ਗੋਪਾਲ ਕਾਂਡਾ ਦੇ ਭਰਾ ਦੇ ਦੇਹਾਂਤ ’ਤੇ ਏਟੀਐੱਫ਼ਆਈ ਮੁਖੀ ਨੇ ਪ੍ਰਗਟਾਇਆ ਦੁੱਖ | Viresh Shandyal
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਐਂਟੀ ਟੈਰੇਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ Viresh Shandyal ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਜ਼ਾਦੀ ਵਾਲੀ ਪੈਰੋਲ ਦਿੱਤੀ ਜਾਵੇ। ਜੋ ਉਨ੍ਹਾਂ ਦਾ ਕਾਨੂੰਨੀ ਹੱਕ ਵੀ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੂੰ ਸਰਕਾਰ ਪੈਰੋਲ ਦਿੰਦੀ ਹੈ, ਜੋ ਉਨ੍ਹਾਂ ਦਾ ਕਾਨੂਨੀ ਹੱਕ ਹੈ, ਪਰ ਦੁੱਖ ਦੀ ਗੱਲ ਹੈ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਪਾਬੰਦੀਆਂ ਵਾਲੀ ਪੈਰੋਲ ਦੇ ਕੇ ਉਨ੍ਹਾਂ ਦੇ ਕਾਨੂੰਨੀ ਅਧਿਕਾਰ ਦਾ ਘਾਣ ਕਰ ਰਹੀ ਹੈ।
ਉਹ ਸੋਮਵਾਰ ਨੂੰ ਸਰਕਾਰ ਵਿਧਾਇਕ ਤੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਤੇ ਗੋਬਿੰਦ ਕਾਂਡਾ ਦੇ ਭਰਾ ਮਹਾਨ ਕਾਂਡਾ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਨ ਪਹੰੁਚੇ ਸਨ। ਇਸ ਤੋਂ ਬਾਅਦ ਇੱਥੇ ਪੀਡਬਲਿਊਡੀ ਰੈਸਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੀਰੇਸ਼ ਸ਼ਾਂਡਿਆਲ ਨੇ ਕਿਹਾ ਕਿ ਇਹ ਉਹ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਨ ਜੋ ਵੇਸਵਾਵਾਂ ਨੂੰ ਧੀ ਬਣਾ ਕੇ ਉਨ੍ਹਾਂ ਦੇ ਵਿਆਹ ਕਰਵਾਉਂਦੇ ਹਨ, ਫੌਜ ਲਈ ਲੱਖਾਂ ਯੂਨਿਟ ਖ਼ੂਨਦਾਨ ਦਿੰਦੇ ਰਹੇ ਹਨ, ਨੇਤਰਦਾਨ ਕਰਦੇ ਹਨ, ਸਰੀਰ ਦਾਨ ਦੀ ਅਲਖ ਜਗਾਉਂਦੇ ਹਨ, ਇਹੀ ਨਹੀਂ ਡੇਰੇ ਦੇ ਸਕੂਲ ’ਚ ਪੜ੍ਹਨ ਵਾਲੇ ਲੜਕੇ-ਲੜਕੀਆਂ ਅੱਜ ਖੇਡਾਂ ’ਚ ਟਾਪਰ ਹਨ ਅਤੇ ਦੇਸ਼ ਦਾ ਨਾਂਅ ਚਮਕਾ ਰਹੇ ਹਨ।
ਸਮਾਜ ਦੀ ਗੰਦਗੀ ਨੂੰ ਪਿਛਲੇ 25 ਸਾਲਾਂ ਤੋਂ ਸਾਫ਼ ਕਰ ਰਹੇ ਹਨ ਗੁਰੂ ਜੀ
ਵੀਰੇਸ਼ ਸ਼ਾਂਡਿਆਲ ਨੇ ਕਿਹਾ ਕਿ ਅੱਜ ਘਰ ਦੇ ਚਾਰ ਮੈਂਬਰ ਇਕੱਠੇ ਨਹੀਂ ਰਹਿ ਸਕਦੇ ਪਰ ਡੇਰਾ ਸੱਚਾ ਸੌਦਾ ਦੇ ਇਹ ਪੂਜਨੀਕ ਗੁਰੂ ਜੀ ਕਰੋੜਾਂ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ। ਸਮਾਜ ਦੀ ਗੰਦਗੀ ਨੂੰ ਪਿਛਲੇ 25 ਸਾਲਾਂ ਤੋਂ ਸਾਫ਼ ਕਰ ਰਹੇ ਹਨ ਅਤੇ ਡੇਰੇ ’ਚ ਸ਼ਰਾਬ, ਮਾਸ ਤੇ ਬੁਰਾਈਆਂ ਨੂੰ ਛੁਡਵਾਇਆ ਜਾਂਦਾ ਹੈ। ਇਸ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਸਰਕਾਰ ਜੋ ਪੈਰੋਲ ਦੇ ਰਹੀ ਹੈ, ਉਹ ਪੂਰੀ ਤਰ੍ਹਾਂ ਆਜ਼ਾਦੀ ਵਾਲੀ ਹੋਣੀ ਚਾਹੀਦੀ ਹੈ।
ਇਸ ਦੌਰਾਨ ਵੀਰੇਸ਼ ਸ਼ਾਂਡਿਆਲ ਨੇ ਕਿਹਾ ਕਿ ਹਿੰਦੂ-ਸਿੱਖ ਭਾਈਚਾਰਾ ਹਮੇਸ਼ਾ ਇੱਕ ਰਹੇਗਾ ਅਤੇ ਕਿਸੇ ਕੀਮਤ ’ਤੇ ਵੀ ਜੋ ਦੇਸ਼ਧ੍ਰੋਹੀਆਂ ਦੇ ਇਸ ਭਾਈਚਾਰੇ ਨੂੰ ਤੋੜਨ ਦੇ ਮਨਸੂਬੇ ਹਨ, ਉਹ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਸ਼ਾਂਡਿਆਲ ਨੇ ਕਿਹਾ ਕਿ ਦੇਸ਼ ਦਾ ਬ੍ਰਾਹਮਣ ਤੇ ਸਨਾਤਨੀ ਕਦੇ ਨੌਂਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨ ਨਹੀਂ ਉਤਾਰ ਸਕਦਾ। ਜੇਕਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਨਾ ਬ੍ਰਾਹਮਣ ਹੁੰਦਾ ਤੇ ਨਾ ਹਿੰਦੂ ਹੁੰਦਾ, ਇਸ ਲਈ 10 ਗੁਰੂਆਂ ਨੂੰ ਉਨ੍ਹਾਂ ਦਾ ਨਮਨ ਹੈ ਅਤੇ ਰਹੇਗਾ।