ਟਰੰਪ ਨੇ 484 ਅਰਬ ਡਾਲਰ ਰਾਹਤ ਬਿਲ ‘ਤੇ ਕੀਤੇ ਦਸਤਖਤ

Corona

ਟਰੰਪ ਨੇ 484 ਅਰਬ ਡਾਲਰ ਰਾਹਤ ਬਿਲ ‘ਤੇ ਕੀਤੇ ਦਸਤਖਤ

ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਛੋਟੇ ਵਪਾਰ, ਹਸਪਤਾਲਾਂ ਅਤੇ ਕੋਵਿਡ-19 ਦੇ ਜਾਂਚਾਂ ਦੀ ਗਿਣਤੀ ਵਧਾਉਣ ਲਈ 484 ਅਰਬ ਡਾਲਰ ਦੇ ਰਾਹਤ ਬਿਲ ‘ਤੇ ਦਸਤਖਤ ਕੀਤੇ ਹਨ। ਟਰੰਪ ਨੇ ਵਾਈਟ ਹਾਊਸ ‘ਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ,’ਛੋਟੇ ਵਪਾਰਾਂ ਲਈ ਇਹ ਇੱਕ ਵੱਡੀ ਸੌਗਾਤ ਹੈ। ਇਸ ਦੌਰਾਨ ਅਮਰੀਕੀ ਕੋਸ਼ ਸਕੱਤਰ ਸਟੀਵਨ ਮਨੂਚਿਨ ਅਤੇ ਰਿਪਬਲਿਕਨ ਪਾਰਟੀ ਦੇ ਸੰਸਦ ਮੌਜੂਦ ਸਨ।

ਇਹ ਪੈਕੇਜ ਛੋਟੇ ਵਪਾਰ ਕਰਜੇ ਨੂੰ ਵਧਾਉਣ ਦੇਣ ਲਈ ‘ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ’ ਦੇ ਤਹਿਤ ਲਗਭਗ 310 ਅਰਬ ਡਾਲਰ ਇਸ ਦੇ ਨਾਲ ਹੀ ਹਸਪਤਾਲਾਂ ਲਈ 75 ਅਰਬ ਡਾਲਰ ਅਤੇ ਕੋਰੋਨਾ ਦੀ ਜਾਂਚ ਲਈ 25 ਅਰਬ ਡਾਲਰ ਦਿੱਤੇ ਜਾਣਗੇ। ਅਮਰੀਕਾ ਦੇ ਉਪਰਾਸ਼ਟਰਪਤੀ ਅਤੇ ਵਾਈਟ ਹਾਊਸ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਪ੍ਰਧਾਨ ਮਾਈਕ ਪੇਂਸ ਨੇ ਵੀਰਵਾਰ ਨੂੰ ਦੱਸਿਆ ਕਿ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ 40 ਲੱਖ 93 ਹਜ਼ਾਰ ਜਾਂਚ ਹੋ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।