IND vs ENG : ਦੂਜੇ ਟੈਸਟ ਦਾ ਪਹਿਲਾ ਦਿਨ Yashasvi ਦੇ ਨਾਂਅ, ਦੂਹਰੇ ਸੈਂਕੜੇ ਦੇ ਕਰੀਬ, ਭਾਰਤ ਦੀ ਸਥਿਤੀ ਮਜ਼ਬੂਤ

IND vs ENG

ਯਸ਼ਸਵੀ ਜਾਇਸਵਾਲ 179 ਦੌੜਾਂ ’ਤੇ ਨਾਬਾਦ | IND vs ENG

  • ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਤੇ ਰੇਹਾਨ ਅਹਿਮਦ ਨੇ ਲਈਆਂ 2-2 ਵਿਕਟਾਂ | IND vs ENG
  • ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਹੈ ਭਾਰਤੀ ਟੀਮ

ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੁਕਾਬਲਾ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਪਹਿਲੇ ਦਿਨ ਦੀ ਖੇਡ ਭਾਰਤ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਨਾਂਅ ਰਹੀ। ਜਾਇਸਵਾਲ ਨੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਜੜਿਆ ਅਤੇ ਦੂਹਰੇ ਸੈਂਕੜੇ ਦੇ ਕਹੀਬ ਹਨ। ਉਹ ਦੂਹਰੇ ਸੈਂਕੜੇ ਤੋਂ ਸਿਰਫ 21 ਦੌੜਾਂ ਦੂਰ ਹਨ। ਯਸ਼ਸਵੀ 179 ਦੌੜਾਂ ’ਤੇ ਨਾਬਾਦ ਪਰਤੇ। ਪਹਿਲੇ ਦਿਨ ਦੀ ਖੇਡ ’ਚ ਭਾਰਤ ਨੇ ਆਪਣੀਆਂ 6 ਵਿਕਟਾਂ ਗੁਆ ਕੇ 336 ਦੌੜਾਂ ਬਣਾਇਆਂ। ਜਾਇਸਵਾਲ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ (14), ਸ਼ੁਭਮਨ ਗਿੱਲ ਨੇ (34), ਸ਼੍ਰੇਅਸ ਅਈਅਰ ਨੇ (27)। (IND vs ENG)

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ

ਰਜ਼ਤ ਪਾਟੀਦਾਰ ਨੇ (32), ਅਕਸ਼ਰ ਪਟੇਲ ਨੇ (27) ਅਤੇ ਸ਼੍ਰੀਕਰ ਭਰਤ ਨੇ (17) ਦੌੜਾਂ ਬਣਾਇਆਂ। ਯਸ਼ਸਵੀ ਨਾਲ ਦਿਨ ਦੀ ਖੇਡ ਖਤਮ ਹੋਣ ਤੱਕ ਰਵਿਚੰਦਰਨ ਅਸ਼ਵਿਨ (ਨਾਬਾਦ 5) ਦੌੜਾਂ ਬਣਾ ਕੇ ਵਾਪਸ ਪਵੇਲਿਅਨ ਪਰਤੇ। ਇੰਗਲੈਂਡ ਦੀ ਟੀਮ ਵੱਲੋਂ ਡੈਬਿਊ ਕਰਨ ਵਾਲੇ ਸਪਿਨਰ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 2-2 ਵਿਕਟਾਂ ਲਈਆਂ, ਜਦਕਿ ਟਾਮ ਹਾਰਟਲੇ ਅਤੇ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਨੂੰ 1-1 ਵਿਕਟ ਮਿਲੀ। ਇਸ ਮੈਚ ’ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। (IND vs ENG)

ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਭਾਰਤੀ ਟੀਮ | IND vs ENG

ਦੱਸ ਦੇਈਏ ਕਿ ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚ ਖੇਡੇ ਜਾਣਗੇ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਗਿਆ ਸੀ। ਜਿਸ ਵਿੱਚ ਇੰਗਲੈਂਡ ਨੇ ਭਾਰਤ ਨੂੰ 28 ਦੌੜਾਂ ਨਾਲ ਹਰਾ ਦਿੱਤਾ ਸੀ। ਪਰ ਇਸ ਮੁਕਾਬਲੇ ’ਚ ਭਾਰਤੀ ਟੀਮ ਤਿੰਨ ਬਦਲਾਅ ਨਾਲ ਉੱਤਰੀ ਹੈ, ਕਿਉਂਕਿ ਭਾਰਤੀ ਟੀਮ ਨੇ ਸਟਾਰ ਆਲਰਾਊਂਡਰ ਰਵਿੰਦਰ ਜਡੇਜ਼ਾ ਸੱਟ ਕਾਰਨ ਇਸ ਮੈਚ ਤੋਂ ਬਾਹਰ ਹਨ, ਜਦਕਿ ਕੇਐੱਲ ਰਾਹੁਲ ਨੂੰ ਵੀ ਇਸ ਮੈਚ ’ਚ ਜ਼ਖ਼ਮੀ ਹੋਣ ਕਰਕੇ ਆਰਾਮ ਦਿੱਤਾ ਗਿਆ ਹੈ। ਟੀਮ ਇੰਡੀਆ ’ਚ ਜਡੇਜ਼ਾ ਦੀ ਜਗ੍ਹਾ ਭਾਰਤੀ ਟੀਮ ’ਚ ਕੁਲਦੀਪ ਯਾਦਵ ਨੂੰ ਜਗ੍ਹਾ ਦਿੱਤੀ ਗਈ ਹੈ। ਰਾਹੁਲ ਦੀ ਜਗ੍ਹਾ ਰਜ਼ਤ ਪਾਟੀਦਾਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਨੂੰ ਵੀ ਇਸ ਮੁਕਾਬਲੇ ’ਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਮੈਚ ਹਾਰਨ ਕਰਕੇ ਭਾਰਤੀ ਟੀਮ ਦੀਆਂ ਕੋਸ਼ਿਸ਼ਾਂ ਇਸ ਮੁਕਾਬਲੇ ’ਚ ਜਿੱਤ ਹਾਸਲ ਕਰਕੇ ਵਾਪਸੀ ’ਤੇ ਹਨ। (IND vs ENG)