ਜੇਕਰ ਤੁਸੀਂ ਹਿਮਾਚਲ ਘੁੰਮਣ ਜਾ ਰਹੇ ਹੋਂ ਤਾਂ ਮੌਸਮ ਵਿਭਾਗ ਦੀ ਇਹ ਖਬਰ ਜ਼ਰੂਰ ਪੜ੍ਹੋ…..

Himachal Pradesh

ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਜਿਆਦਾਤਰ ਇਲਾਕਿਆਂ ’ਚ ਬਰਫਬਾਰੀ ਕਾਰਨ ਆਵਾਜਾਈ ਅਤੇ ਬਿਜਲੀ ਸਪਲਾਈ ’ਚ ਵਿਘਨ ਪਿਆ ਹੈ। ਸ਼ਿਮਲਾ, ਮਨਾਲੀ, ਡਲਹੌਜੀ, ਕੁਫਰੀ, ਨਾਰਕੰਡਾ ਅਤੇ ਖਜਿਆਰ ਸਮੇਤ ਸੂਬੇ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਬਰਫ ਦੀਆਂ ਮੋਟੀਆਂ ਪਰਤਾਂ ਨਾਲ ਢੱਕੇ ਹੋਏ ਹਨ, ਜਿਸ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ’ਚ ਸ਼ੁੱਕਰਵਾਰ ਸਵੇਰੇ ਧੁੱਪ ਨਿਕਲੀ ਅਤੇ ਲੋਕ ਮੌਸਮ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਦੇਖੇ ਗਏ। ਚਾਰੇ ਪਾਸੇ ਦਰੱਖਤ, ਪੌਦੇ ਅਤੇ ਘਰਾਂ ਦੀਆਂ ਛੱਤਾਂ ਚਿੱਟੀ ਚਾਦਰ ’ਚ ਲਿਪੀਆਂ ਦਿਖਾਈ ਦਿੰਦੀਆਂ ਹਨ ਅਤੇ ਮਨਮੋਹਕ ਨਜਾਰਾ ਵੇਖ ਸੈਲਾਨੀਆਂ ਦੇ ਚਿਹਰਿਆਂ ’ਤੇ ਖੁਸ਼ੀ ਆ ਜਾਂਦੀ ਹੈ। ਸ਼ਿਮਲਾ ’ਚ ਇਸ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਹੈ। ਮੌਸਮ ’ਚ ਆਏ ਬਦਲਾਅ ਨਾਲ ਨਾ ਸਿਰਫ ਸਥਾਨਕ ਲੋਕਾਂ ਨੂੰ ਖੁਸ਼ਕ ਮੌਸਮ ਤੋਂ ਰਾਹਤ ਮਿਲੀ, ਸਗੋਂ ਸੈਲਾਨੀਆਂ ਦੀ ਗਿਣਤੀ ’ਚ ਵੀ ਭਾਰੀ ਵਾਧਾ ਹੋਇਆ ਹੈ। (Himachal Pradesh)

ਸ਼ਿਮਲਾ, ਕੁੱਲੂ, ਲਾਹੌਲ ਸਪਿਤੀ, ਕਿਨੌਰ ਅਤੇ ਚੰਬਾ ਦੇ ਜ਼ਿਲ੍ਹਾ ਪ੍ਰਸ਼ਾਸਨਾਂ ’ਚ ਵੀ ਸੀਤ ਲਹਿਰ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਬਰਫਬਾਰੀ ਕਾਰਨ ਛੇ ਰਾਸ਼ਟਰੀ ਰਾਜਮਾਰਗ (ਐਨਐਚ) ਸੰਘਣੀ ਬਰਫ ਨਾਲ ਢੱਕੇ ਹੋਏ ਹਨ। ਬਰਫਬਾਰੀ ਕਾਰਨ ਸੂਬੇ ਦੀਆਂ ਕਰੀਬ 411 ਸੜਕਾਂ ਬੰਦ ਹੋ ਗਈਆਂ ਹਨ ਅਤੇ 1506 ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਪ੍ਰਸ਼ਾਸਨ ਨੇ ਡਰਾਈਵਰਾਂ ਨੂੰ ਤਿਲਕਣ ਵਾਲੀਆਂ ਸੜਕਾਂ ’ਤੇ ਵਾਹਨ ਨਾ ਚਲਾਉਣ ਦੀ ਸਲਾਹ ਜਾਰੀ ਕੀਤੀ ਹੈ। ਮਨਾਲੀ ਤੋਂ ਕੇਲੋਂਗ ਅਤੇ ਕੁਫਰੀ ਤੋਂ ਨਾਰਕੰਡਾ ਵਿਚਕਾਰ ਰਾਸ਼ਟਰੀ ਰਾਜਮਾਰਗ 3 ਅਤੇ 5 ’ਤੇ ਤਿਲਕਣ ਵਾਲੀ ਕਾਲੀ ਬਰਫ ਹੈ। (Himachal Pradesh)

