ਅੱਸੀ ਹਜਾਰ ਦੇ ਲੁੱਟਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ

arrest

ਅੱਸੀ ਹਜਾਰ ਦੇ ਲੁੱਟਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ

ਹਿਸਾਰ। ਹਰਿਆਣਾ ਦੇ ਸ਼ਹਿਰ ਦੀ ਡੋਗਰਨ ਮੌਹਲਾ ਚੌਕੀ ਪੁਲਿਸ ਨੇ 80 ਹਜ਼ਾਰ ਰੁਪਏ ਖੋਹਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਅੱਜ ਇਥੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ 8 ਮਾਰਚ ਨੂੰ ਸਥਾਨਕ ਰੈਡ ਸਕੁਏਅਰ ਬਾਜ਼ਾਰ ਵਿੱਚ ਸਥਾਨਕ ਸਿਓਂ ਮੁਹੱਲਾ ਨਿਵਾਸੀ ਕਿਰਨ ਕੋਲੋਂ ਪੈਸੇ ਖੋਹ ਲਏ ਸਨ ਅਤੇ ਮੋਟਰਸਾਈਕਲ ’ਤੇ ਫਰਾਰ ਹੋ ਗਏ ਸਨ। ਮੁਲਜ਼ਮਾਂ ਨੇ ਪੁੱਛ-ਗਿੱਛ ਵਿੱਚ ਇਕਬਾਲ ਕੀਤਾ ਕਿ ਜਦੋਂ ਉਹ ਜੁਰਮ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਫਰਾਰ ਹੋ ਰਹੇ ਸਨ ਤਾਂ ਉਹ ਰੇਲਵੇ ਸਟੇਸ਼ਨ ’ਤੇ ਪਹੁੰਚਣ ’ਤੇ ਮੋਟਰਸਾਈਕਲ ਸਮੇਤ ਡਿੱਗ ਪਏ। ਡਿੱਗਣ ਕਾਰਨ ਪੋਲੀਥੀਨ ਫਟ ਗਈ ਅਤੇ ਉਸ ਵਿਚੋਂ ਕੁਝ ਰੁਪਏ ਅਤੇ ਬੈਂਕ ਦੀ ਕਾਪੀ ਡਿੱਗ ਪਈ। ਉਸ ਕੋਲ ਜਿਹੜੀ ਰਕਮ ਸੀ ਉਸ ਵਿਚੋਂ ਉਸ ਕੋਲੋਂ 40 ਹਜ਼ਾਰ ਰੁਪਏ ਬਚੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.