Diwali 2026: ਜੈਪੁਰ ਦੇ ‘ਗੋਹੇ ਦੇ ਦੀਵਿਆਂ’ ਦੀ ਦੇਸ਼-ਵਿਦੇਸ਼ ’ਚ ਧੁੰਮ

ਗਊਸੇਵਾ ਤੇ ਮਹਿਲਾ ਆਤਮਨਿਰਭਰਤਾ ਦੀ ਅਨੋਖੀ ਮਿਸਾਲ

Ravinder Sharma Picture
Published On

ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। ਦੀਵਾਲੀ ’ਤੇ ਘਰ ਦੇ ਵਿਹੜੇ ਨੂੰ ਰੌਸ਼ਨ ਕਰਨ ਦੇ ਨਾਲ ਮਹਿਲਾ ਆਤਮਨਿਰਭਰਤਾ ਤੇ ਗਊਸੇਵਾ ਨੂੰ ਹੱਲਾਸ਼ੇਰੀ ਦੇਣ ਦੀ ਇੱਕ ਅਨੋਖੀ ਪਹਿਲ ਗੁਲਾਬੀ ਨਗਰੀ ’ਚ ਰੂਪ ਲੈ ਰਹੀ ਹੈ। ਟੋਂਕ ਰੋਡ, ਸਾਂਗਾਨੇਰ ਸਥਿਤ ਸ੍ਰੀ ਪਿੰਜਰਾਪੋਲ ਗਊਸ਼ਾਲਾ ਦੇ ਸਨਰਾਈਜ਼ ਆਰਗੈਨਿਕ ਪਾਰਕ ’ਚ ਗਾਂ ਦੇ ਗੋਹੇ ਨਾਲ ਵਾਤਾਵਰਨ-ਅਨੁਕੂਲ ਦੀਵੇ ਤਿਆਰ ਕੀਤੇ ਜਾ ਰਹੇ ਹਨ। ਇਸ ਅਭਿਆਨ ਦੀ ਸਫ਼ਲਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹੁਣ ਤੱਕ ਕਰੀਬ 17 ਲੱਖ ਦੀਵਿਆਂ ਦਾ ਉਤਪਾਦਨ ਤੇ ਵਿੱਕਰੀ ਹੋ ਚੁੱਕੀ ਹੈ।

ਪ੍ਰਤੀ ਦਿਨ ਬਣ ਰਹੇ 10 ਹਜ਼ਾਰ ਦੀਵੇ

ਵਧਦੀ ਮੰਗ ਨੂੰ ਦੇਖਦਿਆਂ ਮੌਜ਼ੂਦਾ ਸਮੇਂ ’ਚ ਪ੍ਰਤੀ ਦਿਨ ਕਰੀਬ 10 ਹਜ਼ਾਰ ਦੀਵਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਸਵਦੇਸ਼ੀ ਦੀਵਿਆਂ ਦੀ ਗੂੰਜ ਦੇਸ਼ ਦੇ ਵੱਖ-ਵੱਖ ਸੂਬਿਆਂ ਯੂਪੀ, ਮਹਾਰਾਸ਼ਟਰ, ਦਿੱਲੀ, ਕੇਰਲ ਤੇ ਕਰਨਾਟਕ ਸਮੇਤ 17 ਸੂਬਿਆਂ ਦੇ ਨਾਲ-ਨਾਲ ਕੌਮਾਂਤਰੀ ਪੱਧਰ ’ਤੇ ਮਾਰੀਸ਼ਸ ਤੱਕ ਪਹੁੰਚ ਚੁੱਕੀ ਹੈ। ਇਸ ਸਾਲ ਰਾਜਸਥਾਨ ਸਮੇਤ 17 ਸੂਬਿਆਂ ’ਚ ਹੁਣ ਤੱਕ ਕਰੀਬ 7 ਲੱਖ ਦੀਵੇ ਤੇ ਮਾਰੀਸ਼ਸ ’ਚ 10 ਲੱਖ ਦੀਵਿਆਂ ਦੀ ਵੱਡੀ ਖੇਪ ਭੇਜੀ ਗਈ ਹੈ। ਅਖਿਲ ਭਾਰਤੀ ਗਊਸ਼ਾਲਾ ਸਹਿਯੋਗ ਪ੍ਰੀਸ਼ਦ ਦੇ ਕੌਮਾਂਤਰੀ ਕਨਵੀਨਰ ਡਾ. ਅਤੁਲ ਗੁਪਤਾ ਨੇ ਦੱਸਿਆ ਕਿ ਇਸ ਅਭਿਆਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਦੀਵਿਆਂ ਦੇ ਨਿਰਮਾਣ ਤੋਂ ਲੈ ਕੇ ਉਨ੍ਹਾਂ ਦੀ ਪੈਕੇਜਿੰਗ ਤੱਕ ਦੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਮਹਿਲਾਵਾਂ ਨੂੰ ਸੌਂਪੀ ਗਈ ਹੈ।

