ਸਚਮੁੱਚ ਦੂਜਿਆਂ ਲਈ ਚਾਨਣ ਮੁਨਾਰਾ ਹਨ ਇੱਕ ਬੱਚੇ ਨੂੰ ਐਵਾਰਡ ਦੇਣ ਤੋਂ ਸ਼ੁਰੂ ਹੋਇਆ ਇਹ ਕਾਰਵਾਂ ਅੱਜ 23 ਤੱਕ ਪਹੁੰਚ ਗਿਆ ਦ੍ਰਿਸ਼ਟੀ ਪੰਜਾਬ ਦੇ ਸੰਚਾਲਕ ਹਰਮਿੰਦਰ ਢਿੱਲੋਂ ਤੇ ਸ਼ਮੀਲ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ।

ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਵਿਨਾਸ਼ ਰਾਏ ਖੰਨਾ ਨੇ ਵੀ ਦ੍ਰਿਸ਼ਟੀ ਪੰਜਾਬ ਦੇ ਉੱਦਮ ਦੀ ਸ਼ਲਾਘਾ ਕੀਤੀ ਖੰਨਾ ਨੇ ਦੱਸਿਆ ਕਿ ਉਨਾਂ ਨਿੱਜੀ ਤੌਰ ਉੱਤੇ ਹੁਸ਼ਿਆਰਪੁਰ ਵਿਚ ਕਈ ਸਰਕਾਰੀ ਸਕੂਲ ਅਡੌਪਟ ਕੀਤੇ ਹੋਏ ਹਨ, ਜਿਸ ਲਈ ਦ੍ਰਿਸ਼ਟੀ ਪੰਜਾਬ ਦੇ ਸਰਗਰਮ ਮੈਂਬਰ ਮੁਨੀਸ਼ ਸ਼ਰਮਾ ਦਾ ਕਾਫ਼ੀ ਅਹਿਮ ਯੋਗਦਾਨ ਮਿਲਦਾ ਹੈ।

ਸਮਾਗਮ ਦੇ ਪ੍ਰਬੰਧਕ ਤੇ ਦ੍ਰਿਸ਼ਟੀ ਪੰਜਾਬ ਦੇ ਇੰਡੀਆ ਵਿਚ ਮੈਂਬਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰੈਸ ਕਲੱਬ, ਸੰਕਲਪ, ਗੋ-ਗਲੋਬਲ ਸੰਸਥਾ, ਰਿਸ਼ਵ ਫਾਰਮਾਸੂਟੀਕਲ ਹਰ ਸਾਲ ਇਸ ਸਮਾਗਮ ਵਿਚ ਅਹਿਮ ਯੋਗਦਾਨ ਦਿੰਦੇ ਹਨ ਇਸ ਵਾਰ ਟ੍ਰਾਈਡੈਂਟ ਗਰੁੱਪ ਵੀ ਸਾਡੇ ਨਾਲ ਜੁੜਿਆ ਹੈ, ਜਿਨਾਂ 12 ਵਿਦਿਆਰਥੀਆਂ ਨੂੰ ਟੈਬਜ਼ ਬਤੌਰ ਤੋਹਫ਼ੇ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।