ਸੜਕੀ ਦੁਰਘਟਨਾਵਾਂ : ਏਆਈ ਤਕਨੀਕ ਅਤੇ ਪਾਰਦਰਸ਼ੀ ਪ੍ਰਬੰਧ ਜ਼ਰੂਰੀ

Road Accident

ਪੁਣੇ ਹਿੱਟ ਐਂਡ ਰਨ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਪੂਰੇ ਦੇਸ਼ ’ਚ ਇਸ ਸਬੰਧੀ ਕਾਨੂੰਨ ਅਤੇ ਕੰਟਰੋਲ ’ਤੇ ਨਵੀਂ ਬਹਿਸ ਛਿੜ ਗਈ ਹੈ ਇਸ ਦਰਦਨਾਕ ਘਟਨਾ ਦੇ ਮੁਲਜ਼ਮ ਨੂੰ ਨਾਬਾਲਗ ਦੱਸ ਕੇ ਕਾਨੂੰਨ ਦੀਆਂ ਖਾਮੀਆਂ ਜਾਂ ਕਮੀਆਂ, ਦੋਵਾਂ ਦਾ ਭਰਪੂਰ ਲਾਭ ਦਿੱਤਾ ਗਿਆ ਉਹ ਤਾਂ ਦੇਸ਼-ਪੱਧਰੀ ਲੋਕ-ਰੋਹ ਨੂੰ ਦੇਖ ਕੇ ਫੈਸਲਾ ਬਦਲਿਆ ਗਿਆ ਨਹੀਂ ਤਾਂ ਜਿੰਮੇਵਾਰਾਂ ਨੇ ਤਾਂ ਆਪਣਾ ਫਰਜ਼ ਨਿਭਾ ਹੀ ਦਿੱਤਾ ਸੀ ਨਿਸ਼ਚਿਤ ਰੂਪ ਨਾਲ ਅਜਿਹੇ ਮਾਮਲੇ ਚਰਚਾ ’ਚ ਕਿਉਂ ਆਉਂਦੇ ਹਨ ਬਿਨਾਂ ਕੁਝ ਕਹੇ ਸਾਰਾ ਕੁਝ ਇੱਕਦਮ ਸਾਫ ਹੈ ਹੁਣ ਇੱਕ ਵਾਰ ਫਿਰ ਕਾਨੂੰਨ ’ਚ ਸੁਧਾਰ ’ਤੇ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ ਮੁਲਜ਼ਮ ਦੀ ਮਨਸ਼ਾ ਅਤੇ ਹਾਦਸੇ ਦੇ ਹਲਾਤ ਜੇਕਰ ਉਪਲੱਬਧ ਹਨ। (Road Accident)

ਤਾਂ ਡਿਜ਼ੀਟਲ ਸਬੁੂਤ ਨੂੰ ਧਿਆਨ ’ਚ ਰੱਖ ਕੇ ਕਾਰਵਾਈ ਲਈ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਸੁਧਾਰਾਂ ਦੀ ਦਰਕਾਰ ਮਹਿਸੂਸ ਹੋਣ ਲੱਗੀ ਹੈ ਇਹ ਯਕੀਨਨ ਵੱਡੀ ਚੁਣੌਤੀ ਹੈ ਪਰ ਦੋਸ਼-ਨਿਰਦੋਸ਼ ਅਤੇ ਅਣਜਾਣੇ ’ਚ ਹੋਏ ਹਾਦਸੇ ਦੇ ਵਿਚਕਾਰ ਦੀਆਂ ਬਰੀਕ ਲਕੀਰਾਂ ਨੂੰ ਬਿਨਾਂ ਮਿਟਾਏ ਜਾਂ ਪ੍ਰਭਾਵਿਤ ਕੀਤੇ ਬਿਨਾਂ ਪ੍ਰਭਾਵਸ਼ਾਲੀ ਕਾਰਵਾਈ ਚੁਣੌਤੀ ਵੀ ਹੈ ਅਤੇ ਜ਼ਰੂਰੀ ਵੀ ਪੁਣੇ ਹਾਦਸੇ ’ਚ ਬੇਵਕਤੀ ਮੌਤ ਦੇ ਮੂੰਹ ’ਚ ਗਏ 24-24 ਸਾਲ ਦੇ ਅਨੀਸ ਅਵਧੀਆ ਅਤੇ ਅਸ਼ਵਨੀ ਕੋਸਟਾ ਤਾਂ ਵਾਪਸ ਨਹੀਂ ਆਉਣਗੇ ਪਰ ਹਾਦਸੇ ਤੋਂ ਬਾਅਦ ਪੁੱਛਗਿੱਛ ਦੇ ਨਾਂਅ ’ਤੇ ਪੁਲਸੀਆ ਸਵਾਲਾਂ ਤੋਂ ਦੁਖੀ ਪੀੜਤ ਪਰਿਵਾਰ ਦਾ ਦਰਦ ਜ਼ਰੂਰ ਵੱਡਾ ਸਵਾਲ ਹੈ ਜਿੰਮੇਵਾਰਾਂ ਅਤੇ ਮਾਣਯੋਗਾਂ ਨੂੰ ਇਸ ’ਤੇ ਵੀ ਸੋਚਣਾ ਪਵੇਗਾ ਪੁਣੇ ਘਟਨਾ ਦਾ ਇੱਕ ਦੂਜਾ ਪਹਿਲੂ ਵੀ ਹੈ ਮੁਲਜ਼ਮ ਨਾਬਾਲਗ ਨੇ ਦੋਸਤਾਂ ਨਾਲ ਦੋ ਪੱਬਾਂ ’ਚ 69 ਹਜ਼ਾਰ ਦਾ ਜਾਮ ਛਲਕਾਇਆ। (Road Accident)

