BJP Candidates List: ਭਾਜਪਾ ਨੇ 12ਵੀਂ ਸੂਚੀ ਕੀਤੀ ਜਾਰੀ, ਸੱਤ ਉਮੀਦਵਾਰਾਂ ਦਾ ਐਲਾਨ

BJP Candidates List
ਫਾਈਲ ਫੋਟੋ।

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) BJP Candidates List: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਲੋਕ ਸਭਾ ਚੋਣਾਂ ਦੀ 12ਵੀਂ ਸੂਚੀ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੀਆਂ ਸੱਤ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਪਾਰਟੀ ਨੇ ਅੱਜ ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਪੰਜ ਵਿਧਾਨ ਸਭਾ ਸੀਟਾਂ ਅਤੇ ਓਡੀਸ਼ਾ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦਾ ਐਲਾਨ ਕੀਤਾ ਹੈ। BJP Candidates List

ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਮਨਜ਼ੂਰ 12ਵੀਂ ਸੂਚੀ ਮੁਤਾਬਿਕ ਛਤਰਪਤੀ ਉਦਯਨਰਾਜੇ ਭੌਂਸਲੇ ਨੂੰ ਮਹਾਂਰਾਸ਼ਟਰ ਦੇ ਸਤਾਰਾ ਤੋਂ ਅਤੇ ਅਭਿਜੀਤ ਦਾਸ (ਬੌਬੀ) ਨੂੰ ਪੱਛਮੀ ਬੰਗਾਲ ਦੀ ਡਾਇਮੰਡ ਹਾਰਬਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਠਾਕੁਰ ਵਿਸ਼ਵਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਦੀ ਫਿਰੋਜ਼ਾਬਾਦ ਸੀਟ ਤੋਂ ਅਤੇ ਸ਼ਸ਼ਾਂਕ ਮਨੀ ਤ੍ਰਿਪਾਠੀ ਨੂੰ ਦੇਵਰੀਆ ਤੋਂ ਟਿਕਟ ਦਿੱਤੀ ਗਈ ਹੈ। ਪੰਜਾਬ ਦੀ ਸ੍ਰੀ ਖਡੂਰ ਸਾਹਿਬ ਸੀਟ ਤੋਂ ਮਨਜੀਤ ਸਿੰਘ ਮੰਨਾ ਮਿਆਵਿੰਡ ਨੂੰ, ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ (ਰ) ਤੋਂ ਅਤੇ ਸਾਬਕਾ ਆਈਏਐਸ ਅਧਿਕਾਰੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ: Patanjali Advertising Case: ਰਾਮਦੇਵ, ਬਾਲਕ੍ਰਿਸ਼ਨ ਮਾਣਹਾਨੀ ਮਾਮਲੇ ‘ਤੇ ਵੱਡਾ ਅਪਡੇਟ!

ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਤੇਲੰਗਾਨਾ ਦੀ ਸਿਕੰਦਰਾਬਾਦ ਛਾਉਣੀ ਸੀਟ ਤੋਂ ਡਾ: ਟੀਐਨ ਵੰਸ਼ਾ ਤਿਲਕ, ਉੱਤਰ ਪ੍ਰਦੇਸ਼ ਦੀ ਦਾਦਰੌਲ ਸੀਟ ਤੋਂ ਅਰਵਿੰਦ ਸਿੰਘ, ਲਖਨਊ ਪੂਰਬੀ ਤੋਂ ਓਪੀ ਸ੍ਰੀਵਾਸਤਵ, ਗੈਂਸਰੀ ਤੋਂ ਸ਼ੈਲੇਂਦਰ ਸਿੰਘ ਸ਼ੈਲੂ ਅਤੇ ਦੁਧੀ (ਆਰ) ਤੋਂ ਸ਼ਰਵਨ ਗੋਂਡ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਭਾਜਪਾ ਨੇ ਓਡੀਸ਼ਾ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਵਿੱਚ 21 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਔਰਤਾਂ ਹਨ। BJP Candidates List