KKR Vs RR: IPL ‘ਚ ਅੱਜ ਕੋਲਕਾਤਾ ਬਨਾਮ ਰਾਜਸਥਾਨ ਦੀ ਟੱਕਰ, ਥੋੜ੍ਹੀ ਦੇਰ ’ਚ ਹੋਵੇਗਾ ਟਾਸ

KKR Vs RR

KKR Vs RR: ਜੇਤੂ ਟੀਮ ਪਹੁੰਚੇਗੀ ਨੰਬਰ-1 ’ਤੇ

ਕੋਲਕਾਤਾ। ਇੰਡੀਅਨ ਪ੍ਰੀਮੀਅਰ ਲੀਗ ਅਪੀਲ-2024 ਵਿੱਚ ਅੱਜ ਕੋਲਕਾਤਾ ਅਤੇ ਰਾਜਸਥਾਨ ਦੀ ਟੱਕਰ ਹੋਵੇਗੀ। ਟੇਬਲ ਸੂਚੀ ’ਚ ਚੋਟੀ ’ਤੇ ਚੱਲ ਰਹੀ ਰਾਜਸਥਾਨ ਰਾਇਲਜ਼ ਦੀ ਟੀਮ ਤੋਂ ਕੋਲਕਾਤਾ ਲਈ ਪਾਰ ਪਾਉਣਾ ਸੌਖਾ ਨਹੀਂ ਹੋਵੇਗਾ। ਇਹ ਮੈਚ ਕੋਲਕਾਤਾ ਦੇ ਘਰੇਲੂ ਮੈਦਾਨ ਈਡਨ ਗਾਰਡਨ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। KKR Vs RR

ਰਾਜਸਥਾਨ ਰਾਇਲਸ ਦੀ ਟੀਮ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ’ਚ ਇੱਥੇ ਜਦੋਂ ਦੋ ਵਾਰ ਦੇ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਨਾਲ ਟਕਰਾਵੇਗੀ ਤਾਂ ਉਸ ਦੇ ਬੱਲੇਬਾਜ਼ਾਂ ਸਾਹਮਣੇ ਈਡਨ ਗਾਰਡੰਸ ’ਤੇ ਸੁਨੀਲ ਨਾਰਾਇਣ ਦੀ ਗੇਂਦਬਾਜ਼ੀ ਦਾ ਜਵਾਬ ਲੱਭਣ ਦੀ ਚੁਣੌਤੀ ਹੋਵੇਗੀ। ਅਗਲੇ ਮਹੀਨੇ 36 ਸਾਲ ਦੇ ਹੋਣ ਜਾ ਰਹੇ ਨਾਰਾਇਣ ਨੇ 2012 ਤੇ 2014 ’ਚ ਸਾਬਕਾ ਕਪਤਾਨ ਗੌਤਮ ਗੰਭੀਰ ਦੀ ਅਗਵਾਈ ’ਚ ਕੇਕੇਆਰ ਦੀ ਦੋ ਖਿਤਾਬੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ।

ਸਾਲ 2012 ’ਚ ਨਾਈਟ ਰਾਈਡਰਸ਼ ਦਾ ਹਿੱਸਾ ਬਣਨ ਤੋਂ ਬਾਅਦ ਤੋਂ ਨਾਰਾਇਣ ਨੇ ਈਡਨ ਗਾਰਡੰਸ ’ਤੇ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਹੈ। ਮੇਂਟਰ ਦੇ ਤੌਰ ’ਤੇ ਟੀਮ ’ਚ ਗੰਭੀਰ ਦੀ ਵਾਪਸੀ ਤੋਂ ਬਾਅਦ ਨਾਰਾਇਣ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਖਿਤਾਬ ਦੇ ਦਾਅਦੇਵਾਰਾਂ ’ਚ ਸ਼ਾਮਲ ਕਰ ਦਿੱਤਾ ਹੈ। ਸੂਚੀ ਦੀਆਂ ਸਿਖਰਲੀਆਂ ਦੋ ਟੀਮਾਂ ਦਰਮਿਆਨ ਹੋਣ ਵਾਲੇ ਇਸ ਮੁਕਾਬਲੇ ’ਚ ਜੇਕਰ ਕੇਕੇਆਰ ਜਿੱਤ ਦਰਜ਼ ਕਰਦਾ ਹੈ ਤਾਂ 10 ਟੀਮਾਂ ਦੀ ਅੰਕ ਸੂਚੀ ’ਚ ਚੋਟੀ ’ਤੇ ਪਹੁੰਚ ਜਾਵੇਗੀ।

