UPSC Exam Result: ਸਰਸਾ ਜ਼ਿਲ੍ਹੇ ਦੇ ਇਸ ਪਿੰਡ ਦੀ ਧੀ ਨੇ ਪਾਸ ਕੀਤੀ ਯੂਪੀਐੱਸਸੀ ਦੀ ਪ੍ਰੀਖਿਆ

UPSC Exam Result

ਹਾਸਲ ਕੀਤਾ 434ਵਾਂ ਰੈਂਕ, ਪਰਿਵਾਰ ਤੇ ਪਿੰਡ ’ਚ ਖੁਸ਼ੀ ਦੀ ਲਹਿਰ | UPSC Exam Result

ਸਰਸਾ (ਸੁਨੀਲ ਵਰਮਾ)। ਜ਼ਿਲ੍ਹੇ ਦੇ ਪਿੰਡ ਛਤਰੀਆਂ ਨਿਵਾਸੀ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਦੇਵੀ ਲਾਲ ਭੋਭਰੀਆ ਦੀ ਧੀ ਮਨੂੰ ਭੋਭਰੀਆ ਨੇ ਪਹਿਲੇ ਅਟੈਂਪਟ ’ਚ ਸੰਘ ਲੋਕ ਸੇਵਾ ਕਮਿਸ਼ਨ ṁ(ਯੂਪੀਐੱਸਸੀ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਮੰਗਲਵਾਰ ਨੂੰ ਜਾਰੀ ਸਿਵਲ ਸਰਵਿਸੇਜ਼ ਐਗਜਾਮੀਨੇਸ਼ਨ-2023 ਦੇ ਨਤੀਜੇ ’ਚ ਮਨੂ ਭੌਭਰੀਆ ਨੇ 434ਵਾਂ ਰੈਂਕ ਹਾਸਲ ਕੀਤਾ ਹੈ। ਮਨੂੰ ਭੋਭਰੀਆ ਦੀ ਉਪਲੱਬਧੀ ’ਤੇ ਉਨ੍ਹਾਂ ਦੇ ਪਵਿਰਾਰ ਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਹੈ। (UPSC Exam Result)

ਦੱਸ ਦਈਏ ਕਿ ਮਨੂੰ ਭੋਭਰੀਆ ਸੀਆਈਡੀ ਵਿਭਾਗ ’ਚ ਤਾਇਨਾਤ ਬਲਜਿੰਦਰ ਭੋਭਰੀਆ ਦੀ ਭਤੀਜੀ ਹੈ। ਮਨੂੰ ਭੋਭਰੀਆ ਵਰਤਮਾਨ ’ਚ ਚੰਡੀਗੜ੍ਹ ਮੈਡੀਕਲ ਕਾਲਜ ’ਚ ਐੱਮਬੀਬੀਐੱਸ ਕਰਨ ਤੋਂ ਬਾਅਦ ਐੱਮਡੀ ਦੀ ਤਿਆਰੀ ਕਰ ਰਹੀ ਸੀ। ਮਨੂੰ ਭੋਭਰੀਆ ਨੇ ਇਸ ਦੇ ਨਾਲ ਹੀ ਸਿਵਲ ਸਰਵਿਸਿਜ ਐਗਜਾਮੀਨੇਸ਼ਨ-2023 ਦੀ ਪ੍ਰੀਖਿਆ ਦਿੱਤੀ। ਜਿਸ ’ਚ ਉਸ ਨੇ 434ਵਾਂ ਰੈਂਕ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ। ਉੱਹ ਦੋ ਭੈਣ ਭਰਾ ਹਨ। ਉਸ ਦਾ ਛੋਟਾ ਭਰਾ ਵਿਸ਼ਵਜੀਤ ਵਰਮਾ ਵੀ ਐੱਮਬੀਬੀਐੱਸ ਕਰਨ ਤੋਂ ਬਾਅਦ ਐੱਮ ਡੀ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੀ ਮਾਤਾ ਜਤਿੰਦਰ ਕੌਰ ਹਾਊਸ ਵਈਫ਼ ਹੈ। (UPSC Exam Result)

UPSC Exam Result

24 ਅਪਰੈਲ 1996 ਨੂੰ ਜਨਮੀ ਮਨੂੰ ਭੋਭਰੀਆ ਨੇ ਡੀਸੀ ਮਾਡਲ ਸਕੂਲ ਚੰਡੀਗੜ੍ਹ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। 12ਵੀਂ ਦੀ ਪੜ੍ਹਾਈ ਦੇ ਨਾਲ ਹੀ ਮਨੂੰ ਭੋਭਰੀਆ ਨੇ ਆਕਾਸ਼ ਇੰਸਟੀਚਿਊਟ ’ਚ ਮੈਡੀਕਲ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਮਨੂੰ ਦੇ ਪਹਿਲੇ ਯਤਨ ’ਚ ਹੀ ਗੌਰਮੈਂਟ ਮੈਡੀਕਲ ਕਾਲਜ ’ਚ ਐੱਮਬੀਬੀਐੱਸ ਦਾ ਦਾਖਲਾ ਹੋ ਗਿਆ। ਐੱਮਬੀਬੀਐੱਸ ਹੁਣ ਉਨ੍ਹਾਂ ਦੀ ਪੂਰੀ ਹੋ ਚੁੱਕੀ ਹੈ ਅਤੇ ਐੱਮਡੀ ਦੀ ਤਿਆਰੀ ਦੇ ਨਾਲ ਹੀ ਉਨ੍ਹਾਂ ਨੇ ਯੂਪੀਐੱਸਸੀ ਦੀ ਪ੍ਰੀਖਿਆ ਦਿੱਤੀ। ਜਿਸ ’ਚ ਉਸ ਨੇ 434ਵਾਂ ਰੈਂਕ ਹਾਸਲ ਕਰ ਕੇ ਮਾਪਿਆਂ ਤੇ ਇਲਾਕੇ ਦਾ ਮਾਣ ਵਧਾਇਆ ਹੈ।

Also Read : BJP Candidates List: ਭਾਜਪਾ ਨੇ 12ਵੀਂ ਸੂਚੀ ਕੀਤੀ ਜਾਰੀ, ਸੱਤ ਉਮੀਦਵਾਰਾਂ ਦਾ ਐਲਾਨ

LEAVE A REPLY

Please enter your comment!
Please enter your name here