ਵਿਰਾਟ ਕੋਹਲੀ ਦੀ ਟੈਸਟ ਰੈਂਕਿੰਗ ’ਚ ਟਾਪ-10 ’ਚ ਵਾਪਸੀ, 4 ਸਥਾਨਾਂ ਦਾ ਹੋਇਆ ਫਾਇਦਾ

Virat Kohli

2022 ’ਚ ਹੋ ਗਏ ਸਨ ਟਾਪ-10 ਤੋਂ ਬਾਹਰ | Virat Kohli

  • ਹੁਣ 9ਵੇਂ ਸਥਾਨ ’ਤੇ ਪਹੁੰਚੇ | Virat Kohli

ਕੇਪਟਾਊਨ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਜ਼ ਵਿਰਾਟ ਕੋਹਲੀ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਸਿਖਰਲੇ 10 ’ਚ ਵਾਪਸ ਪਹੁੰਚ ਗਏ ਹਨ। ਵਿਰਾਟ ਇੱਕਰੋਜ਼ਾ ਰੈਂਕਿੰਗ ’ਚ ਸ਼ੁਭਮਨ ਗਿੱਲ ਤੋਂ ਇੱਕ ਸਥਾਨ ਹੇਠਾਂ ਹਨ। ਸਪਿੰਨਰ ਰਵੀ ਬਿਸ਼ਨੋਈ ਨੂੰ ਟੀ-20 ’ਚ ਫਾਇਦਾ ਹੋਇਆ ਹੈ। ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ ਹਨ।

ਕੋਹਲੀ ਨੇ ਸੈਂਚੁਰੀਅਨ ਟੈਸਟ ’ਚ 38, 76 ਦੌੜਾਂ ਦੀ ਖੇਡੀ ਹੈ ਪਾਰੀ

ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ ਟੈਸਟ ’ਚ 38, 76 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਇਸ ਨਾਲ ਉਹ ਰੈਂਕਿੰਗ ’ਚ ਚਾਰ ਸਥਾਨਾਂ ਦਾ ਫਾਇਦਾ ਲੈ ਕੇ ਨੌਵੇਂ ਨੰਬਰ ’ਤੇ ਆ ਗਏ ਹਨ। ਉਨ੍ਹਾਂ ਦੇ 761 ਰੇਟਿੰਗ ਅੰਕ ਹਨ। ਕੋਹਲੀ 2022 ’ਚ ਟਾਪ-10 ’ਚੋਂ ਖਿਸਕ ਗਏ ਸਨ। ਨਿਊਜੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਦਰਜਾਬੰਦੀ ’ਚ ਚੋਟੀ ’ਤੇ ਬਰਕਰਾਰ ਹਨ। ਜਦਕਿ ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਦੂਜੇ ਸਥਾਨ ’ਤੇ ਬਰਕਰਾਰ ਹਨ। (Virat Kohli)

United Cup : ਪੋਲੈਂਡ ਦੂਜੀ ਵਾਰ ਸੈਮੀਫਾਈਨਲ ’ਚ, ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਤੋਂ ਬਾਹਰ

ਜਦਕਿ ਸਟੀਵ ਸਮਿਥ ਤੀਜੇ ਨੰਬਰ ’ਤੇ ਹਨ। ਨਿਊਜੀਲੈਂਡ ਦੇ ਡੇਰਿਲ ਮਿਸ਼ੇਲ ਨੂੰ 3 ਸਥਾਨਾਂ ਦਾ ਫਾਇਦਾ ਹੋਇਆ ਹੈ। ਉਹ ਚੌਥੇ ਨੰਬਰ ’ਤੇ ਪਹੁੰਚ ਗਏ ਹਨ। ਜਡੇਜਾ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ ਹਨ। ਉਨ੍ਹਾਂ ਦੇ 446 ਅੰਕ ਹਨ। ਜਦਕਿ ਰਵੀਚੰਦਰਨ ਅਸ਼ਵਿਨ 348 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਉਥੇ ਹੀ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੀਜੇ ਨੰਬਰ ’ਤੇ ਹਨ। ਰਵੀਚੰਦਰਨ ਅਸ਼ਵਿਨ ਟੈਸਟ ਗੇਂਦਬਾਜ਼ੀ ਰੈਂਕਿੰਗ ’ਚ ਸਿਖਰ ’ਤੇ ਹਨ। (Virat Kohli)

ਰਵੀ ਬਿਸ਼ਨੋਈ ਟੀ-20 ’ਚ ਦੂਜੇ ਸਥਾਨ ’ਤੇ ਪਹੁੰਚੇ | Virat Kohli

ਭਾਰਤੀ ਟੀਮ ਦੇ ਸਪਿੰਨਰ ਰਵੀ ਬਿਸ਼ਨੋਈ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇੱਕ ਸਥਾਨ ਹਾਸਲ ਕੀਤਾ ਹੈ। ਉਸ ਦੇ 785 ਅੰਕ ਹਨ। ਆਦਿਲ ਰਾਸ਼ਿਦ 726 ਅੰਕਾਂ ਨਾਲ ਪਹਿਲੇ ਸਥਾਨ ’ਤੇ ਹਨ। ਬਿਸ਼ਨੋਈ ਤੋਂ ਇਲਾਵਾ ਕੋਈ ਵੀ ਭਾਰਤੀ ਗੇਂਦਬਾਜ਼ ਟੀ-20 ਰੈਂਕਿੰਗ ’ਚ ਟਾਪ 10 ’ਚ ਸ਼ਾਮਲ ਨਹੀਂ ਹੈ। ਸੂਰਿਆਕੁਮਾਰ ਯਾਦਵ ਟੀ-20 ਬੱਲੇਬਾਜ਼ੀ ਰੈਂਕਿੰਗ ’ਚ ਸਿਖਰ ’ਤੇ ਕਾਇਮ ਹਨ। (Virat Kohli)

ਇੱਕਰੋਜ਼ਾ ’ਚ ਬੱਲੇਬਾਜ਼ ਸ਼ੁਭਮਨ ਗਿੱਲ ਦੂਜੇ ਸਥਾਨ ’ਤੇ | Virat Kohli

ਭਾਰਤੀ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਇੱਕਰੋਜ਼ਾ ਬੱਲੇਬਾਜ਼ੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਹਨ। ਵਿਰਾਟ ਕੋਹਲੀ ਤੀਜੇ ਅਤੇ ਰੋਹਿਤ ਸ਼ਰਮਾ ਚੌਥੇ ਨੰਬਰ ’ਤੇ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਸਿਖਰ ’ਤੇ ਹਨ। ਉਥੇ ਹੀ ਇੱਕਰੋਜ਼ਾ ’ਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੀਜੇ ਨੰਬਰ ’ਤੇ ਹਨ। (Virat Kohli)

Virat Kohli