‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ

Veer Bal Diwas

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸੋਮਵਾਰ ਨੂੰ ‘ਵੀਰ ਬਾਲ ਦਿਵਸ’ (Veer Bal Diwas) ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ‘ਰੂਹ ਦੀ’ ਨੇ ਟਵੀਟ ਕੀਤਾ, ਧਰਮ ਕੇ ਲੀਏ ਕਰ ਗਏ ਕੁਰਬਾਨ ਆਪ ਆਪਣੇ ਪ੍ਰਾਣ, ਸਾਹਸ ਕੇ ਆਪ ਮਹਾਂਧਨੀ, ਪੂਰੀ ਦੁਨੀਆ ਕਰੇ ਆਪਕੋ ਪ੍ਰਣਾਮ। ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਵੀਰ ਬਾਲ ਦਿਵਸ ’ਤੇ ਕੋਟਿ ਕੋਟਿ ਪ੍ਰਣਾਮ। ਜਿਨ੍ਹਾਂ ਨੇ ਧਰਮ ਦੀ ਰਾਹ ’ਤੇ ਚੱਲਣ ਦਾ ਅਨੌਖਾ ਇਤਿਹਾਸ ਰਚਿਆ।

ਅਮਿਤ ਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ

ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਸੋਮਵਾਰ ਨੂੰ ‘ਵੀਰ ਬਾਲ ਦਿਵਸ’ (Veer Bal Diwas) ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਾਹ ਨੇ ਟਵੀਟ ਕੀਤਾ, “ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਮਾਤ ਭੂਮੀ ਅਤੇ ਧਰਮ ਦੀ ਰੱਖਿਆ ਲਈ ਛੋਟੀ ਉਮਰ ਵਿੱਚ ਵੀ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਬਹਾਦਰੀ ਸਾਡੀ ਵਿਰਾਸਤ ਹੈ, ਜਿਸ ਨੂੰ ਯਾਦ ਕਰਦਿਆਂ ਮੋਦੀ ਸਰਕਾਰ ‘ਵੀਰ ਬਾਲ ਦਿਵਸ’ ਮਨਾ ਰਹੀ ਹੈ। ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