ਪੁਲਿਸ ਫ਼ੋਰਸ ਨਾ ਮਿਲਣ ਕਾਰਨ ਨਹੀਂ ਹੋਈ ਪਿੰਡ ਮੇਘਾ ਰਾਏ ਦੀ ਨਿਸ਼ਾਨਦੇਹੀ

Police-Force-4

ਨਾਇਬ ਤਹਿਸੀਲਦਾਰ ਤੇ ਬਲਾਕ ਵਿਕਾਸ ਦਫਤਰ ਦੇ ਅਧਿਕਾਰੀ ਪੁਲਿਸ ਫੋਰਸ ਨਾ ਪਹੁੰਚਣ ਕਾਰਨ ਵਾਪਸ ਪਰਤੇ | Police Force

ਫਿਰੋਜਪੁਰ (ਸਤਪਾਲ ਥਿੰਦ)। ਗੁਰੂਹਰਸਹਾਏ ਹਲਕਾ ਗੁੁਰੂਹਰਸਹਾਏ ਦੇ ਪਿੰਡ ਮੇਘਾ ਰਾਏ ਹਿਠਾੜ ਦੀ ਪੰਚਾਇਤੀ ਜਮੀਨ ਤੋਂ ਨਜਾਇਜ ਕਬਜਾ ਹਟਾਉਣ ਲਈ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਪਿੰਡ ਦੀ ਫਿਰਨੀ ਤੋਂ ਨਜਾਇਜ ਕਬਜੇ ਹਟਾਉਣ ਵਾਲਾ ਸਰਪੰਚ ਭਾਵੇ ਸਲਾਖਾ ਪਿੱਛੇ ਪਹੁੰਚ ਗਿਆ। ਪਰ ਉਸ ਦੇ ਸਮਰੱਥਕ ਕਬਜਾ ਹਟਾਉਣ ਲਈ ਬੇਜਿੱਦ ਹਨ। ਜਿਸ ਤਹਿਤ ਸਰਪੰਚ ਦੇ ਜੇਲ੍ਹ ਵਿੱਚ ਹੋਣ ਦੇ ਬਾਵਜ਼ੂਦ ਪਿੰਡ ਮੇਘਾ ਰਾਏ ਵਿਖੇ ਮਿੱਥੀ ਤਰੀਕ ਟਾਇਮ ਅਨੁਸਾਰ ਸਰਕਾਰੀ ਅਮਲਾ ਜਿਨ੍ਹਾਂ ਵਿੱਚ ਨਾਇਬ ਤਹਿਸੀਲ ਦਾਰ ਬਲਵਿੰਦਰ ਸਿੰਘ, ਕਾਨੂੰਗੋ ਪ੍ਰਦੀਪ ਧਵਨ ਪਟਵਾਰੀ ਜਸਵਿੰਦਰ ਸਿੰਘ ਪਹੁੰਚ ਗਏ ਪਰ ਮੌਕੇ ’ਤੇ ਪੁਲਿਸ ਨਾ ਹੋਣ ਕਾਰਨ ਪਿੰਡ ਵਿੱਚ ਕੀਤੀ ਜਾਣ ਵਾਲੀ ਨਿਸ਼ਾਨਦੇਹੀ ਨਹੀ ਹੋਈ। ਜਿਸ ਕਾਰਨ ਨਾਇਬ ਤਹਿਸੀਲਦਾਰ ਤੇ ਬੀਡੀਪੀਓ ਦਫ਼ਤਰ ਤੋਂ ਗਿਆ ਅਮਲਾ ਵਾਪਸ ਬੇਰੰਗ ਪਰਤ ਆਇਆ।

