MSG Satsang Bhandara: ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰੇ ’ਤੇ ਲੱਗੀਆਂ ਰੌਣਕਾਂ

Dera Sacha Sauda Live

MSG Satsang Bhandara

ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ, ਰਹਿਮਤ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਜ ਐਤਵਾਰ 26 ਮਈ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ’ਚ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾ ਰਹੀ ਹੈ। ਪਵਿੱਤਰ ਭੰਡਾਰੇ ਦੀ ਸਵੇਰੇ 9 ਵਜੇ ਪਵਿੱਤਰ ਨਾਅਰਾ ’ਤੇ ਬੇਨਤੀ ਦਾ ਸ਼ਬਦ ਬੋਲ ਕੇ ਸ਼ੁਰੂਆਤ ਹੋ ਗਈ। (MSG Satsang Bhandara)

ਸਰਸਾ। ਪਵਿੱਤਰ ਭੰਡਾਰੇ ਮੌਕੇ ਅੰਗਹੀਣ ਤੇ ਬਜ਼ੁਰਗਾਂ ਦੀ ਸਹਾਇਤਾ ਤੇ ਆਵਾਜਾਈ ਲਈ ਸੇਵਾ ਕਰਦੇ ਹੋਏ ਈ ਰਿਕਸ਼ਾ ਤੇ ਸੇਵਾਦਾਰ। ਤਸਵੀਰ: ਜੀਵਨ ਗੋਇਲ

ਬੀਤੀ ਰਾਤ ਤੋਂ ਹੀ ਸਾਧ-ਸੰਗਤ ਭਾਰੀ ਗਿਣਤੀ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਸੀ। ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਣ ਸਮੇਂ ਸਤਿਸੰਗ ਪੰਡਾਲ ਭਰ ਚੁੱਕਿਆ ਸੀ। ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਭਿਆਨਕ ਗਰਮੀ ਨੂੰ ਦੇਖਦੇ ਹੋਏ ਪਾਣੀ ਸੰਮਤੀ ਦੇ ਨਾਲ-ਨਾਲ ਟ੍ਰੈਫਿਕ, ਲੰਗਰ ਸਮੇਤ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਆਪਣੀਆਂ-ਆਪਣੀਆਂ ਡਿਊਟੀਆਂ ਬੜੀ ਹੀ ਤਨਦੇਹੀ ਨਾਲ ਨਿਭਾ ਰਹੇ ਹਨ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਮਾਨਵਤਾ ਭਲਾਈ ਕਾਰਜ ਵੀ ਕੀਤੇ ਜਾਣਗੇ। (MSG Satsang Bhandara)

ਜ਼ਿਕਰਯੋਗ ਹੈ ਕਿ ਸੰਨ 1948 ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਡੇਰੇ ’ਚ ਪਹਿਲਾ ਸਤਿਸੰਗ ਮਈ ਮਹੀਨੇ ’ਚ ਫ਼ਰਮਾਇਆ ਸੀ, ਇਸ ਲਈ ਮਈ ਮਹੀਨੇ ’ਚ ਸਾਧ-ਸੰਗਤ ‘ਐੱਮਐੱਸਜੀ ਸਤਿਸੰਗ ਭੰਡਾਰਾ’ ਮਨਾਉਂਦੀ ਹੈ। (MSG Satsang Bhandara)

Also Read : ਗਰੀਬ ਪਰਿਵਾਰ ’ਤੇ ਅੱਗ ਨੇ ਕਹਿਰ ਢਾਹਿਆ, ਡੇਰਾ ਸ਼ਰਧਾਲੂਆਂ ਨੇ ਗਲ ਨਾਲ ਲਾਇਆ

LEAVE A REPLY

Please enter your comment!
Please enter your name here