6 ਤਹਿਸੀਲਦਾਰਾਂ ਤੇ 19 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

Transfer, 6 Tehsildars, 19 Naib, Tehsildars

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। (Transfers) ਮਾਲ ਵਿਭਾਗ ਵੱਲੋਂ ਅੱਜ 6 ਤਹਿਸੀਲਦਾਰਾਂ ਅਤੇ 19 ਨਾਇਬ ਤਹਿਸੀਲਦਾਰਾਂ ਦੀ ਬਦਲੀ/ਤਾਇਨਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਬੰਧਕੀ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਵਧੀਕ ਚਾਰਜ ਸੌਂਪਿਆ ਗਿਆ ਹੈ।ਇਸ ਸਬੰਧੀ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਰਨਜੀਤ ਸਿੰਘ ਟਿਵਾਣਾ ਜ਼ਿਲ੍ਹਾ ਮਾਲ ਅਫ਼ਸਰ ਬਠਿੰਡਾ ਨੂੰ ਜ਼ਿਲ੍ਹਾ ਮਾਨਸਾ ਅਤੇ ਅਮਨਪਾਲ ਸਿੰਘ ਜ਼ਿਲਾ ਮਾਲ ਅਫ਼ਸਰ ਗੁਰਦਾਸਪੁਰ ਨੂੰ ਜ਼ਿਲ੍ਹਾ ਪਠਾਨਕੋਟ ਦਾ ਵਧੀਕ ਚਾਰਜ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਅਹਿਮਦਗੜ੍ਹ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਹਰਜੀਤ ਸਿੰਘ ਨੂੰ ਸੁਨਾਮ ਤੋਂ ਪਾਤੜਾਂ, ਰਾਮ ਕ੍ਰਿਸ਼ਨ ਨੂੰ ਪਾਤੜਾਂ ਤੋਂ ਸੁਨਾਮ, ਜੀਵਨ ਕੁਮਾਰ ਗਰਗ ਨੂੰ ਬਾਊਂਡਰੀ ਸੈੱਲ ਤੋਂ ਬਠਿੰਡਾ, ਸੁਖਰਾਜ ਸਿੰਘ ਢਿੱਲੋਂ ਨੂੰ ਜੈਤੋ ਤੋਂ ਤਲਵੰਡੀ ਸਾਬੂ ਅਤੇ ਵਾਧੂ ਚਾਰਜ ਮੌੜ ਅਤੇ ਸ਼ੀਸ਼ ਪਾਲ ਨੂੰ ਤਲਵੰਡੀ ਸਾਬੋ ਵਾਧੂ ਚਾਰਜ ਮੌੜ ਤੋਂ ਜੈਤੋ ਲਾਇਆ ਗਿਆ ਹੈ। (Transfers)

ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਨੂੰ ਲੁਧਿਆਣਾ (ਪੂਰਬੀ) ਤੋਂ ਮੰਡੀ ਗੋਬਿੰਦਗੜ, ਸਤੀਸ਼ ਕੁਮਾਰ ਨੂੰ ਮੰਡੀ ਗੋਬਿੰਦਗੜ ਤੋਂ ਲੁਧਿਆਣਾ (ਪੂਰਬੀ), ਜੋਗਿੰਦਰ ਸਿੰਘ ਨੂੰ ਸਿੱਧਵਾਂ ਬੇਟ ਤੋਂ ਨੂਰਪੁਰ ਬੇਦੀ, ਸੁਰਿੰਦਰਪਾਲ ਨੂੰ ਨੂਰਪੁਰ ਬੇਦੀ ਤੋਂ ਆਨੰਦਪੁਰ ਸਾਹਿਬ, ਗੁਰਮੀਤ ਸਿੰਘ ਮਿਚਰਾ ਨੂੰ ਜਗਰਾਉਂ ਤੋਂ ਇਲਾਵਾ ਸਿੱਧਵਾਂ ਬੇਟ ਦਾ ਵਾਧੂ ਚਾਰਜ, ਹਰਿੰਦਰਜੀਤ ਸਿੰਘ ਨੂੰ ਖਰੜ ਤੋਂ ਮੋਰਿੰਡਾ, ਵਰਿਆਮ ਸਿੰਘ ਨੂੰ ਨੌਸ਼ਹਿਰਾ ਮਾਝਾ ਸਿੰਘ ਵਾਧੂ ਚਾਰਜ ਬਟਾਲਾ ਤੋਂ ਬਟਾਲਾ ਵਾਧੂ ਚਾਰਜ ਨੌਸ਼ਹਿਰਾ ਮਾਝਾ ਸਿੰਘ, ਮਨਜੀਤ ਸਿੰਘ ਵਾਲੀਆ ਨੂੰ ਕਲਾਨੌਰ ਤੋਂ ਇਲਾਵਾ ਫਤਹਿਗੜ ਚੂੜੀਆਂ ਦਾ ਵਾਧੂ ਚਾਰਜ।

