ਵਿਰਾਟ ਸੰਭਲਣਗੇ ਕਪਤਾਨੀ, ਪੰਤ ਅੰਦਰ, ਕਾਰਤਿਕ ਬਾਹਰ

ਹੈਦਰਾਬਾਦ, 11 ਅਕਤੂਬਰ

ਭਾਰਤੀ ਚੋਣਕਰਤਾਵਾਂ ਨੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਵਿਰੁੱਧ ਇੱਕ ਰੋਜ਼ਾ ਲੜੀ ਤੋਂ ਆਰਾਮ ਦਿੱਤੇ ਜਾਣ ਦੀਆਂ ਕਿਆਸਾਰੀਆਂ ਨੂੰ ਸਿਰੇ ਤੋਂ ਰੱਦ ਕਰਦਿਆਂ ਉਹਨਾਂ ਨੂੰ ਪਹਿਲੇ ਦੋ ਇੱਕ ਰੋਜ਼ਾ ਲਈ ਕਪਤਾਨ ਨਿਯੁਕਤ ਕਰ ਦਿੱਤਾ ਹੈ ਅਤੇ ਨਾਲ ਹੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਟੀਮ ‘ਚ ਸ਼ਾਮਲ ਕਰ ਲਿਆ ਹੈ
ਵਿਰਾਟ ਨੂੰ ਏਸ਼ੀਆ ਕੱਪ ਤੋਂ ਆਰਾਮ ਦਿੱਤਾ ਗਿਆ ਸੀ ਜਿਸਨੂੰ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਜਿੱਤਿਆ ਸੀ ਅਜਿਹੇ ਅੰਦਾਜੇ ਸਨ ਕਿ ਆਸਟਰੇਲੀਆ ਦੌਰੇ ਨੂੰ ਮੁੱਖ ਰੱਖਦਿਆਂ ਵਿਰਾਟ ਨੂੰ ਇੱਕ ਰੋਜ਼ਾ ਤੋਂ ਆਰਾਮ ਦਿੱਤਾ ਜਾ ਸਕਦਾ ਹੈ
ਪੰਤ ਨੂੰ ਟੀਮ ‘ਚ ਸ਼ਾਮਲ ਕੀਤੇ ਜਾਣ ਦੇ ਅੰਦਾਜੇ ਸਹੀ ਨਿਕਲੇ ਅਤੇ ਚੋਣਕਰਤਾਵਾਂ ਨੇ ਉਹਨਾਂ ਨੂੰ 14 ਮੈਂਬਰੀ ਟੀਮ ‘ਚ ਮੌਕਾ ਦੇ ਦਿੱਤਾ ਪੰਤ ਇਸ ਸਮੇਂ ਟੈਸਟ ਟੀਮ ‘ਚ ਵਿਕਟਕੀਪਰ ਹਨ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਿਕਟਕੀਪਰ ਦੀ ਭੂਮਿਕਾ ‘ਚ ਰਹਿਣਗੇ ਜਦੋਂਕਿ ਪੰਤ ਨੂੰ ਇੱਕ ਬੱਲੇਬਾਜ਼ ਦੇ ਤੌਰ ‘ਤੇ ਮੌਕਾ ਮਿਲ ਸਕਦਾ ਹੈ
ਭਾਰਤੀ ਟੀਮ ‘ਚ ਦੋ ਅੱਵਲ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਗਿਆ ਹੈ ਜਦੋਂਕਿ ਪੰਤ ਦੀ ਜਗ੍ਹਾ ਬਣਾਉਣ ਲਈ ਏਸ਼ੀਆ ਕੱਪ ‘ਚ ਟੀਮ ਦਾ ਹਿੱਸਾ ਰਹੇ ਦਿਨੇਸ਼ ਕਾਰਤਿਕ ਨੂੰ ਬਾਹਰ ਕਰ ਦਿੱਤਾ ਗਿਆ ਹੈ ਏਸ਼ੀਆ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਰਹੇ ਦੀਪਕ ਚਾਹਰ ਅਤੇ ਸਿਧਾਰਥ ਕੌਲ ਨੂੰ ਬਾਹਰ ਕਰ ਦਿੱਤਾ ਗਿਆ ਹੈ ਹਰਫ਼ਨਮੌਲਾ ਕੇਦਾਰ ਜਾਧਵ ਅਤੇ ਹਾਰਦਿਕ ਪਾਂਡਿਆ ਦੀਆਂ ਸੱਟਾਂ ਕਾਰਨ ਉਹਨਾਂ ‘ਤੇ ਵਿਚਾਰ ਨਹੀਂ ਕੀਤਾ ਗਿਆ
ਜਾਧਵ ਤੀਸਰੇ ਇੱਕ ਰੋਜ਼ਾ ‘ਚ ਟੀਮ ‘ਚ ਵਾਪਸੀ ਕਰ ਸਕਦੇ ਹਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ ਟੈਸਟ ਟੀਮ ‘ਚ ਖ਼ਰਾਬ ਲੈਅ ਨਾਲ ਜੂਝ ਰਹੇ ਲੋਕੇਸ਼ ਰਾਹੁਲ ਨੂੰ ਇੱਕ ਰੋਜ਼ਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਰਾਹੁਲ ਏਸ਼ੀਆ ਕੱਪ ਟੀਮ ਦਾ ਹਿੱਸਾ ਨਹੀਂ ਸਨ
ਪਹਿਲੇ ਦੋ ਇੱਕ ਰੋਜ਼ਾ ਲਈ ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਅੰਬਾਟੀ ਰਾਇਡੂ, ਮਨੀਸ਼ ਪਾਂਡੇ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਰਿਸ਼ਭ ਪੰਤ, ਰਵਿੰਦਰ ਜਡੇਜਾ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਖਲੀਲ ਅਹਿਮਦ, ਸ਼ਾਰਦੁਲ ਠਾਕੁਰ ਅਤੇ ਲੋਕੇਸ਼ ਰਾਹੁਲ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।