ਇਹ ਵੀ ਪੜ੍ਹੋ : ਛੇਵੇਂ ਗੇੜ ’ਚ 59.07 ਫੀਸਦੀ ਵੋਟਿੰਗ, ਜਾਣੋ ਸਭ ਤੋਂ ਵੱਧ ਵੋਟਿੰਗ ਕਿੱਥੇ ਹੋਈ…

ਜਿਸ ਦੇ ਸਬੂਤ ਵੀ ਮਿਲੇ ਪਰ ਹੈਰਾਨੀ ਹੈ ਕਿ ਮੈਡੀਕਲ ਰਿਪੋਰਟ ਨੈਗੇਟਿਵ ਆਈ ਹੁਣ ਪੁਣੇ ’ਚ ਨਜਾਇਜ਼ ਪੱਬ ਢਾਹੇ ਜਾ ਰਹੇ ਹਨ ਇਹ ਜਿੰਮੇਵਾਰਾਂ ਨੂੰ ਪਹਿਲਾਂ ਕਿਉਂ ਨਹੀਂ ਦਿਸੇ? ਕਿਵੇਂ ਨਾਬਾਲਗਾਂ ਨੂੰ ਸ਼ਰਾਬ ਪਰੋਸੀ ਗਈ? ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਸਵਾਲਾਂ ਦੀ ਲੜੀ ’ਚ ਕਈ ਕੜੀਆਂ ਹਨ ਹਾਦਸਾ ਕਰਨ ਵਾਲੀ 2 ਕਰੋੜ ਤੋਂ ਜ਼ਿਆਦਾ ਦੀ ਪੋਰਸ਼ ਕਾਰ ਦੀ ਰਜਿਸਟੇ੍ਰਸ਼ਨ ਬਾਰੇ ਮਹਾਂਰਾਸ਼ਟਰ ਟਰਾਂਸਪੋਰਟ ਵਿਭਾਗ ਦਾ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਸਿਰਫ਼ 1758 ਰੁਪਏ ਦੀ ਫੀਸ ਨਾ ਭਰਨ ਨਾਲ ਕਾਰ ਦੀ ਰਜਿਸਟੇ੍ਰਸ਼ਨ ਮਾਰਚ ਤੋਂ ਪੈਂਡਿੰਗ ਸੀ ਅਤੇ ਵਿਭਾਗ ਖਾਮੋਸ਼! ਹੁਣ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਦਾ ਡਰਾਈਵਿੰਗ ਲਾਇਸੰਸ ਉਮਰ 25 ਸਾਲ ਪੂਰੀ ਕਰਨ ਤੱਕ ਨਹੀਂ ਬਣੇਗਾ। (Road Accident)

ਕੀ ਰਈਸਜਾਦੇ ਨੂੰ ਲਾਇਸੰਸ ਦੀ ਲੋੜ ਨਹੀਂ ਹੁੰਦੀ?

