ਵਿਰਾਟ ਸੱਤਵੀਂ ਵਾਰ ਬਣੇ ਮੈਨ ਆਫ਼ ਦ ਸੀਰੀਜ

ਵਿਰਾਟ ਨੇ ਪੰਜ ਮੈਚਾਂ ‘ਚ 3 ਸੈਂਕੜਿਆਂ ਅਤੇ 151 ਦੀ ਔਸਤ ਨਾਲ 453 ਦੌੜਾਂ ਬਣਾਈਆਂ

 
ਤਿਰੁਵੰਥਪੁਰਮ, 1 ਨਵੰਬਰ। 

ਵੈਸਟਇੰਡੀਜ਼ ਵਿਰੁੱਧ ਜਿੱਤ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਮੈਨ ਆਫ਼ ਦ ਸੀਰੀਜ਼ ਰਹੇ ਇਸ ਅਵਾਰਡ ਲਈ ਕਪਤਾਨ ਵਿਰਾਟ ਅਤੇ ਉਪਕਪਤਾਨ ਰੋਹਿਤ ਸ਼ਰਮਾ ਦਰਮਿਆਨ ਮੁਕਾਬਲਾ ਸੀ ਆਖ਼ਰੀ ਮੈਚ ‘ਚ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ 4 ਵਿਕਟਾਂ ਦੀ ਬਦੌਲਤ ਮੈਨ ਆਫ਼ ਦ ਮੈਚ ਰਹੇ

 
ਵਿਰਾਟ ਨੇ ਪੰਜ ਮੈਚਾਂ ‘ਚ 3 ਸੈਂਕੜਿਆਂ ਅਤੇ 151 ਦੀ ਔਸਤ ਨਾਲ 453 ਦੌੜਾਂ ਬਣਾਈਆਂ ਜਦੋਂਕਿ ਰੋਹਿਤ ਨੇ ਪੰਜ ਮੈਚਾਂ ‘ਚ 2 ਸੈਂਕੜਿਆਂ ਅਤੇ ਇੱਕ ਅਰਧ ਸੈਂਕੜੇ ਅਤੇ 129 ਦੀ ਔਸਤ ਨਾਲ 389 ਦੌੜਾਂ ਬਣਾਈਆਂ ਭਾਰਤੀ ਕਪਤਾਨ ਨੇ 140, ਨਾਬਾਦ 157, 107, 16 ਅਤੇ ਨਾਬਾਦ 33 ਦੌੜਾਂ ਬਣਾਈਆਂ ਜਦੋਂਕਿ ਰੋਹਿਤ ਨੇ ਨਾਬਾਦ 152, 4, 8, ਨਾਬਾਦ 162 ਅਤੇ ਨਾਬਾਦ 63 ਦੌੜਾਂ ਬਣਾਈਆਂ

 
ਵਿਰਾਟ ਆਪਣੇ ਕਰੀਅਰ ‘ਚ ਸੱਤਵੀਂ ਵਾਰ ਮੈਨ ਆਫ਼ ਦ ਸੀਰੀਜ਼ ਬਣੇ ਹਨ ਅਤੇ ਇਸ ਦੇ ਨਾਲ ਹੀ ਉਹ ਵਿਵਅਨ ਰਿਚਰਡਜ਼, ਹਾਸ਼ਿਮ ਅਮਲਾ, ਕ੍ਰਿਸ ਗੇਲ, ਯੁਵਰਾਜ ਸਿੰਘ, ਸੌਰਵ ਗਾਂਗੁਲੀ ਅਤੇ ਰਿਕੀ ਪੋਂਟਿੰਗ ਜਿਹੇ ਧੁਰੰਦਰ ਖਿਡਾਰੀਆਂ ਦੀ ਜਮਾਤ ‘ਚ ਸ਼ਾਮਲ ਹੋ ਗਏ ਹਨ ਜੋ 7-7 ਵਾਰ ਮੈਨ ਆਫ ਦ ਟੂਰਨਾਮੈਂਟ ਬਣ ਚੁੱਕੇ ਹਨ

 
ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਇਸ ਅਵਾਰਡ ਨੂੰ ਜਿੱਤਣ ਦਾ ਰਿਕਾਰਡ ਭਾਰਤ ਦੇ ਸਚਿਨ ਤੇਂਦੁਲਕਰ (15 ਵਾਰ) ਦੇ ਨਾਂਅ ਹੈ ਸ਼੍ਰੀਲੰਕਾ ਦੇ ਸਨਥ ਜੈਸੂਰਿਆ 11 ਅਤੇ ਦੱਖਣੀ ਅਫ਼ਰੀਕਾ ਦੇ ਸ਼ਾਨ ਪੋਲਾਕ 9 ਵਾਰ ਮੈਨ ਆਫ਼ ਦ ਟੂਰਨਾਮੈਂਟ ਬਣੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।