TRP Game Zone: ਰਾਜਕੋਟ ਦੇ ਗੇਮ ਜੋਨ ’ਚ ਭਿਆਨਕ ਅੱਗ, 30 ਜ਼ਿੰਦਾ ਸੜੇ, 12 ਬੱਚੇ ਵੀ ਸ਼ਾਮਲ

TRP Game Zone

ਵੈਲਡਿੰਗ ਦੀ ਚਿੰਗਾਰੀ ਨਾਲ ਭੜਕੀ ਅੱਗ

  • 3500 ਲੀਟਰ ਪੈਟਰੋਲ-ਡੀਜ਼ਲ ਕੀਤਾ ਸੀ ਸਟੋਰ | TRP Game Zone
  • ਪੁਲਿਸ ਵੱਲੋਂ 2 ਗ੍ਰਿਫਤਾਰ

ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਕਲਾਵੜ ਰੋਡ ’ਤੇ ਸਥਿਤ ਟੀਆਰਪੀ ਗੇਮ ਜੋਨ ’ਚ ਸ਼ਨਿੱਚਰਵਾਰ ਸ਼ਾਮ 4.30 ਵਜੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ 12 ਬੱਚਿਆਂ ਸਮੇਤ 30 ਲੋਕਾਂ ਦੀ ਮੌਤ ਹੋਈ ਹੈ। 25 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੀ ਵਧ ਸਕਦੀ ਹੈ ਕਿਉਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਦੇ ਸਮੇਂ ਗੇਮ ਜੋਨ ’ਚ ਕਿੰਨੇ ਲੋਕ ਮੌਜ਼ੂਦ ਸਨ। (TRP Game Zone)

ਇਹ ਵੀ ਪੜ੍ਹੋ : ਸੜਕੀ ਦੁਰਘਟਨਾਵਾਂ : ਏਆਈ ਤਕਨੀਕ ਅਤੇ ਪਾਰਦਰਸ਼ੀ ਪ੍ਰਬੰਧ ਜ਼ਰੂਰੀ

ਮ੍ਰਿਤਕਾਂ ਦੀਆਂ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ। 3 ਘੰਟੇ ’ਚ ਅੱਗ ’ਤੇ ਕਾਬੂ ਪਾਇਆ ਗਿਆ। ਗੇਮ ਜੋਨ ’ਚ ਅੱਗ ਲੱਗਣ ਦੇ ਕਾਰਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੇਮ ਜੋਨ ’ਚ ਕਰੀਬ 3500 ਲੀਟਰ ਡੀਜਲ-ਪੈਟਰੋਲ ਸਟੋਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਦਾ ਗੁੰਬਦ ਵੀ ਕੱਪੜੇ ਤੇ ਰੇਸੇ ਦਾ ਬਣਿਆ ਹੋਇਆ ਸੀ। ਜਿਸ ਕਾਰਨ ਅੱਗ ਤੇਜੀ ਨਾਲ ਫੈਲੀ ਹੈ। ਇਸ ਹਾਦਸੇ ਲਈ ਗੇਮ ਜੋਨ ਦੇ ਮਾਲਕ ਯਸਰਾਜ ਸੋਲੰਕੀ ਤੇ ਮੈਨੇਜਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। (TRP Game Zone)

ਵੈਲਡਿੰਗ ਧਮਾਕੇ ਕਾਰਨ ਅੱਗ ਲੱਗੀ ਤੇ ਫੈਲ ਗਈ | TRP Game Zone

ਮਿਲੀ ਜਾਣਕਾਰੀ ਮੁਤਾਬਕ ਪੌੜੀਆਂ ’ਤੇ ਵੈਲਡਿੰਗ ਕਰਦੇ ਸਮੇਂ ਧਮਾਕਾ ਹੋਇਆ ਤੇ ਇੱਕ ਮਿੰਟ ’ਚ ਅੱਗ ਤੀਜੀ ਮੰਜ਼ਿਲ ’ਤੇ ਫੈਲ ਗਈ। ਹਾਲਾਂਕਿ ਪ੍ਰਸ਼ਾਸਨ ਨੇ ਅੱਗ ਲੱਗਣ ਦਾ ਕਾਰਨ ਨਹੀਂ ਦੱਸਿਆ ਹੈ। (TRP Game Zone)