ਪਰ ਇਹ ਕਿਉਂ ਨਹੀਂ ਕੋਈ ਦੱਸਦਾ ਕਿ ਬਿਨਾ ਲਾਇਸੰਸ ਰਈਸਜਾਦੇ ਕਿਵੇਂ ਸੜਕ ’ਤੇ ਬੇਖੌਫ਼ ਹੋ ਕੇ ਫਰਾਟੇ ਮਾਰ ਰਹੇ ਸਨ? ਕੀ ਰਈਸਜਾਦੇ ਨੂੰ ਲਾਇਸੰਸ ਦੀ ਲੋੜ ਨਹੀਂ ਹੁੰਦੀ? ਕੀ ਰਈਸਜਾਦੇ ’ਤੇ ਉਮਰ ਦੀ ਪਾਬੰਦੀ ਨਹੀਂ ਹੁੰਦੀ? ਕਾਨੂੰਨ ਦੇ ਰੱਖਿਅਕਾਂ ਦੇ ਸ਼ਾਇਦ ਇਸੇ ਦੋਹਰੇ ਰਵੱਈਏ ਨਾਲ ਰਈਸ ਨਾਬਾਲਗਾਂ ਦੇ ਹਿੱਟ ਐਂਡ ਰਨ ਦੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਆਮ ਲੋਕਾਂ ਨਾਲ ਭੇਦਭਾਵ ਕਰਦੇ ਹਨ ਅਪਰਾਧ ਦੀ ਗੰਭੀਰਤਾ ਦੇਖੀ ਜਾਣੀ ਚਾਹੀਦੀ ਹੈ ਨਾ ਕਿ ਉਮਰ? ਨਵੇਂ ਦੌਰ ’ਚ ਕਾਨੂੰਨ ’ਚ ਅਜਿਹੇ ਸੁਧਾਰਾਂ ਦੀ ਲੋੜ ਹੈ ਜਿਸ ’ਚ ਉਮਰ ਦੀ ਥਾਂ ਅਪਰਾਧ ਦੀ ਗੰਭੀਰਤਾ ਅਤੇ ਮਨਸ਼ਾ ਅਹਿਮ ਹੋਵੇ ਨਾਬਾਲਗਾਂ ਦੇ ਅਜਿਹੇ-ਅਜਿਹੇ ਅਪਰਾਧ ਸਾਹਮਣੇ ਆਉਣ ਲੱਗੇ ਹਨ। (Road Accident)

ਜੋ ਚਿੰਤਾਜਨਕ ਹਨ ਲੁੱਟ-ਖੋਹ, ਕਤਲ, ਗੈਂਗ ਰੇਪ, ਧਮਕਾਉਣਾ ਅਤੇ ਉਹ ਸਾਈਬਰ ਅਪਰਾਧ ਜਿਨ੍ਹਾਂ ਨੂੰ ਕਰਦੇ ਸਮੇਂ ਨਾਬਾਲਗ ਕਿਵੇਂ ਵੱਡਿਆਂ-ਵੱਡਿਆਂ ਨੂੰ ਮਾਤ ਦੇ ਦਿੰਦਾ ਹੈ ਉਦੋਂ ਉਸ ਦਾ ਅਪਰਾਧ ਛੋਟਾ ਨਹੀਂ ਤਾਂ ਨਾਬਾਲਗ ਹੋਣ ਦਾ ਆਧਾਰ ਕਿਵੇਂ ਛੋਟ ਦਾ ਕਾਰਨ ਬਣ ਜਾਂਦਾ ਹੈ? ਭਾਰਤ ’ਚ ਸੜਕ ਹਾਦਸਿਆਂ ਦੇ ਅੰਕੜੇ ਚਿੰਤਾਜਨਕ ਹਨ ਸਿਰਫ਼ 2022 ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਰੋਜ਼ਾਨਾ 1264 ਸੜਕ ਹਾਦਸਿਆਂ ’ਚ 462 ਲੋਕਾਂ ਦੀ ਮੌਤ ਹੋਈ ਜੋ ਹਰ ਘੰਟੇ ਦੇ ਲਿਹਾਜ਼ ਨਾਲ 53 ਹਾਦਸਿਆਂ ਅਤੇ 19 ਮੌਤਾਂ ਦਾ ਹੈ ਇਹ ਵਿਸਥਾਰ ਨਾਲ ਲਿਖਣ ਦਾ ਵਿਸ਼ਾ ਹੈ ਉੱਨਤ ਤਕਨੀਕ ਦਾ ਦੌਰ ਹੈ। (Road Accident)

