ਤੁਰਕੀ ਨੇ ਬਗਦਾਦੀ ਦੀ ਭੈਣ ਨੂੰ ਕੀਤਾ ਗ੍ਰਿਫਤਾਰ

Turkey arrests Baghdadi's sister

ਪਰਿਵਾਰ ਨਾਲ ਰਹਿੰਦੇ ਬਾਕੀ ਰਿਸ਼ਤੇਦਾਰ ਵੀ ਲਏ ਹਿਰਾਸਤ ‘ਚ

ਅੰਕਾਰਾ। ਤੁਰਕੀ ਦੇ ਅੱਤਵਾਦੀ ਸੰਗਠਨ ਇਸਲਾਮਿਕ ਸਟੈਟ (ਆਈਐਸਐਸ) ਹੈਡ ਅਬੂ ਬਕਰ ਬਗਦਾਦੀ ਦੀ ਵੱਡੀ ਭੈਣ ਅਤੇ ਪਰਿਵਾਰਕ ਮੈਂਬਰਾਂ ਨੂੰ ਉਤਰੀ ਸੀਰੀਆ ਤੋਂ ਗ੍ਰਿਫਤਾਰ ਕਰ ਲਿਆ ਹੈ।
ਤੁਰਕੀ ਦੇ ਸੀਨੀਅਰ ਅਧਿਕਾਰੀਆਂ ਦੇ ਹਵਾ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਅਬੂ ਬਕਰ ਬਗਦਾਦੀ ਦੀ ਵੱਡੀ ਭੈਣ ਰਾਸਮੀਆ (65) ਨੂੰ ਸੋਮਵਾਰ ਸ਼ਾਮ ਨੂੰ ਅਲੇਅਪੋ ਸੂਬੇ ਦੇ ਅਜਾਜ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। Baghdadi

ਉਹ ਉਸਦੇ ਪਤੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਹਿੰਦੀ ਸੀ। ਜਾਣਕਾਰੀ ਹੈ ਕਿ ਬਗਦਾਦੀ ਦੀ ਭੈਣ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਇਸ ਗ੍ਰਿਫਤਾਰੀ ਤੋਂ ਮਹੱਤਵਪੂਰਣ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨੇਲਡ ਟਰੰਪ ਨੇ ਬਗਦਾਦੀ ਦੇ ਅਮਰੀਕੀ ਜਵਾਨਾਂ ਦੁਆਰਾ ਖਾਸ ਮੁਹਿੰਮ ਦੌਰਾਨ ਸੀਰੀਆ ਵਿਚ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਅਮਰੀਕੀ ਨੇਤਾਵਾਂ ਦੇ ਅਨੁਸਾਰ ਆਈਐਸ ਮੁੱਖੀ ‘ਤੇ ਪੈਨਟਾਗਨ ਕਾਫ਼ੀ ਸਮੇਂ ਤੋਂ ਪੈਨੀ ਨਜ਼ਰੀਏ ਰੱਖੇ ਹੋਏ ਸਨ ਅਤੇ ਉਸ ਦੇ ਮਾਰੇ ਜਾਨ ਦੀ ਪੱਕੀ ਖਬਰ ਹੈ। ਇਸ ਤੋਂ ਬਾਅਦ ਰੂਸੀ ਰੱਖਿਆ ਮੰਤਰੀ ਦੇ ਬੁਲਾਰੇ ਈਗੋਰ ਕੋਨਸ਼ੇਨਕੋਵ ਨੇ ਕਿਹਾ ਕਿ ਰੂਸ ਕੋਲ ਵਿਸ਼ਾਸਜਨਕ ਜਾਣਕਾਰੀ ਨਹੀਂ ਹੈ ਕਿ ਅਮਰੀਕੀ ਫੌਜਾਂ ਨੇ ਬਗਦਾਦੀ ਖਿਲਾਫ਼ ਆਪਰੇਸ਼ਨ ‘ਡਿਸਟ੍ਰੋਏ’ ਚਲਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।