IND vs ENG : ਦੂਜੇ ਟੈਸਟ ਦਾ ਪਹਿਲਾ ਦਿਨ Yashasvi ਦੇ ਨਾਂਅ, ਦੂਹਰੇ ਸੈਂਕੜੇ ਦੇ ਕਰੀਬ, ਭਾਰਤ ਦੀ ਸਥਿਤੀ ਮਜ਼ਬੂਤ

ਸੂਬੇ ’ਚ ਕਈ ਵੱਡੀਆਂ ਸੜਕਾਂ ਬੰਦ ਹਨ, ਜਿਨ੍ਹਾਂ ’ਚ ਚੰਬਾ ’ਚ ਚੰਬਾ-ਜੋਤ, ਖਜਿਆਰ-ਡਲਹੌਜੀ, ਤੀਸਾ-ਚੰਬਾ ਅਤੇ ਪੰਗੀ ਰੋਡ, ਨੈਸ਼ਨਲ ਹਾਈਵੇਅ 5 ਨਾਥਪਾ-ਨਿਚਾਰ, ਸਾਂਗਲਾ-ਚਿਤਕੁਲ ਅਤੇ ਕਿਨੌਰ ’ਚ ਰੇਕਾਂਗ ਪੀਓ-ਕਰਚਮ (ਸ਼ਿਲਟੀ ਰਾਹੀਂ) ਸ਼ਾਮਲ ਹਨ। ਹਾਈਵੇਅ-22 ਖਡੂਰਾ ਅਤੇ ਖੋਰੀਗੋਂਪਾ ਸ਼ਾਮਲ ਹਨ। ਇਸ ਤੋਂ ਇਲਾਵਾ ਰੋਹਤਾਂਗ ਪਾਸ 03 ਅਤੇ ਮਨਾਲੀ-ਅਟਲ ਸੁਰੰਗ, -305 ਜਾਲੋਰੀ ਜੋਤ, ਦਾਰਚਾ ਤੋਂ ਸਾਰਚੂ, ਦਾਰਚਾ-ਸ਼ਿਕੂਲਾ ਅਤੇ ਲੋਸਰ ਤੋਂ ਗ੍ਰੰਫੂ, ਟਾਂਡੀ-ਖੱਡੂ ਨਾਲਾ ਤੋਂ, -505 ( ਗ੍ਰਾਮਫੂ-ਲੋਸਰ (ਲਾਹੌਲ) ਸਪਿਤੀ), -5 ਧਾਲੀ-ਕੁਫਰੀ-ਫਾਗੂ, ਸ਼ਿਮਲਾ-ਥੀਓਗ, ਥੀਓਗ-ਨਾਰਕੰਡਾ, ਖਾਰਾਪੱਥਰ ਰੋਹੜੂ-ਸੁੰਗਰੀ, ਚਿਰਗਾਂਵ-ਰੋਹਲ, ਦੇਹਾ-ਚੋਪਲ ਅਤੇ ਨਾਰਕੰਡਾ-ਕੋਟਗੜ੍ਹ ਸ਼ਿਮਲਾ ਦੇ ਸਾਰੇ ਰਾਸ਼ਟਰੀ ਰਾਜਮਾਰਗ ਬੰਦ ਹਨ। ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ’ਚ ਖੁਸ਼ਕ ਮੌਸਮ ਅਤੇ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। (Himachal Pradesh)