ਚੰਦ ‘ਤੇ ਉੱਤਰਣ ਤੋਂ ਠੀਕ ਪਹਿਲਾਂ ਥਿੜਕੇ ਵਿਕਰਮ ਦੇ ‘ਕਦਮ’

Chandrayaan-2

ਮੋਦੀ ਨੇ ਕਿਹਾ ਹਿੰਮਤ ਬਣਾਈ ਰੱਖੋ ਤੇ ਬਾਅਦ ‘ਚ ਬੱਚਿਆਂ ਦੇ ਰੂ-ਬ-ਰੂ ਹੋਏ | Chandrayaan-2

  • ਚੰਦਰਯਾਨ-2 : ਚੰਦ ਦੀ ਸਤਾ ਤੋਂ 2.1 ਕਿਲੋ ਮੀਟਰ ਪਹਿਲਾਂ ਪ੍ਰਿੰਥਵੀ ਨਾਲੋਂ ਸੰਪਰਕ ਟੁੱਟਿਆ | Chandrayaan-2

ਬੇਂਗਲੁਰੂ, (ਏਜੰਸੀ)। ਚੰਦਰਯਾਨ-2 ਦੀ ਲੈਡਿੰਗ ਨੂੰ ਲੈ ਕੇ ਸਥਿਤੀ ਹੁਣ ਸਾਫ ਨਹੀਂ ਹੈ। ਲੈਂਡਰ ਵਿਕਰਮ ਦੀ ਰਾਤ 1 ਵੱਜ ਕੇ 55 ਮਿੰਟ ‘ਤੇ ਲੈਡਿੰਗ ਹੋਣੀ ਸੀ, ਪਰ ਇਸਦਾ ਸਮਾਂ ਬਦਲਕੇ 1 ਵੱਜ ਕੇ 53 ਮਿੰਟ ਕਰ ਦਿੱਤਾ ਗਿਆ। ਹਾਂਲਾਕਿ ਇਹ ਸਮਾਂ ਬੀਤ ਜਾਣ ਤੋਂ ਬਾਅਦ ਵੀ ਲੈਂਡਰ ਵਿਕਰਮ ਦੀ ਸਥਿਤੀ ਪਤਾ ਨਹੀਂ ਚੱਲ ਸਕੀ। ਇਸਰੋ ਚੇਅਰਮੈਨ ਡਾ. ਕੇ ਸਿਵਨ ਨੇ ਦੱਸਿਆ, ਲੈਂਡਰ ਵਿਕਰਮ ਦੀ ਲੈਡਿੰਗ ਪ੍ਰੀਕਿਰਿਆ ਇੱਕਦਮ ਠੀਕ ਸੀ। ਜਦੋਂ ਯਾਨ ਚੰਦ ਦੇ ਦੱਖਣੀ ਧਰੁਵ ਦੀ ਸਤਾ ‘ਤੇ 2.1 ਕਿਲੋ ਮੀਟਰ ਦੂਰ ਸੀ, ਤਾਂ ਉਸਦਾ ਪ੍ਰਿਥਵੀ ਨਾਲ ਸੰਪਰਕ ਟੁੱਟ ਗਿਆ। ਅਸੀਂ ਆਰਬਿਟਰ ਨਾਲ ਮਿਲ ਰਹੇ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਜੇਕਰ ਲੈਂਡਰ ਵਿਕਰਮ ਦੀ ਲੈਡਿੰਗ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸਵੇਰੇ 5 ਵੱਜ ਕੇ 19 ਮਿੰਟ ‘ਤੇ ਰੋਵਰ ਗਿਆਨ ਬਾਹਰ ਆਵੇਗਾ, ਇਹ ਸਵੇਰੇ 5:45 ਤੇ ਪਹਿਲੀ ਤਸਵੀਰ ਕਲਿੱਕ ਕਰੇਗਾ। (Chandrayaan-2)