ਮਹਿਲਾਵਾਂ ਨੂੰ ਉੱਦਮੀ ਬਣਾਉਣ ਦਾ ਟੀਚਾ

ਅਖਿਲ ਭਾਰਤੀ ਗਊਸ਼ਾਲਾ ਸਹਿਯੋਗ ਪ੍ਰੀਸ਼ਦ ਦੀ ਕੌਮਾਂਤਰੀ ਸਹਿ-ਸੰਯੋਜਕ ਤੇ ਹੈਨੀਮੈਨ ਚੈਰੀਟੇਬਲ ਮਿਸ਼ਨ ਸੁਸਾਇਟੀ ਦੀ ਸਕੱਤਰ ਮੋਲਿਕਾ ਗੁਪਤਾ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਸਥਾਨਕ ਪੱਧਰ ’ਤੇ ਮਹਿਲਾਵਾਂ ਨੂੰ ਰੁਜ਼ਗਾਰ ਦੇ ਕੇ ਆਰਥਿਕ ਤੌਰ ’ਤੇ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਗੋਹਾ ਅਧਾਰਿਤ ਲਘੂ ਉਦਯੋਗਾਂ ਦੇ ਜ਼ਰੀਏ ਪੇਂਡੂ ਮਹਿਲਾਵਾਂ ਤੇ ਖੁਦ ਸਹਾਇਤਾ ਗਰੁੱਪਾਂ (ਐੱਸਐੱਚਜੀਸ) ਲਈ ਰੁਜ਼ਗਾਰ ਦੇ ਨਵੇਂ ਮੌਕੇ ਵਿਕਸਤ ਕੀਤੇ ਜਾ ਰਹੇ ਹਨ। ਇਸ ਤਹਿਤ ਟੋਂਕ, ਨਿਵਾਈ, ਬੱਸੀ, ਮਾਲਪੁਰ, ਭਰਤਪੁਰ ਤੇ ਜੈਪੁਰ ਦੇ ਕੁੱਲ 10 ਮਹਿਲਾ ਸਹਾਇਤਾ ਸਮੂਹ ਦੀਆਂ 100 ਤੋਂ ਵੱਧ ਮਹਿਲਾਵਾਂ ਨੇ ਪਿਛਲੇ ਕਰੀਬ ਛੇ ਮਹੀਨਿਆਂ ’ਚ 17 ਲੱਖ ਤੋਂ ਵੱਧ ਦੀਵੇ ਤੇ ਹੋਰ ਗੋਹੇ ਨਾਲ ਬਣਨ ਵਾਲੇ ਉਤਪਾਦ ਤਿਆਰ ਕੀਤੇ ਹਨ। ਸਾਡੀ ਕੋਸ਼ਿਸ਼ ਮਹਿਲਾਵਾਂ ਨੂੰ ਸਿਰਫ਼ ਕਾਮਗਾਰ ਨਹੀਂ, ਸਗੋਂ ਭਵਿੱਖ ਦੀ ਸਫ਼ਲ ਉੱਦਮੀ ਬਣਾਉਣਾ ਹੈ।

ਗ੍ਰਾਮੀਣ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ 

ਡਾ. ਅਤੁਲ ਗੁਪਤਾ ਨੇ ਦੱਸਿਆ ਕਿ ਅਖਿਲ ਭਾਰਤੀ ਗਊਸ਼ਾਲਾ ਸਹਿਯੋਗ ਪ੍ਰੀਸ਼ਦ ਨਾਲ ਜੁੜੇ ਲੱਗਭੱਗ ਚਾਰ ਹਜ਼ਾਰ ਗਊਸ਼ਾਲਾਵਾਂ ਦੇ ਨੈੱਟਵਰਕ ਜ਼ਰੀਏ ਗੋਹੇ ਅਧਾਰਿਤ ਉਤਪਾਦਾਂ ਦੇ ਨਿਰਮਾਣ, ਟ੍ਰੇਨਿੰਗ ਤੇ ਮਾਰਕਟਿੰਗ ਦੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗਊਸ਼ਾਲਾਵਾਂ ਨੂੰ ਸਿਰਫ਼ ਗਊਵੰਸ਼ ਦੇ ਆਸ਼ਿਆਨਾ ਵਾਲੀ ਥਾਂ ਦੇ ਰੂਪ ’ਚ ਨਹੀਂ, ਸਗੋਂ ਗ੍ਰਾਮੀਣ ਉਦਯੋਗ, ਮਹਿਲਾ ਰੁਜ਼ਗਾਰ ਤੇ ਹੁਨਰ ਵਿਕਾਸ ਦੇ ਕੇਂਦਰ ਦੇ ਰੂਪ ’ਚ ਵਿਕਸਤ ਕੀਤਾ ਜਾਣਾ ਚਾਹੀਦਾ ਹੈ। 

Read Also :  ਦਿੱਲੀ ਦੀ ਫੈਕਟਰੀ ’ਚ ਅੱਗ, 4 ਮੌਤਾਂ, 2 ਦੀ ਹਾਲਤ ਗੰਭੀਰ

Comments

Post Your Comment

About The Author

Related Posts