ਅੱਗ ਇੰਨੀ ਕਿਉਂ ਭੜਕੀ? | TRP Game Zone

ਗੇਮ ਜੋਨ ’ਚ ਰਬੜ-ਰੈਕਸੀਨ ਫਲੋਰ, ਕਰੀਬ 2500 ਲੀਟਰ ਡੀਜਲ ਦਾ ਸਟੋਰੇਜ, ਕਾਰ ਦੇ ਟ੍ਰੈਕ ਦੇ ਸਾਈਡ ’ਤੇ ਰੱਖੇ ਟਾਇਰਾਂ ਤੇ ਸ਼ੈੱਡ ’ਚ ਥਰਮੋਕੋਲ ਦੀਆਂ ਚਾਦਰਾਂ ਹੋਣ ਕਾਰਨ ਪੂਰਾ ਗੇਮ ਜੋਨ ਕੁਝ ਹੀ ਮਿੰਟਾਂ ’ਚ ਭੱਠੀ ’ਚ ਤਬਦੀਲ ਹੋ ਗਿਆ ਤੇ ਕੁਝ ਘੰਟਿਆਂ ’ਚ ਸੁਆਹ ਹੋ ਗਿਆ। ਤਿੰਨ ਮੰਜ਼ਿਲਾ ਢਾਂਚੇ ’ਚ ਹੇਠਾਂ ਤੋਂ ਉੱਪਰ ਜਾਣ ਲਈ ਸਿਰਫ ਇੱਕ ਪੌੜੀ ਸੀ। ਅੱਗ ਹੇਠਾਂ ਤੋਂ ਉੱਪਰ ਤੱਕ ਫੈਲ ਗਈ। ਦੂਜੀ ਤੇ ਤੀਜੀ ਮੰਜ਼ਿਲ ’ਤੇ ਬੈਠੇ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। (TRP Game Zone)

ਗੇਮ ਜੋਨ ਕੋਲ ਕੋਈ ਫਾਇਰ ਐਨਓਸੀ ਨਹੀਂ ਸੀ | TRP Game Zone

ਪੁਲਿਸ ਮੁਤਾਬਕ ਟੀਆਰਪੀ ਗੇਮ ਜੋਨ ਕੋਲ ਫਾਇਰ ਐਨਓਸੀ ਵੀ ਨਹੀਂ ਸੀ। ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਕਿਹਾ ਕਿ ਟੀਆਰਪੀ ਗੇਮ ਜੋਨ ਦੇ ਮਾਲਕ ਤੇ ਪ੍ਰਬੰਧਕ ਤੇ ਦੋ ਹੋਰ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸਰਕਾਰ ਨੇ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ। (TRP Game Zone)

25 ਡੀਐੱਨਏ ਸੈਂਪਲ ਗਾਂਧੀਨਗਰ ਭੇਜੇ, 48 ਘੰਟਿਆਂ ’ਚ ਆਵੇਗੀ ਰਿਪੋਰਟ | TRP Game Zone

ਗੇਮ ਜੋਨ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਲਈ 25 ਡੀਐਨਏ ਨਮੂਨੇ ਗਾਂਧੀਨਗਰ ਭੇਜੇ ਗਏ ਸਨ। ਉਨ੍ਹਾਂ ਦੀ ਰਿਪੋਰਟ 48 ਘੰਟਿਆਂ ਬਾਅਦ ਆਵੇਗੀ। ਏਮਜ ’ਚ 16 ਲਾਸ਼ਾਂ ਨੂੰ ਕੋਲਡ ਸਟੋਰੇਜ ’ਚ ਰੱਖਿਆ ਗਿਆ ਹੈ। ਜਦਕਿ 11 ਲਾਸ਼ਾਂ ਨੂੰ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ। (TRP Game Zone)

LEAVE A REPLY

Please enter your comment!
Please enter your name here