ਸਰਪੰਚ ਦਾ ਰਿਮਾਂਡ ਖਤਮ ਭੇਜਿਆ ਗਿਆ ਨਾਇਕ ਹਿਰਾਸਤ ਵਿੱਚ

ਜਦ ਮੌਕੇ ’ਤੇ ਮੌਜ਼ੂਦ ਕਾਨੂੰਗੋ ਪ੍ਰਦੀਪ ਧਵਨ ਨਾਲ ਗਲ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਰੋਜਪੁਰ ਗਵਰਨਰ ਪੰਜਾਬ ਨੇ ਆਉਣਾ ਹੈ। ਜਿਸ ਕਰਕੇ ਪੁਲਿਸ ਫੋਰਸ ਦੇ ਮੁਲਾਜ਼ਮ ਸਾਨੂੰ ਨਹੀਂ ਮਿਲੇ ਜਿਸ ਕਰਕੇ ਅੱਜ ਨਿਸ਼ਾਨਦੇਹੀ ਨਹੀ ਕੀਤੀ ਜਾ ਸਕੀ। ਇਸ ਸਬੰਧੀ ਸਰਪੰਚ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਮੌਜ਼ੂਦਾ ਪੰਚ ਬੂਟਾ ਰਾਮ ਨੇ ਕਿਹਾ ਕਿ ਇਹ ਸਭ ਸਿਅਸੀ ਦਬਾਅ ਕਾਰਨ ਹੋ ਰਿਹਾ ਹੈ ਪਹਿਲਾਂ ਸਰਪੰਚ ਤੇ ਪੁਲਿਸ ਨੇ ਨਜਾਇਜ ਪਰਚਾ ਦਰਜ ਕੀਤਾ ਤੇ ਹੁਣ ਅੱਜ ਨਿਸ਼ਾਨ ਦੇਹੀ ਲਈ ਬਹਾਨੇ ਬਣਾਏ ਜਾ ਰਹੇ ਹਨ।

Police-Force-4
ਮੌਕੇ ਤੇ ਪਹੁੰਚੇ ਨਾਇਬ ਤਹਿਸੀਲ ਦਾਰ, ਬਲਾਕ ਸੰਮਤੀ ਦਫ਼ਤਰ ਦੇ ਅਧਿਕਾਰੀ ,ਜਾਣਕਾਰੀ ਦਿੰਦੇ ਕਾਨੂੰਗੋ ਪ੍ਰਦੀਪ ਧਵਨ ਤੇ ਪਿੰਡ ਵਾਸੀ ਸਰਪੰਚ ਸਮੱਰਥਕ

ਕਬਜੇ ਹਟਾਉਣ ਸਰਕਾਰ ਹਟਾਏ ਸਾਡੇ ਸਰਪੰਚਾਂ ਨੂੰ ਬਲੀ ਦਾ ਬਕਰਾ ਨਾ ਬਣਾਇਆ ਜਾਵੇ : ਪ੍ਰਧਾਨ ਸਰਪੰਚ ਯੂਨੀਅਨ

ਦੂਸਰੇ ਪਾਸੇ ਅੱਜ ਬਲਾਕ ਸੰਮਤੀ ਦਫ਼ਤਰ ਵਿਖੇ ਯੂਨੀਅਨ ਦੀ ਇਕੱਤਰਤਾ ਕਰਕੇ ਪੰਚਾਇਤ ਯੂਨੀਅਨ ਵੱਲੋ ਵੱਡਾ ਐਲਾਨ ਕਰਕੇ ਸਰਵਸੰਮਤੀ ਨਾਲ ਸਹਿਮਤੀ ਪ੍ਰਗਟਾਈ ਗਈ ਜਿਸ ਦੀ ਜਾਣਕਾਰੀ ਦਿੰਦੇ ਹੋਏ ਸਰਪੰਚ ਯੂਨੀਅਨ ਦੇ ਪ੍ਰਧਾਨ ਹਰਬੰਸ ਲਾਲ ਪੱਪੂ ਅਮੀਰ ਖਾਸ ਨੇ ਕਿਹਾ ਕਿ ਕਬਜੇ ਪੰਚਾਇਤੀ ਜਮੀਨ ਤੋਂ ਸਰਕਾਰ ਨੇ ਲੈਣੇ ਹਨ ਪਰ ਸਿਆਸੀ ਆੜ ਵਿੱਚ ਸਰਪੰਚਾਂ ਨੂੰ ਮੋਹਰਾ ਬਣਾ ਕੇ ਨਜਾਇਜ ਪਰਚੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਗੁਰੂਹਰਸਹਾਏ ਦੇ ਸਮੂਹ ਸਰਪੰਚਾਂ ਨੇ ਪੰਚਾਇਤੀ ਜਮੀਨਾਂ ਤੇ ਕਬਜੇ ਨਾ ਹਟਾਉਣ ਦਾ ਮਤਾ ਪਾਸ ਕੀਤਾ ਹੈ।

Police-Force-4