ਪ੍ਰਧਾਨ ਮੰਤਰੀ ਨੇ ਕਿਹਾ, ਜੀਵਨ ‘ਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ। ਇਹ ਕੋਈ ਛੋਟੀ ਉਪਲੱਬਧੀ ਨਹੀਂ ਹੈ। ਦੇਸ਼ ਤੁਹਾਡੀ ਮਿਹਨਤ ‘ਤੇ ਮਾਣ ਕਰਦਾ ਹੈ। ਮੇਰੇ ਵੱਲੋਂ ਤੁਹਾਨੂੰ ਸਾਰਿਆ ਵਧਾਈ। ਤੁਸੀਂ ਸਾਰਿਆਂ ਨੇ ਵਿਗਿਆਨ ਤੇ ਮਨੁੱਖ ਜਾਤੀ ਦੀ ਕਾਫੀ ਸੇਵਾ ਕੀਤੀ ਹੈ। ਅੱਗੇ ਵੀ ਕੋਸ਼ਿਸ਼ ਜਾਰੀ ਰਹੇਗੀ। ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ। ‘ਆਲ ਦ ਬੈਸਟ’। ਇਸ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਉਡੀਕ ਮਿਸ਼ਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮਮਤਾ ਬੈਨਰਜੀ ਨੇ ਮਿਸ਼ਨ ਨੂੰ ਦੇਸ਼ ਦੇ ਆਰਥਿਕ ਹਾਲਾਤਾਂ ਨਾਲ ਜੋੜਦੇ ਹੋਏ ਇਸਨੂੰ ਧਿਆਨ ਭਟਕੇ ਦੀ ਕੋਸ਼ਿਸ਼ ਦੱਸਿਆ ਹੈ। ਮਮਤਾ ਬੈਨਰਜੀ ਨੇ ਇਹ ਗੱਲ ਪੱਛਮੀ ਬੰਗਾਲ ਦੀ ਵਿਧਾਨ ਸਭਾ ‘ਚ ਐਨਆਰਸੀ ‘ਤੇ ਗੱਲ ਕਰਦਿਆਂ ਕਹੀ। (Chandrayaan-2)

ਇਸ ਵਿੱਚ ਲੱਗਿਆ ਸੋਲਰ ਪੈਨਲ | Chandrayaan-2

ਛੇ ਪਹੀਆਂ ਵਾਲਾ ਗਿਆਨ ਤਮਾਮ ਖੂਬੀਆਂ ਨਾਲ ਲੈਸ ਹੈ। ਇਸ ਦੇ ਛੇ ਪਹੀਆਂ ਦੇ ਉੱਤੇ ਸੋਨੇ ਦੇ ਰੰਗ ਦੀ ਟ੍ਰਾਲੀਨੁਮਾ ਬਾਡੀ ਹੈ। ਇਸ ਬਾਡੀ ਦੇ ਸਭ ਤੋਂ ਉੱਤੇ ਦੇ ਹਿੱਸੇ ‘ਚ ਸੋਲਰ ਪੈਨਲ ਲੱਗਿਆ ਹੋਇਆ ਹੈ ਜੋ ਸੂਰਜੀ ਊਰਜਾ ਲੈ ਕੇ ਰੋਵਰ ਨੂੰ ਚਾਲੂ ਰੱਖੇਗਾ। ਉੱਥੇ ਇਸਦੇ ਦੋਵੇਂ ਹਿੱਸਿਆਂ ‘ਚ ਇੱਕ-ਇੱਕ ਕੈਮਰਾ ਲੱਗਿਆ ਹੈ। ਇਹ ਦੋਵੇਂ ਹੀ ਨੈਵੀਗੇਸ਼ਨ ਕੈਮਰੇ ਹਨ ਜੋ ਰੋਵਰ ਨੂੰ ਰਾਸਤਾ ਦੱਸਣਗੇ। ਊੱਥੇ ਵਿਕਰਮ ਲੈਂਡਰ ਆਪਣੇ ਬਾਕਸ ਵਰਗੇ ਆਕਾਰ ‘ਚੋਂ ਠੀਕ ਵੈਸੇ ਹੀ ਪਰਗਿਆਨ ਨੂੰ ਬਾਹਰ ਲੈਡਿੰਗ ਕਰਵਾਏਗਾ ਜਿਵੇਂ ਕੋਈ ਹਵਾਈ ਜਹਾਜ ਲੈਡਿੰਗ ਤੋਂ ਬਾਅਦ ਆਪਣੀਆਂ ਪੌੜੀਆਂ ਨੂੰ ਹੇਠਾਂ ਉਤਾਰ ਕੇ ਸਵਾਰੀਆਂ ਜਾਂ ਸਮਾਨ ਉਤਾਰਦਾ ਹੈ। ਇਹ ਪੌੜੀਆਂ ਨਹੀਂ, ਬਲਕਿ ਇੱਕ ਸੈਪਲ ਆਕਾਰ ਦੀ ਪਲੇਟ ਹੋਵੇਗੀ। ਜਿਵੇਂ ਹੀ ਪਰਗਿਆਨ ਹੇਠਾਂ ਉੱਤਰੇਗਾ, ਉਸਦੇ ਸੋਲਰ ਪੈਨਲ ਖੁੱਲ ਜਾਣਗੇ ਤੇ ਉਹ ਪੂਰੀ ਤਰ੍ਹਾਂ ਚਾਰਜ ਹੋਵੇਗਾ। ਜਿੱਥੋਂ ਉਹ ਚੰਦਰਮਾ ਦੀ ਸਤਾ ‘ਤੇ ਪੈਰ ਰੱਖਦੇ ਹੀ ਮਿਸ਼ਨ ਨਾਲ ਜੁੜੇ ਸਾਰੇ ਸੰਦੇਸ਼ ਧਰਤੀ ‘ਤੇ ਭੇਜਦਾ ਰਹੇਗਾ। (Chandrayaan-2)