UPSC CSE Result 2022 : ਯੂ.ਪੀ.ਐਸ.ਸੀ. ਵੱਲੋਂ ਐਲਾਨੇ ਸਿਵਲ ਸਰਵਿਜ਼ਸ ਪ੍ਰੀਖਿਆਂ 2022 ਦੇ ਨਤੀਜੇ ਵਿੱਚੋਂ ਰੋਬਿਨ ਬਾਂਸਲ ਨੇ ਕੀਤਾ 135ਵਾਂ ਰੈਂਕ ਪ੍ਰਾਪਤ

UPSC Result 2023

ਮੁੱਖ ਮੰਤਰੀ ਸਮੇਤ ਹੋਰਨਾਂ ਨੇ ਦਿੱਤੀਆਂ ਵਧਾਈਆਂ | UPSC Result 2023

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਯੂ.ਪੀ.ਐਸ.ਸੀ. (UPSC Result 2023) ਵੱਲੋਂ ਐਲਾਨੇ ਸਿਵਲ ਸਰਵਿਿਸਜ਼ ਪ੍ਰੀਖਿਆਂ 2022 ਦੇ ਨਤੀਜ਼ੇ ਵਿੱਚੋਂ ਡਾ. ਦੇਵ.ਰਾਜ.ਡੀ.ਏ.ਵੀ.ਸੀਨੀ.ਸੈਕੰ.ਪਬਲਿਕ ਸਕੂਲ ਖਾਈ ਲਹਿਰਾਗਾਗਾ ਵਿੱਚੋਂ ਸਿੱਖਿਆ ਗ੍ਰਹਿਣ ਕਰ ਚੁੱਕੇ ਰੋਬਿਨ ਬਾਂਸਲ ਸਪੁੱਤਰ ਸ਼੍ਰੀ ਵਿਜੈ ਕੁਮਾਰ ਲੈਕਚਰਾਰ, ਸ਼੍ਰੀਮਤੀ ਰੇਨੂ ਬਾਲਾ ਵਾਸੀ ਲਹਿਰਾਗਾਗਾ ਨੇ 135ਵਾਂ ਰੈਂਕ ਪ੍ਰਾਪਤ ਕਰ ਕੇ ਪਰਿਵਾਰ ਦੇ ਨਾਂ ਨੂੰ ਚਾਰ ਚੰਨ ਲਾਏ ਹਨ ਅਤੇ ਉਸ ਦੀ ਆਈ.ਪੀ.ਐਸ. ਲਈ ਚੋਣ ਹੋਈ ਹੈ।

ਇਹ ਵੀ ਪੜ੍ਹੋ : ਬਰਨਾਲਾ ਦੇ ਪਿੰਡ ’ਚ ‘ਅਣਖ ਦੀ ਖਾਤਰ’ ਲੜਕੇ-ਲੜਕੀ ਦਾ ਕਤਲ

ਸੁਨਾਮ ਤੋਂ ਸਮਾਜ ਸੇਵੀ ਮੁਕੇਸ਼ ਕਾਸਲ ਦੇ ਭਾਣਜੇ ਰੋਬਿਨ ਦੀ ਇਸ ਕਾਰਗੁਜਾਰੀ ਦੀ ਮੁੱਖ ਮੰਤਰੀ ਸਮੇਤ ਹੋਰਨਾਂ ਨੇ ਵਧਾਈਆਂ ਦਿੱਤੀਆਂ ਇਸ ਸੰਬੰਧੀ ਸਿਟੀ ਪ੍ਰੈਸ ਕਲੱਬ ਸੁਨਾਮ ਦੇ ਪ੍ਰਧਾਨ ਤਰੁਣ ਬਾਂਸਲ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਭੂਸ਼ਣ ਕਾਸਲ, ਸਿਟੀ ਜਿਮਖਾਨਾ ਕਲੱਬ ਦੇ ਪ੍ਰਧਾਨ ਪੁਨੀਤ ਮਿੱਤਲ ਤੇ ਨੇਤਰ ਦਾਨ ਸਮਿਤੀ ਸੁਨਾਮ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਇਸ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਰੋਬਿਨ ਬਾਂਸਲ ਦੀ ਭੈਣ ਐਲਿਜਾ ਬਾਂਸਲ ਨੇ ਵੀਂ ਮੈਡੀਕਲ ਪ੍ਰੀਖਿਆ ਵਿੱਚ ਦੇਸ਼ ਭਰ ਵਿਚੋਂ ਪਹਿਲਾ ਥਾਂ ਹਾਸਿਲ ਕਰਕੇ ਪਰਿਵਾਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਸੀ। (UPSC Result 2023)

ਰੋਬਿਨ ਬਾਂਸਲ ਦੀ ਇਸ ਸ਼ਾਨਾਮਤੀ ਪ੍ਰਾਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਡਿਪਟੀ ਕਮਿਸ਼ਨਰ ਸੰਗਰੂਰ, ਐਸ.ਡੀ.ਐਮ. ਲਹਿਰਾ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਕੈਬਿਨੇਟ ਮੰਤਰੀ ਅਮਨ ਅਰੋੜਾ, ਐਡਵੋਕੇਟ ਬਰਿੰਦਰ ਗੋਇਲ ਵਿਧਾਇਕ ਹਲਕਾ ਲਹਿਰਾ, ਘਣਸ਼ਿਆਮ ਕਾਸਲ ਰੋਟਰੀ ਗਵਰਨਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਰੋਬਿਨ ਬਾਂਸਲ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹਾ ਕਰ ਕੇ ਸ਼੍ਰੀ ਬਾਂਸਲ ਨੇ ਇਲਾਕੇ ਦੇ ਮਾਣ-ਸਨਮਾਨ ਵਿੱਚ ਵਾਧਾ ਕੀਤਾ ਹੈ।