ਵਾਟਰ ਵਰਕਸ ਦੀ ਡਿੱਗੀ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ

Bathinda News
ਵਾਟਰ ਵਰਕਸ ਦੀ ਡਿੱਗੀ 'ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ

ਇੱਕ ਬੱਚੇ ਦੀ ਉਮਰ 8 ਸਾਲ ਤੇ ਇੱਕ ਦੀ 14 ਸਾਲ

(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਮਾਡਲ ਟਾਊਨ ਫੇਸ-1 ਦੇ ਵਾਟਰ ਵਰਕਸ ਦੀ ਡਿੱਗੀ ਵਿੱਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਦੋਵਾਂ ਵਿੱਚੋਂ ਇੱਕ ਦੀ ਉਮਰ 8 ਸਾਲ ਤੇ ਇੱਕ ਦੀ 14 ਸਾਲ ਸੀ। ਵੇਰਵਿਆਂ ਮੁਤਾਬਿਕ ਧੋਬੀਆਣਾ ਬਸਤੀ ਬਠਿੰਡਾ ਦੇ ਰਹਿਣ ਵਾਲੇ ਦੋ ਬੱਚੇ ਗੁਰਦਿੱਤ (14) ਪੁੱਤਰ ਹਰਜੀਤ ਸਿੰਘ ਅਤੇ ਬੱਬੂ (8) ਪੁੱਤਰ ਸੋਨੂੰ ਮਾਡਲ ਟਾਊਨ ਫੇਸ-1 ਦੇ ਵਾਟਰ ਵਰਕਸ ਦੀ ਡਿੱਗੀ ਵਿੱਚ ਡਿੱਗ ਕੇ ਡੁੱਬ ਗਏ।

ਇਸ ਬਾਰੇ ਪਤਾ ਲੱਗਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਮੌਕੇ ‘ਤੇ ਪੁੱਜੇ। ਵਲੰਟੀਅਰਾਂ ਵੱਲੋਂ ਕੁਝ ਹੀ ਸਮੇਂ ਵਿੱਚ ਇੱਕ ਬੱਚੇ ਗੁਰਦਿੱਤ ਨੂੰ ਬਾਹਰ ਕੱਢ ਲਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਦੂਜੇ ਬੱਚੇ ਬੱਬੂ ਦੀ ਭਾਲ ਤੇਜ ਕੀਤੀ ਤਾਂ ਉਹ ਵੀ ਮਿਲ ਗਿਆ ਪਰ ਉਸਦੀ ਵੀ ਮੌਤ ਹੋ ਚੁੱਕੀ ਸੀ। ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। (Bathinda News)

Bathinda News
ਵਾਟਰ ਵਰਕਸ ਦੀ ਡਿੱਗੀ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ

ਇਹ ਵੀ ਪੜ੍ਹੋ : ਗੈਂਗਸ਼ਟਰ ਜਰਨੈਲ ਸਿੰਘ ਦੇ ਕਤਲ ’ਚ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀ ਭੂਮਿਕਾ

ਦੱਸਣਯੋਗ ਹੈ ਕਿ ਇਹ ਤਿੰਨ ਬੱਚੇ ਸੀ, ਜਿੰਨ੍ਹਾਂ ‘ਚੋਂ 2 ਨੇ ਡਿੱਗੀ ਵਿੱਚ ਨਹਾਉਣ ਲਈ ਕਿਹਾ। ਇੱਕ ਬੱਚਾ ਨਹਾਉਣ ਨਾ ਲੱਗਿਆ ਜਦੋੰਕਿ ਦੋ ਨਹਾਉਣ ਲੱਗ ਪਏ। ਨਹਾਉਂਦੇ ਹੋਏ ਉਹ ਡੁੱਬ ਗਏ ਜਦੋੰਕਿ ਬਾਹਰ ਖੜਾ ਤੀਜਾ ਉਹਨਾਂ ਦੇ ਨਿੱਕਲਣ ਦੀ ਉਡੀਕ ਕਰਦਾ ਰਿਹਾ। ਕਰੀਬ 20-25 ਮਿੰਟ ਉਹ ਉਡੀਕਦਾ ਰਿਹਾ ਪਰ ਜਦੋਂ ਉਹ ਨਾ ਨਿੱਕਲੇ ਤਾਂ ਉਹਨਾਂ ਦੇ ਘਰ ਦੱਸਣ ਲਈ ਚਲਾ ਗਿਆ। ਇੰਨੇ ਵਿੱਚ ਹੀ ਨੌਜਵਾਨ ਸੁਸਾਇਟੀ ਦੇ ਵਲੰਟੀਅਰ ਪੁੱਜ ਗਏ ਪਰ ਜ਼ਿਆਦਾ ਸਮਾਂ ਬੀਤਣ ਕਾਰਨ ਦੋਵਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ।)