ਸਰੀਰ ਅਤੇ ਅੱਖਾਂ ਦਾਨ ਕਰਕੇ ਅਮਰ ਹੋ ਗਈ ਬਲਾਕ ਪੰਚਕੂਲਾ ਦੀ ਵੀਨਾ ਨਾਗਪਾਲ ਇੰਸਾਂ

Body-Donation
ਪੰਚਕੂਲਾ: ਸਰੀਰ ਦਾਨ ਕਰਨ ਸਮੇਂ ਮ੍ਰਿਤਕ ਦੇਹ ਨੂੰ ਵਿਦਾ ਕਰਦੀ ਹੋਈ ਸਾਧ-ਸੰਗਤ ਅਤੇ ਪਰਿਵਾਰ ਵਾਸੀ।

ਪੰਚਕੂਲਾ (ਐੱਮ ਕੇ ਸ਼ਾਇਨਾ)। ਜਿਉਂਦੇ ਜੀਅ ਖੂਨਦਾਨ ਕਰਕੇ ਅਤੇ ਦੇਹਾਂਤ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਨੁੱਖਤਾ ਦੀ ਵਿਲੱਖਣ ਮਿਸਾਲ ਕਾਇਮ ਕਰ ਰਹੇ ਹਨ। ਇਸ ਲੜੀ ਵਿੱਚ ਇੱਕ ਹੋਰ ਨਾਂਅ, ਬਸੰਤ ਬਿਹਾਰ, ਢਕੋਲੀ, ਬਲਾਕ ਪੰਚਕੂਲਾ ਦੇ ਡੇਰਾ ਪ੍ਰੇਮੀ ਰਿਸ਼ਭ ਇੰਸਾਂ ਦੀ ਮਾਤਾ ਸ੍ਰੀਮਤੀ ਵੀਨਾ ਨਾਗਪਾਲ ਇੰਸਾਂ ਦਾ ਦੇਹਾਂਤ ਉਪਰੰਤ ਸਰੀਰ ਦਾਨ ਵਿੱਚ ਸ਼ਾਮਲ ਹੋ ਗਿਆ। ਪਿਛਲੇ ਕੁੱਝ ਦਿਨਾਂ ਤੋਂ ਖ਼ਰਾਬ ਸਿਹਤ ਕਾਰਨ ਵੀਨਾ ਨਾਗਪਾਲ ਇੰਸਾਂ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ। Body Donation

ਜਿਉਂਦੇ ਜੀਅ ਕੀਤਾ ਸੀ ਅੱਖਾਂ ਦਾਨ ਤੇ ਸਰੀਰਦਾਨ ਦਾ ਪ੍ਰਣ (Body Donation)

ਉਸ ਦੇ ਪੁੱਤਰਾਂ ਰਿਸ਼ਭ ਇੰਸਾਂ ਅਤੇ ਵਿਨੈ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਜਿਉਂਦੇ ਜੀਅ ਮਰਨ ਉਪਰੰਤ ਸਰੀਰਦਾਨ ਅਤੇ ਅੱਖਾਂ ਦਾਨ ਲਈ ਫਾਰਮ ਭਰਿਆ ਸੀ। ਇਸ ਲਈ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ 161 ਕਾਰਜਾਂ ‘ਚੋਂ 13ਵਾਂ ਕਾਰਜ ਅਮਰ ਸੇਵਾ (ਮੈਡੀਕਲ ਅਤੇ ਡਾ. ਖੋਜ ਕਾਰਜ) ਦੇ ਅਨੁਸਾਰ ਮਰਨ ਉਪਰੰਤ ਮੈਡੀਕਲ ਫੀਲਡ ਵਿੱਚ ਡਾਕਟਰਾਂ ਦੇ ਰਿਸਰਚ ਕਰਨ ਲਈ ਗੌਤਮ ਬੁੱਧ ਮੈਡੀਕਲ ਕਾਲਜ, ਐਨ ਐਚ -72, ਜਾਜਰਾ, ਦੇਹਰਾਦੂਨ ਨੂੰ ਉਨ੍ਹਾਂ ਦਾ ਸਰੀਰ ਦਾਨ ਕੀਤਾ ਗਿਆ। Body Donation

ਇਹ ਵੀ ਪੜ੍ਹੋ: ਸੂਬੇ ’ਚ ਦਸਵੀਂ ਤੱਕ ਦੇ ਸਾਰੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ

ਇਸ ਮੌਕੇ ਪੰਚਕੂਲਾ ਦੇ 85 ਮੈਂਬਰ ਜ਼ਿੰਮੇਵਾਰ ਅਨਿਲ ਇੰਸਾਂ ਨੇ ਦੱਸਿਆ ਕਿ ਮਾਤਾ ਵੀਨਾ ਨਾਗਪਾਲ ਇੰਸਾਂ ਜੀ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਆਪਣੇ ਪੂਰੇ ਪਰਿਵਾਰ ਨੂੰ ਮਾਨਵਤਾ ਦੇ ਮਾਰਗ ‘ਤੇ ਲਗਾ ਦਿੱਤਾ ਅਤੇ ਆਪਣੇ ਪਰਿਵਾਰ ਨੂੰ ਮਾਨਵਤਾ ਦੀ ਭਲਾਈ ਲਈ ਹਰ ਕੰਮ ਵਿਚ ਸਭ ਤੋਂ ਅੱਗੇ ਰੱਖਿਆ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਬਲਾਕ ਪ੍ਰੇਮੀ ਸੇਵਕ ਨੇ ਬੇਨਤੀ ਅਰਦਾਸ ਦਾ ਸ਼ਬਦ ਗਾ ਕੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਸਮੇਤ ਉਨ੍ਹਾਂ ਨੂੰ ਕਲੋਨੀ ਦੇ ਬਾਹਰੋਂ ਐਬੂਲੈਂਸ ਵਿੱਚ ਰਵਾਨਾ ਕੀਤਾ।

Body-Donation

ਇਸ ਮੌਕੇ ਡਕੋਲੀ ਅਤੇ ਪੂਰੇ ਸ਼ਹਿਰ ਵਿੱਚ ‘ਵੀਨਾ ਨਾਗਪਾਲ ਇੰਸਾਂ ਅਮਰ ਰਹੇ’, ‘ਡੇਰਾ ਸੱਚਾ ਸੌਦਾ ਦੀ ਸੋਚ 6ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਆਸਮਾਨ ਵਿੱਚ ਗੂੰਜ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਰਿਸ਼ਭ ਇੰਸਾਂ ਅਤੇ ਵਿਨੈ ਇੰਸਾ ਅਤੇ ਉਨ੍ਹਾਂ ਦੀ ਬਹੂ ਕਾਮਿਨੀ ਇੰਸਾਂ ਅਤੇ ਬਾਕੀ ਪਰਿਵਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਅਤੇ ਸਮੂਹ ਸੰਮਤੀਆਂ ਦੇ ਜਿੰਮੇਵਾਰ, ਪਿੰਡ ਅਤੇ ਸ਼ਹਿਰ ਵਾਸੀਆਂ ਅਤੇ ਸਾਧ-ਸੰਗਤ ਨੇ ਉਨ੍ਹਾਂ ਨੂੰ ਇਸ ਨੇਕ ਕਾਰਜ ਲਈ ਸਲਿਊਟ ਕਰਦਿਆਂ ਮੈਡੀਕਲ ਸੋਧ ਲਈ ਰਵਾਨਾ ਕੀਤਾ।