ਕਪਤਾਨ ਸ਼੍ਰੇਅਸ ਅੱਈਅਰ ਤੋਂ ਵੱਡੀ ਪਾਰੀ ਦੀ ਉਮੀਦ (KKR Vs RR)

ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਮਿਸ਼ੇਲ ਸਟਾਰਕ ਨੇ ਵੀ ਸੁਪਰ ਜਾਇੰਟਸ ਖਿਲਾਫ਼ ਪਿਛਲੇ ਮੈਚ ’ਚ ਲੈਅ ਹਾਸਲ ਕਰਦਿਆਂ 28 ਦੌੜਾਂ ਦੇ ਕੇ ਤਿੰਨ ਵਿਕਟਾਂ ਕੱਢੀਆਂ ਸਨ। ਇਸ ਮੈਚ ’ਚ ਮੁੱਖ ਮੁਕਾਬਲਾ ਕੇਕੇਆਰ ਦੀ ਗੇਂਦਬਾਜ਼ੀ ਤੇ ਰਾਇਲਸ ਦੀ ਬੱਲੇਬਾਜ਼ੀ ਦਰਮਿਆਨ ਹੋਵੇਗੀ। ਕੇਕੇਆਰ ਦੀ ਇੱਕੋ-ਇੱਕ ਕਮਜ਼ੋਰ ਕੜੀ ਉਸ ਦੇ ਕਪਤਾਨ ਸ਼੍ਰੇਅਸ ਅੱਈਅਰ ਹਨ ਜੋ ਖਰਾਬ ਫਾਰਮ ਨਾਲ ਜੂਝ ਰਹੇ ਹਨ ਤੇ ਵੱਡੀਆਂ ਪਾਰੀਆਂ ਖੇਡਣ ’ਚ ਅਸਫ਼ਲ ਰਹੇ ਹਨ।

ਮੌਜ਼ੂਦਾ ਸੈਸ਼ਨ ’ਚ ਕੇਕੇਆਰ ਦੀ ਬੱਲੇਬਾਜ਼ੀ ਚੋਟੀ ਕ੍ਰਮ ’ਚ ਸਾਲਟ ਤੇ ਨਾਰਾਇਣ ਦੀ ਹਮਲਾਵਰ ਬੱਲੇਬਾਜ਼ੀ ਤੇ ਡੈੱਥ ਓਵਰਾਂ ’ਚ ਆਂਦਰੇ ਰਸਲ ਦੇ ਤੂਫ਼ਾਨੀ ਤੇਵਰਾਂ ’ਤੇ ਨਿਰਭਰ ਰਹੀ ਹੈ। ਟੀਮ ਦੇ ਭਾਰਤੀ ਬੱਲੇਬਾਜ਼ ਮੌਜ਼ੂਦਾ ਸੈਸ਼ਨ ’ਚ ਹੁਣ ਤੱਕ ਅਸਰ ਨਹੀਂ ਛੱਡ ਪਾਏ ਹਨ ਰਿੰਕੂ ਸਿੰਘ ਨੂੰ ਕਾਫ਼ੀ ਮੌਕੇ ਨਹੀਂ ਮਿਲੇ ਹਨ ਤੇ ਉਹ ਚਾਰ ਪਾਰੀਆਂ ’ਚ 63 ਦੌੜਾਂ ਹੀ ਬਣਾ ਸਕੇ ਹਨ। ਉੱਪ ਕਪਤਾਨ ਨਿਤੀਸ਼ ਰਾਣਾ ਸੱਟ ਕਾਰਨ ਨਹੀਂ ਖੇਡ ਸਕੇ ਟ੍ਰੇਂਟ ਬੋਲਟ, ਆਵੇਸ਼ ਖਾਨ, ਯੁਜਵੇਂਦਰ ਚਹਿਲ ਤੇ ਕੇਸ਼ਵ ਮਹਾਰਾਜ ਦੀ ਮੌਜ਼ੂਦਗੀ ’ਚ ਰਾਇਲਸ ਦਾ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਸਟਾਰ ਸਪਿੱਨਰ ਰਵੀਚੰਦਰਨ ਅਸ਼ਵਿਨ ਇਸ ਮੈਚ ਲਈ ਫਿੱਟ ਹੋ ਸਕਦੇ ਹਨ ਜਾਂ ਨਹੀਂ। KKR Vs RR

LEAVE A REPLY

Please enter your comment!
Please enter your name here