ਇਹ ਵੀ ਪੜ੍ਹੋ : ਹੁਣ ਇਸ ਜਿਲ੍ਹੇ ‘ਤੇ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਹੋਇਆ ਪੱਬਾਂ ਭਾਰ

ਮਨਦੀਪ ਸਿੰਘ ਨੂੰ ਭੁੰਗਾ ਤੋਂ ਢਿੱਲਵਾਂ, ਸੰਦੀਪ ਕੁਮਾਰ ਨੂੰ ਨੋਡਲ ਅਫਸਰ ਕਾਲ ਸੈਂਟਰ ਦਫ਼ਤਰ ਲੈਂਡ ਰਿਕਾਰਡ ਜਲੰਧਰ ਤੋਂ ਗੜਸ਼ੰਕਰ, ਗੁਰਸੇਵਕ ਚੰਦ ਨੂੰ ਸ਼ਾਹਕੋਟ ਤੋਂ ਤਲਵਾੜਾ, ਵਰਿੰਦਰ ਭਾਟੀਆ ਨੂੰ ਤਲਵਾੜਾ ਤੋਂ ਸ਼ਾਹਕੋਟ, ਸੁਰਿੰਦਰ ਕੁਮਾਰ ਨੂੰ ਬੱਧਨੀ ਕਲਾਂ ਤੋਂ ਗੋਨੇਆਣਾ ਤੇ ਵਾਧੂ ਚਾਰਜ ਨਥਾਣਾ, ਸੁਖਜੀਤ ਸਿੰਘ ਨੂੰ ਨਥਾਣਾ ਤੋਂ ਬੱਧਨੀ ਕਲਾਂ, ਦੀਪਕ ਭਾਰਦਵਾਜ ਨੂੰ ਬੁਢਲਾਡਾ ਤੋਂ ਖਰੜ, ਕਰਮਜੀਤ ਸਿੰਘ ਨੂੰ ਮਹਿਲ ਕਲਾਂ ਵਾਧੂ ਚਾਰਜ ਧੂਰੀ ਤੋਂ ਸ਼ੇਰਪੁਰ ਵਾਧੂ ਚਾਰਜ ਧੂਰੀ, ਅਸ਼ੋਕ ਜਿੰਦਲ ਨੂੰ ਸ਼ੇਰਪੁਰ ਤੋਂ ਮਹਿਲ ਕਲਾਂ, ਸੁਖਚਰਨ ਸਿੰਘ ਨੂੰ ਗੋਨੇਆਣਾ ਤੋਂ ਭਗਤਾ ਭਾਈਕਾ ਅਤੇ ਰਾਜੇਸ਼ ਕੁਮਾਰ ਨਹਿਰਾ ਨੂੰ ਰੂਪਨਗਰ ਤੋਂ ਬੰਜੜਤੋੜ, ਪਟਿਆਲਾ ਵਿਖੇ ਲਾਇਆ ਗਿਆ ਹੈ।