ਪਿੰਡ-ਪਿੰਡ ਆਪਟੀਕਲ ਫਾਈਬਰ ਦੇ ਜੰਜਾਲ ਤੋਂ ਲੈ ਕੇ ਹਰ ਕਿਤੇ ਸੈਟੇਲਾਈਟਸ ਦੀ ਪਕੜ ਹੈ ਟੋਲਬ੍ਰਿਜ ’ਤੇ ਫਾਸਟੈਗ ਨਾਲ ਭੁਗਤਾਨ ਅਤੇ ਵਾਹਨ ਦੇ ਸਾਰੇ ਵੇਰਵੇ ਸਰਵਰ ਨੂੰ ਕੁਝ ਸੈਕਿੰਡ ’ਚ ਮਿਲ ਜਾਂਦੇ ਹਨ ਹੁਣ ਅਸੰਭਵ ਵੀ ਨਹੀਂ ਕਿ ਹਰ ਸ਼ਹਿਰ, ਕਸਬੇ, ਸੜਕ, ਰਾਜਮਾਰਗ ’ਤੇ ਇਸ ਤਰਜ਼ ’ਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਭਾਵ ਏਆਈ ਸੰਚਾਲਿਤ ਹਾਈ ਰੈਜੂਲੇਸ਼ਨ ਸਪੀਡ ਟਰੈਪ ਕੈਮਰੇ, ਸੈਂਸਰ ਅਤੇ ਜ਼ਰੂਰੀ ਯੰਤਰ ਲੱਗਣ, ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵਕਤ-ਬੇਵਕਤ ਡ੍ਰੋਨ ਕੈਮਰਿਆਂ ਨਾਲ ਸਖ਼ਤ ਨਿਗਰਾਨੀ ਹੋਵੇ ਸਭ ਕੁਝ ਜਿੰਮੇਵਾਰ ਵਿਭਾਗ ਜਾਂ ਸ਼ਹਿਰ, ਨਗਰ, ਕਸਬੇ, ਪੰਚਾਇਤ ਅਤੇ ਸਥਾਨਕ ਪੁਲਿਸ ਥਾਣਿਆਂ ’ਚ ਵੱਡੀਆਂ ਸਕਰੀਨਾਂ ’ਤੇ ਦੇਖਿਆ ਜਾ ਸਕੇ। (Road Accident)

ਕੰਟਰੋਲ ਰੂਮ ਤੋਂ ਹੀ ਸਾਰੀਆਂ ਗਤੀਵਿਧੀਆਂ ਆਨ ਕੈਮਰਾ ਪਰਖੀਆਂ-ਜਾਂਚੀਆਂ ਜਾਣ

ਪੁਲਿਸ ਨੂੰ ਬਜਾਇ ਸੜਕਾਂ ’ਤੇ ਖੜ੍ਹਾ ਕਰਨ ਦੇ ਕੰਟਰੋਲ ਰੂਮ ਤੋਂ ਹੀ ਸਾਰੀਆਂ ਗਤੀਵਿਧੀਆਂ ਆਨ ਕੈਮਰਾ ਪਰਖੀਆਂ-ਜਾਂਚੀਆਂ ਜਾਣ ਏਆਈ ਤਕਨੀਕ ਦਾ ਆਟੋਮੈਟਿਕ ਅਲਾਰਮ ਸਿਸਟਮ ਵੀ ਸ਼ੱਕੀ, ਓਵਰ ਸਪੀਡਿੰਗ, ਬਿਨਾਂ ਨੰਬਰ, ਬਿਨਾਂ ਹੈਲਮੇਟ ਜਾਂ ਬਿਨਾਂ ਸੀਟ ਬੈਲਟ ਲਾਏ ਵਾਹਨ ਨਿਰਪੱਖਤਾ ਅਤੇ ਪਾਰਦਰਸ਼ਿਤਾ ਨਾਲ ਟਰੈਪ ਕਰਕੇ ਅੱਖ ਝਮੱਕਦੇ ਚਾਹੇ ਸ਼ਹਿਰ ਹੋਵੇ ਜਾਂ ਰਾਜਮਾਰਗ, ਸਾਰੀਆਂ ਸੂਚਨਾਵਾਂ ਸਰਵਰ, ਕਰੀਬੀ ਗਸ਼ਤੀ ਟੀਮ, ਥਾਣੇ ਜਾਂ ਨਾਕੇ ਤੱਕ ਪਹੁੰਚ ਜਾਣ ਜ਼ਰਾ ਜਿੰਨੇ ਵੀ ਸ਼ੱਕ ’ਤੇ ਅਗਲੇ ਟਿਕਾਣੇ ’ਚ ਸ਼ੱਕੀ ਜਾਂ ਕਾਨੂੰਨ ਤੋੜਦਾ ਵਾਹਨ ਵੀ ਡਿਜ਼ੀਟਲ ਸਬੂਤਾਂ ਦੇ ਚੱਲਦਿਆਂ ਜਕੜ ’ਚ ਹੋਵੇਗਾ ਅਜਿਹੀ ਨਿਗਰਾਨੀ ਦਾ ਭਰਪੂਰ ਪ੍ਰਚਾਰ ਹੋਵੇ ਤਾਂ ਕਿ ਸੜਕਾਂ ’ਤੇ ਸਾਰਿਆਂ ਨੂੰ ਪਤਾ ਹੋਵੇ ਕਿ ਉਹ ਤਕਨੀਕ ਦੇ ਦਾਇਰੇ ’ਚ ਹਨ। (Road Accident)

