ਲੇਡੀ ਹਾਰਡਿੰਗ ਹਸਪਤਾਲ ਦੇ ਦੋ ਡਾਕਟਰ ਅਤੇ ਛੇ ਨਰਸਾਂ ਕੋਰੋਨਾ ਪਾਜ਼ਿਟਵ

Corona India

ਲੇਡੀ ਹਾਰਡਿੰਗ ਹਸਪਤਾਲ ਦੇ ਦੋ ਡਾਕਟਰ ਅਤੇ ਛੇ ਨਰਸਾਂ ਕੋਰੋਨਾ ਪਾਜ਼ਿਟਵ

ਨਵੀਂ ਦਿੱਲੀ। ਰਾਜਧਾਨੀ ‘ਚ ਕੋਵਿਡ-19 ਦਾ ਕਹਿਰ ਰੁਕਨ ਦਾ ਨਾਂਅ ਨਹੀਂ ਲੈ ਰਿਹਾ। ਐਤਵਾਰ ਨੂੰ ਲੇਡੀ ਹਾਰਡਿੰਗ ਹਸਪਤਾਲ ਦੇ ਦੋ ਡਾਕਟਰ ਅਤੇ ਛੇ ਨਰਸਾਂ ਦੀ ਕੋਰੋਨਾ ਦੀ ਜਾਂਚ ਪਾਜ਼ਿਟਵ ਆਉਣ ਨਾਲ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ ਅੱਠ ਜਣਿਆ ਨੂੰ ਕੁਆਰੰਟੀਨ ‘ਚ ਭੇਜ ਦਿੱਤਾ ਗਿਆ ਹੈ ਅਤੇ ਜੋ ਲੋਕਾਂ ਇਨ੍ਹਾਂ ਦੇ ਸੰਪਰਕ ‘ਚ ਆਏ ਹਨ, ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ‘ਚ ਵੀ ਸ਼ਨਿੱਚਰਵਾਰ ਨੂੰ ਇੱਕ ਹੀ ਪਰਿਵਾਰ ਦੇ 31 ਲੋਕ ਵਾਇਰਸ ਪ੍ਰਭਾਵਿਤ ਸਾਹਮਣੇ ਆਏ ਸਨ। ਦੇਸ਼ ‘ਚ ਦਿੱਲੀ ਕੋਰੋਨਾ ਦੇ ਮਾਮਲਿਆਂ ਤੋਂ ਦੂਜੇ ਸਥਾਨ ‘ਤੇ ਹਨ ਅਤੇ ਇੱਥੇ 1893 ਪ੍ਰਭਾਵਿਤ ਹਨ ਜਦੋਂਕਿ 43 ਦੀ ਮੌਤ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।