ਮਲੋਟ ਵਿੱਚ ਬੀਤੀ ਰਾਤ ਦੋ ਕਾਰਾਂ ਚੋਰੀ, ਪੁਲਿਸ ਤਲਾਸ਼ ਵਿੱਚ ਲੱਗੀ

car

ਮਲੋਟ ਵਿੱਚ ਬੀਤੀ ਰਾਤ ਦੋ ਕਾਰਾਂ ਚੋਰੀ, ਪੁਲਿਸ ਤਲਾਸ਼ ਵਿੱਚ ਲੱਗੀ

(ਮਨੋਜ) ਮਲੋਟ| ਮਲੋਟ ਵਿੱਚ ਲੰਬੇ ਸਮੇ ਤੋਂ ਚੋਰੀਆਂ ਦੀਆਂ ਘਟਨਾਵਾਂ ਹੋ ਰਹੀਆ ਹਨ ਜਿਸ ਕਰਕੇ ਲੋਕ ਪ੍ਰੇਸ਼ਾਨ ਹਨ। ਬੀਤੀ ਰਾਤ ਵੀ ਦੋ ਕਾਰਾਂ ਚੋਰੀ ਹੋ ਗਈਆਂ, ਪੁਲਿਸ ਚੋਰਾਂ ਦੀ ਤਲਾਸ਼ ਵਿੱਚ ਲੱਗੀ ਗਈ ਹੈ। ਕ੍ਰਿਸ਼ਨਾ ਨਗਰ ਕੈਂਪ ਨਿਵਾਸੀ ਰਾਹੁਲ ਪੁੱਤਰ ਬਲਦੇਵ ਰਾਜ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਰਾਤ ਨੂੰ ਉਸਨੇ ਅਪਣੀ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ ਜਦੋਂ ਸਵੇਰੇ ਵੇਖਿਆ ਤਾਂ ਕਾਰ ਗਾਇਬ ਸੀ।

ਇਸੇ ਤਰ੍ਹਾਂ ਰੇਲਵੇ ਸਟੇਸ਼ਨ ਦੇ ਨੇੜੇ ਖਾਲੇ ਵਾਲੀ ਗਲੀ ਵਿੱਚ ਰਿਟਾਇਰ ਪਿ੍ੰਸੀਪਲ ਹੰਸ ਰਾਜ ਚੌਹਾਨ ਦੀ ਕਾਰ ਵੀ ਦੋ ਵਿਅਕਤੀ ਚੋਰੀ ਕਰਕੇ ਲੈ ਗਏ । ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸ਼ਹਿਰ ਵਿੱਚ ਜਿੱਥੇ ਚੋਰਾਂ ਦੁਆਰਾ ਮੋਟਰਸਾਇਕਲ ਚੁੱਕੇ ਗਏ ਹਨ ਉਥੇ ਦੁਕਾਨਾਂ ਅਤੇ ਘਰਾਂ ਵਿੱਚ ਵੀ ਕਾਫੀ ਚੋਰੀਆਂ ਹੋਈਆਂ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