ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਡਟੇ ਸਕੂਲੀ ਬੱਚੇ ਤੇ ਮੁਹੱਲਾ ਵਾਸੀ

ਮੰਡੀ ਗੋਬਿੰਦਗੜ੍ਹ: ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹੋਏ ਸਕੂਲੀ ਬੱਚੇ ਅਤੇ ਸਥਾਨਕ ਨਿਵਾਸੀ। ਤਸਵੀਰ : ਅਮਿਤ ਸ਼ਰਮਾ

ਸਕੂਲੀ ਬੱਚਿਆਂ ਸਮੇਤ ਮੁਹੱਲਾ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ

(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਨਅਤੀ ਖੇਤਰ ਮੰਡੀ ਗੋਬਿੰਦਗੜ੍ਹ ਵਿੱਚ ਉਸ ਵੇਲੇ ਮਾਹੌਲ ਭੱਖ ਗਿਆ ਜਦੋਂ ਇੱਥੋਂ ਦੇ ਸ਼ਰਾਬ ਕਾਰੋਬਾਰੀ ਵੱਲੋਂ ਸਥਾਨਕ ਵਿਧੀਚੰਦ ਕਲੋਨੀ ਵਿੱਚ ਨਵਾਂ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ। (Opposing Liquor) ਜਿਵੇਂ ਹੀ ਸਥਾਨਕ ਨਿਵਾਸੀਆਂ ਨੂੰ ਇਸ ਸ਼ਰਾਬ ਦੇ ਠੇਕੇ ਦੇ ਖੁੱਲ੍ਹਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਕਠੇ ਹੋ ਇਸ ਸ਼ਰਾਬ ਦੇ ਠੇਕੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ਦਾ ਅਚਾਨਕ ਨਿਰੀਖਣ

ਇਹ ਮਾਮਲਾ ਉਸ ਵੇਲੇ ਜਿਆਦਾ ਭੱਖ ਗਿਆ ਜਦੋਂ ਇਸ ਠੇਕੇ ਨੂੰ ਬੰਦ ਕਰਵਾਉਣ ਦੇ ਲਈ ਇੱਥੋਂ ਦੇ ਇੱਕ ਸਿੱਖਿਆ ਅਧਾਰੇ ਦੇ ਅਧਿਆਪਕ ਅਤੇ ਬੱਚਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਇਥੋਂ ਦੇ ਸਥਾਨਕ ਕੌਂਸ਼ਲਰ ਵਿਨੀਤ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੋਂ ਦੇ ਸ਼ਰਾਬ ਕਾਰੋਬਾਰੀ ਵੱਲੋਂ ਆਪਣੀ ਸ਼ਰਾਬ ਦੀ ਵਿਕਰੀ ਲਈ ਰਿਹਾਇਸ਼ੀ ਇਲਾਕੇ ਵਿੱਚ ਠੇਕਾ ਖੋਲ੍ਹਿਆ ਗਿਆ ਹੈ ਜਿਸਦੇ ਚੱਲਦੇ ਉਹ ਇਸਦਾ ਵਿਰੋਧ ਕਰਦੇ ਹਨ ਕਿਉੱਕਿ ਇਹ ਠੇਕਾ ਜਿਸ ਰਸਤੇ ਵਿੱਚ ਖੋਲ੍ਹਿਆ ਜਾ ਰਿਹਾ ਹੈ ਉਸ ਰਸਤੇ ਤੋਂ ਛੋਟੇ ਵੱਡੇ ਬੱਚੇ ਆਪਣੇ ਆਪਣੇ ਸਕੂਲ ਨੂੰ ਜਾਂਦੇ ਹਨ ਜਿਸ ਵਿੱਚ ਜਿਆਦਾਤਰ ਲੜਕੀਆਂ ਹੁੰਦੀਆਂ ਹਨ ।

Opposing Liquor ltter
ਮੰਡੀ ਗੋਬਿੰਦਗੜ੍ਹ : ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੂੰ ਲਿਖ਼ਤੀ ਸ਼ਿਕਾਇਤ ਦਿੰਦੇ ਹੋਏ ਕੌਂਸ਼ਲਰ ਸਾਹਿਬਾਨ ਅਤੇ ਮੁਹੱਲਾ ਵਾਸੀ। ਤਸਵੀਰ : ਅਮਿਤ ਸ਼ਰਮਾ

ਨਾਇਬ ਤਹਿਸੀਲਦਾਰ ਵੱਲੋਂ ਮੌਕੇ ’ਤੇ ਪਹੁੰਚ ਦਿੱਤਾ ਭਰੋਸਾ ਅਤੇ ਕਾਨੂੰਨੀ ਨਿਯਮਾਂ ਮੁਤਾਬਿਕ ਹੋਵੇਗੀ ਅਗਲੇਰੀ ਕਾਰਵਾਈ (Opposing Liquor)

