ਦੱਖਣੀ ਅਫ਼ਰੀਕਾ ਵਿੱਚ ਭੜਕੀ ਹਿੰਸਾ, ਇੱਕ ਦੀ ਹੱਤਿਆ, 62 ਗ੍ਰਿਫ਼ਤਾਰ

ਦੱਖਣੀ ਅਫ਼ਰੀਕਾ ਵਿੱਚ ਭੜਕੀ ਹਿੰਸਾ, ਇੱਕ ਦੀ ਹੱਤਿਆ, 62 ਗ੍ਰਿਫ਼ਤਾਰ

ਮਾਸਕੋ (ਏਜੰਸੀ)। ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਦੀ ਜੇਲ੍ਹ ਦੀ ਸਜ਼ਾ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਭੜਕੀ ਹਿੰਸਾ ਦੌਰਾਨ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਅਤੇ 62 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 79 ਸਾਲਾ ਜ਼ੂਮਾ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅਦਾਲਤ ਦੀ ਨਿੰਦਿਆ ਕਰਨ ਬਦਲੇ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੌਰਾਨ, ਜਨਤਕ ਪ੍ਰਸਾਰਕ ਐਸਏਬੀਸੀ ਨੇ ਦੱਸਿਆ ਹੈ ਕਿ ਅਦਾਲਤ ਸ਼੍ਰੀਮਾਨ ਜ਼ੂਮਾ ਦੀ ਅਪੀਲ ਸੋਮਵਾਰ ਨੂੰ ਸੁਣੇਗੀ। ਜ਼ੁਮਾ ਦੀ ਸਜ਼ਾ ਖਿਲਾਫ ਵਿਰੋਧ ਸ਼ੁੱਕਰਵਾਰ ਦੀ ਰਾਤ ਨੂੰ ਕਵਾਜ਼ੂਲੂੑਨਟਲ ਸੂਬੇ ਵਿੱਚ ਸ਼ੁਰੂ ਹੋਇਆ ਅਤੇ ਫਿਰ ਜੋਹਾਨਸਬਰਗ ਵਿੱਚ ਫੈਲ ਗਿਆ। ਪ੍ਰਦਰਸ਼ਨਾਂ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।