ਮਹਾਂਨਗਰਾਂ ਦੀ ਤਰਜ਼ ’ਤੇ ਅਜਿਹੇ ਵਸੀਲਿਆਂ ਦੀ ਵਰਤੋਂ ਇੱਕ ਵਾਰ ਦੇ ਨਿਵੇਸ਼ ਵਰਗੀ

ਮਹਾਂਨਗਰਾਂ ਦੀ ਤਰਜ਼ ’ਤੇ ਅਜਿਹੇ ਵਸੀਲਿਆਂ ਦੀ ਵਰਤੋਂ ਇੱਕ ਵਾਰ ਦੇ ਨਿਵੇਸ਼ ਵਰਗੀ ਹੈ ਜਿਸ ਨੂੰ ਥੋੜ੍ਹੇ ਜਿਹੇ ਬਜਟ ਨਾਲ ਹਰ ਮਹੀਨੇ ਮੈਂਟੇਨ ਜਾਂ ਅੱਪਡੇਟ ਕੀਤਾ ਜਾ ਸਕੇਗਾ ਇਹ ਆਧੁਨਿਕ ਤਕਨੀਕਾਂ ਦਾ ਦੌਰ ਹੈ ਕੰਟਰੋਲ ਰੂਮਾਂ ’ਚ ਉੱਨਤ ਯੰਤਰਾਂ ਤੋਂ ਆ ਰਹੀਆਂ ਸੂਚਨਾਵਾਂ ਨੂੰ ਦੇਖਣਾ, ਜਾਂਚਣਾ ਅਤੇ ਕਾਰਵਾਈ ਸਬੰਧੀ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਬੇਖੌਫ਼, ਰਸੂਖਦਾਰ, ਨਸ਼ੇੜੀ, ਅਪਰਾਧੀ ਏਆਈ ਦੀ ਨਿਗ੍ਹਾ ਤੋਂ ਨਾ ਬਚ ਸਕੇ ਰਿਕਾਰਡ ਦੀ ਨਿਯਮਿਤ ਉਚ ਪੱਧਰੀ ਆਡਿਟ, ਜਾਂਚ-ਪਰਖ ਵੀ ਹੋਵੇ ਤਾਂ ਕਿ ਭੇਦਭਾਵ ਦੀ ਗੁੰਜਾਇਸ਼ ਨਾ ਰਹੇ ਯਕੀਨਨ ਤੀਜੀ ਅੱਖ ਬਿਨਾਂ ਭੇਦਭਾਵ ਕੰਮ ਕਰੇਗੀ ਜਿਸ ਦੀ ਪਕੜ ’ਚ ਸਾਰੇ ਹੋਣਗੇ ਤਾਂ ਕੀ ਰਾਜਾ, ਕੀ ਰੰਕ ਸਭ ਨੂੰ ਆਪਣੀਆਂ ਹੱਦਾਂ ਤੇ ਔਕਾਤ ਦਾ ਪਤਾ ਹੋਵੇਗਾ ਵਧਦੇ ਸੜਕ ਹਾਦਸਿਆਂ ਜਾਂ ਹਿੱਟ ਐਂਡ ਰਨ ਨੂੰ ਰੋਕਣ ਲਈ ਇਹੀ ਸਸਤਾ, ਪ੍ਰਭਾਵਸ਼ਾਲੀ ਅਤੇ ਨਿਰਪੱਖ ਉਪਾਅ ਹੀ ਕਾਰਗਰ ਹੋ ਸਕਦਾ ਹੈ। (Road Accident)

ਰਿਤੂਪਰਣ ਦਵੇ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here