UPSC CSE 2023 Result: ਯੂਪੀਐਸਸੀ 2023 ਫਾਈਨਲ ਦਾ ਨਤੀਜਾ ਐਲਾਨਿਆ, ਇੰਨੇ ਹੋਏ ਪਾਸ

UPSC CSE 2023 Results

ਸੰਨੀ ਕਥੂਰੀਆ। UPSC CSE 2023 Final Results Declared: ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ 2023 ਦਾ ਫਾਈਨਲ ਨਤੀਜਾ ਐਲਾਨਿਆ ਗਿਆ ਹੈ। ਇੰਟਰਵਿਊ ਵਿਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਅੰਤਿਮ ਨਤੀਜੇ ਐਲਾਨ ਗਏ ਹਨ। ਇੰਟਰਵਿਊ ਦਾ ਆਯੋਜਨ UPSC ਦੁਆਰਾ 4 ਜਨਵਰੀ 2024 ਤੋਂ 9 ਅਪ੍ਰੈਲ 2024 ਤੱਕ ਕੀਤਾ ਗਿਆ ਸੀ। ਆਦਿਤਿਆ ਸ਼੍ਰੀਵਾਸਤਵ ਨੇ UPSC CSE 2023 ਵਿੱਚ ਆਲ ਇੰਡੀਆ ਫਸਟ ਰੈਂਕ ਹਾਸਲ ਕਰਕੇ ਟਾਪ ਕੀਤਾ ਹੈ। ਪਿਛਲੀਆਂ ਦੋ ਵਾਰ ਟਾਪ ‘ਤੇ ਰਹਿਣ ਵਾਲੀਆਂ ਕੁੜੀਆਂ ਇਸ ਵਾਰ ਮੁੰਡਿਆਂ ਤੋਂ ਪੱਛੜ ਰਹੀਆਂ ਹਨ। ਟਾਪ 10ਵੀਂ ਸੂਚੀ ਵਿੱਚ ਸਿਰਫ਼ 3 ਕੁੜੀਆਂ ਹੀ ਸ਼ਾਮਲ ਹਨ। ਜਦੋਂ ਕਿ ਸਿੰਕ ਪਿੰਡ, ਜ਼ਿਲ੍ਹਾ ਪਾਣੀਪਤ ਦੇ ਜਸਵੰਤ ਮਲਿਕ ਦੀ ਯੂਪੀਐਸਸੀ ਪ੍ਰੀਖਿਆ ਵਿੱਚ ਚੋਣ ਹੋਈ ਹੈ। ਉਸ ਨੇ ਦੇਸ਼ ਵਿੱਚ 115ਵਾਂ ਰੈਂਕ ਹਾਸਲ ਕੀਤਾ ਹੈ। UPSC CSE 2023 Result

ਟਾਪ-10
1. ਆਦਿਤਿਆ ਸ਼੍ਰੀਵਾਸਤਵ
2. ਅਨੀਮੇਸ਼ ਪ੍ਰਧਾਨ
3. ਦੋਨੂਰੂ ਅਨਨਿਆ ਰੈਡੀ
4. ਪੀ ਕੇ ਸਿਧਾਰਥ ਰਾਮਕੁਮਾਰ
5. ਰੂਹਾਨੀ
6. ਸ੍ਰਿਸ਼ਟੀ ਡਾਬਾਸ
7. ਅਨਮੋਲ ਰਾਠੌਰ
8. ਅਸ਼ੀਸ਼ ਕੁਮਾਰ
9. ਨੌਸ਼ੀਨ
10. ਐਸ਼ਵਰਿਆਮ ਪ੍ਰਜਾਪਤੀ

ਇਸ ਤਰ੍ਹਾਂ ਡਾਊਨਲੋਡ ਕਰੋ ਨਤੀਜਾ (UPSC CSE 2023 Result)

  • ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀਆਂ ਅਧਿਕਾਰਤ ਵੈੱਬਸਾਈਟਾਂ upsc.gov.in ਅਤੇ upsconline.nic.in ‘ਤੇ ਜਾਓ।
  • ਹੋਮ ਪੇਜ ‘ਤੇ, “ਸਿਵਲ ਸੇਵਾਵਾਂ ਪ੍ਰੀਖਿਆ, 2023 ਦਾ ਅੰਤਿਮ ਨਤੀਜਾ” ‘ਤੇ ਕਲਿੱਕ ਕਰੋ।
  • ਅਗਲੇ ਪੜਾਅ ਵਿੱਚ ਨਤੀਜਾ ਲਿੰਕ ‘ਤੇ ਕਲਿੱਕ ਕਰੋ।
  • UPSC ਨਤੀਜਾ PDF ਦਸਤਾਵੇਜ਼ ਸਕ੍ਰੀਨ ‘ਤੇ ਦਿਖਾਈ ਦੇਵੇਗਾ।
  • ਆਪਣਾ ਨਾਂਅ, ਰੋਲ ਨੰਬਰ, ਏਆਈਆਰ ਚੈੱਕ ਕਰੋ ਅਤੇ ਇਸਨੂੰ ਡਾਊਨਲੋਡ ਕਰੋ।
  • ਤੁਸੀਂ ਆਪਣਾ ਨਾਮ ਲੱਭਣ ਲਈ ਸ਼ਾਰਟਕੱਟ Ctrl F ਦੀ ਵਰਤੋਂ ਵੀ ਕਰ ਸਕਦੇ ਹੋ।
  • ਭਵਿੱਖ ਦੇ ਸੰਦਰਭ ਲਈ UPSC CSE ਫਾਈਨਲ ਨਤੀਜਾ PDF ਡਾਊਨਲੋਡ ਕਰੋ।

LEAVE A REPLY

Please enter your comment!
Please enter your name here