ਇਸ ਸ਼ਰਾਬ ਦੇ ਠੇਕੇ ਕਾਰਨ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਦਾ ਖਦਸ਼ਾ ਹਮੇਸ਼ਾ ਬਣਿਆ ਰਹੇਗਾ ਅਤੇ ਇਸਦਾ ਅਸਰ ਨੌਜਵਾਨ ਬੱਚਿਆਂ ਤੇ ਜਿਆਦਾ ਹੋਵੇਗਾ। ਓੁਥੇ ਹੀ ਇਸ ਇਲਾਕੇ ਦੇ ਵਿੱਚ ਦੋ ਮਸਜਿਦਾਂ ਵੀ ਹਨ , ਜਿਸਦੇ ਚੱਲਦੇ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਸ਼ਰਾਬ ਦਾ ਠੇਕਾ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਇਸਲਮਿਆ ਪਬਲਿਕ ਸਕੂਲ ਦੀ ਅਧਿਆਪਕਾਂ ਨੇ ਗੱਲ ਕਰਦਿਆਂ ਕਿਹਾ ਇੱਕ ਪਾਸੇ ਸਰਕਾਰ ਨਸ਼ੇ ਨੂੰ ਰੋਕਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਸੈੱਲ ਬਣਾ ਕਾਰਵਾਈ ਕਰਨ ਦੇ ਦਾਅਵੇ ਕਰਦੀ ਹੈ । ਉਥੇ ਹੀ ਇਸ ਤਰ੍ਹਾਂ ਮੁਹੱਲ਼ੇ ਵਿੱਚ ਸ਼ਰਾਬ ਦਾ ਠੇਕਾ ਖੁੱਲਣਾ ਨੌਜਵਾਨਾਂ ’ਤੇ ਕੀ ਅਸਰ ਕਰ ਸਕਦਾ ਹੈ। ਅਸੀਂ ਸਭ ਮੰਗ ਕਰਦੇ ਹਾਂ ਕੀ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਇਸ ਠੇਕੇ ਨੂੰ ਬੰਦ ਕਰੇ ਜੇਕਰ ਇਹ ਠੇਕਾ ਇਥੇ ਖੁਲਦਾ ਹੈ ਤਾਂ ਮੁਹੱਲ਼ਾ ਨਿਵਾਸੀ ਇਸ ਠੇਕਾ ਦਾ ਵਿਰੋਧ ਪੱਕਾ ਧਰਨਾ ਲਗਾ ਕੇ ਕਰਨਗੇ ।

ਇਸ ਦੌਰਾਨ ਮੌਕੇ ’ਤੇ ਪਹੁੰਚੇ ਸਥਾਨਕ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਅਤੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁੱਖੀ ਅਕਾਸ਼ ਦੱਤ ਵੱਲੋਂ ਇੱਕਠੀ ਹੋਈ ਭੀੜ ਨੂੰ ਸਮਝਾਇਆ ਅਤੇ ਭਰੋਸਾ ਦਿੱਤਾ ਕੀ ਉਨ੍ਹਾਂ ਵੱਲੋਂ ਇਸ ਸੰਬਧੀ ਸਾਰੀ ਜਾਣਕਾਰੀ ਆਪਣੇ ਆਲਾ ਅਧਿਕਾਰੀ ਸਾਹਿਬਾਨਾਂ ਨੇ ਭੇਜ ਦਿੱਤੀ ਗਈ ਹੈ ਅਤੇ ਸ਼ਰਾਬ ਠੇਕੇ ਬਾਰੇ ਅਗੇਲਰੀ ਕਾਰਵਾਈ ਉਨ੍ਹਾਂ ਦੇ ਹੁਕਮਾਂ ਅਤੇ ਸ਼ਰਾਬ ਨੀਤੀ ਮੁਤਾਬਿਕ ਕਰ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ । ਇਸ ਮੌਕੇ ਮੁਹੱਲਾ ਵਾਸੀਆਂ ਵੱਲੋਂ ਆਪਣੀ ਸ਼ਿਕਾਇਤ ਨੂੰ ਲਿਖ਼ਤੀ ਰੂਪ ਵਿੱਚ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਅਤੇ ਥਾਣਾ ਮੁੱਖੀ ਅਕਾਸ਼ ਦੱਤ ਨੂੰ ਦਿੱਤੀ ਗਈ। ਇਸ ਮੌਕੇ ਸ਼ਰਾਬ ਕਾਰੋਬਾਰੀ ਲਵਲੀ ਨੇ ਗੱਲ ਕਰਦਿਆਂ ਕਿਹਾ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਹ ਫਿਲਹਾਲ ਇਸ ਠੇਕੇ ਨੂੰ ਬੰਦ ਕਰ ਰਹੇ ਹਨ ਅਤੇ ਪ੍ਰਸ਼ਾਸਨ ਜੋਂ ਕਾਰਵਾਈ ਕਰੇਗਾ ਉਹ ਉਨ੍ਹਾਂ ਨੂੰ ਮਨਜੂਰ ਹੋਵੇਗੀ ।