ਵਿਰਾਟ ਫਿਰ ਬਣੇ ਨੰਬਰ ਵੰਨ, ਸ਼ਮੀ ਟਾਪ-10 ‘ਚ

Virat , Shami , Top

ਸਮਿੱਥ ਤੋਂ ਪੰਜ ਅੰਕ ਅੱਗੇ ਨਿਕਲੇ, ਗੇਂਦਬਾਜ਼ਾਂ ‘ਚ ਪੈਟ ਕਮਿੰਸ ਪਹਿਲੇ ਸਥਾਨ ‘ਤੇ ਕਾਬਜ਼

ਏਜੰਸੀ/ਦੁਬਈ। ਭਾਰਤੀ ਕਪਤਾਨ ਵਿਰਾਟ ਕੋਹਲੀ ਅਸਟਰੇਲੀਆ ਦੇ ਸਟੀਵਨ ਸਮਿੱਥ ਨੂੰ ਪਿੱਛੇ ਛੱਡ ਕੇ ਫਿਰ ਤੋਂ ਦੁਨੀਆ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਏ ਹਨ ਵਿਰਾਟ ਬੁੱਧਵਾਰ ਨੂੰ ਜਾਰੀ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਟੈਸਟ ਬੱਲੇਬਾਜ਼ਾਂ ‘ਚ ਨੰਬਰ ਇੱਕ ਸਥਾਨ ‘ਤੇ ਕਾਬਜ਼ ਹੋ ਗਏ ਵਿਰਾਟ ਨੇ ਕੋਲਕਾਤਾ ‘ਚ ਬੰਗਲਾਦੇਸ਼ ਖਿਲਾਫ ਡੇ-ਨਾਈਟ ਟੈਸਟ ‘ਚ ਸ਼ਾਨਦਾਰ 136 ਦੌੜਾਂ ਬਣਾਈਆਂ ਸਨ ਉਨ੍ਹਾਂ ਦੇ 928 ਅੰਕ ਹੋ ਗਏ ਹਨ ਅਤੇ ਉਹ ਸਮਿੱਥ ਤੋਂ ਪੰਜ ਅੰਕ ਅੱਗੇ ਹੋ ਗਏ ਹਨ ਸਮਿੱਥ ਨੇ ਪਾਕਿਸਤਾਨ ਖਿਲਾਫ ਐਡੀਲੇਡ ਟੈਸਟ ‘ਚ 36 ਦੌੜਾਂ ਬਣਾਈਆਂ ਸਨ ।

ਉਹ 931 ਅੰਕਾਂ ਤੋਂ ਡਿੱਗ ਕੇ 923 ਅੰਕਾਂ ‘ਤੇ ਪਹੁੰਚ ਗਏ ਹਨ ਸਮਿੱਥ ਨੇ ਇੰਗਲੈਂਡ ਖਿਲਾਫ ਇਸ ਸਾਲ ਏਸ਼ੇਜ਼ ਲੜੀ ‘ਚ ਚਾਰ ਟੈਸਟਾਂ ‘ਚ 774 ਦੌੜਾਂ ਬਣਾ ਕੇ ਵਿਰਾਟ ਤੋਂ ਨੰਬਰ ਇੱਕ ਸਥਾਨ ਖੋਹ ਲਿਆ ਸੀ ਵਿਰਾਟ ਨੇ 2019 ‘ਚ ਹੁਣ ਕੋਈ ਟੈਸਟ ਨਹੀਂ ਖੇਡਣਾ ਹੈ ਜਿਸ ਨਾਲ ਸਮਿੱਥ ਕੋਲ ਨਿਊਜ਼ੀਲੈਂਡ ਖਿਲਾਫ ਦੋ ਟੈਸਟਾਂ ਦੀ ਲੜੀ ‘ਚ ਨੰਬਰ ਇੱਕ ਸਥਾਨ ਫਿਰ ਤੋਂ ਹਾਸਲ ਕਰਨ ਦਾ ਮੌਕਾ ਰਹੇਗਾ ਵਿਰਾਟ ਨੇ 84 ਟੈਸਟਾਂ ‘ਚ 27 ਸੈਂਕੜਿਆਂ ਦੀ ਮੱਦਦ ਨਾਲ 7202 ਦੌੜਾਂ ਅਤੇ ਸਮਿੱਥ ਨੇ 70 ਟੈਸਟਾਂ ‘ਚ 26 ਸੈਂਕੜਿਆਂ ਦੀ ਮੱਦਦ ਨਾਲ 7013 ਦੌੜਾਂ ਬਣਾਈਆਂ ਹਨ ।

ਟਾਪ-10 ‘ਚ ਸ਼ਾਮਲ ਹੋ ਗਏ

ਬੱਲੇਬਾਜ਼ੀ ਰੈਂਕਿੰਗ ‘ਚ ਤੀਜੇ ਨੰਬਰ ‘ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ 877 ਅੰਕਾਂ ਦੇ ਨਾਲ ਕਾਬਜ਼ ਹਨ ਅਤੇ ਵਿਰਾਟ ਅਤੇ ਸਮਿੱਥ ਤੋਂ ਕਾਫੀ ਪਿੱਛੇ ਹਨ ਐਡੀਲੇਡ ਟੈਸਟ ‘ਚ ਨਾਬਾਦ 335 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡਣ ਵਾਲੇ ਅਸਟਰੇਲੀਆ ਦੇ ਓਪਨਰ ਡੇਵਿਡ ਵਾਰਨਰ 12 ਸਥਾਨ ਦੀ ਛਾਲ ਲਾ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਏ ਹਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਸਥਾਨ ਦੇ ਸੁਧਾਰ ਨਾਲ ਟਾਪ-10 ‘ਚ ਸ਼ਾਮਲ ਹੋ ਗਏ ਹਨ ਸ਼ਮੀ 10ਵੇਂ ਸਥਾਨ ‘ਤੇ ਹਨ।

ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੌਵੇਂ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪੰਜਵੇਂ ਸਥਾਨ ‘ਤੇ ਹਨ ਅਸਟਰੇਲੀਆ ਦੇ ਪੈਟ ਕਮਿੰਸ 900 ਅੰਕਾਂ ਦੇ ਨਾਲ ਟਾਪ ‘ਤੇ ਮੌਜ਼ੂਦ ਹਨ। ਜਦੋਂਕਿ 839 ਅੰਕਾਂ ਨਾਲ ਦੂਜੇ ਸਥਾਨ ‘ਤੇ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਹਨ ਭਾਰਤੀ ਗੇਂਦਬਾਜ਼ਾਂ ‘ਚ ਬੁਮਰਾਹ ਦੇ 794 ਅੰਕ, ਅਸ਼ਵਿਨ ਦੇ 772 ਅੰਕ ਅਤੇ ਸ਼ਮੀ ਦੇ 771 ਅੰਕ ਹਨ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਚਾਰ ਸਥਾਨ ਦੇ ਸੁਧਾਰ ਨਾਲ 14ਵੇਂ ਸਥਾਨ ‘ਤੇ ਪਹੁੰਚ ਗਏ ਹਨ ਆਲਰਾਊਂਡਰ ਰੈਂਕਿੰਗ ‘ਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ 473 ਅੰਕਾਂ ਨਾਲ ਪਹਿਲੇ ਅਤੇ ਭਾਰਤ ਦੇ ਰਵਿੰਦਰ ਜਡੇਜਾ 406 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।