ਅੰਡਰ-14 ਟੂਰਨਾਮੈਂਟ: ਫਰੀਦਾਬਾਦ ਨੇ ਫਤਿਆਬਾਦ ਨੂੰ ਹਰਾਇਆ

Tournament,  Faridabad, Fatidabad

ਫਰੀਦਾਬਾਦ ਦੇ ਖਿਡਾਰੀਆਂ ਨੇ ਸ਼ਾਨਦਾਰ ਫਿਲਡਿੰਗ ਕਰਦਿਆਂ 4 ਖਿਡਾਰੀਆਂ ਨੂੰ ਕੀਤਾ ਰਨ ਆਊਟ

ਲੱਕੀ ਖਾਨ ਬਣੇ ਮੈਨ ਆਫ ਦ ਮੈਚ

ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। 9ਵੇਂ ਦਿਨ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਹੇ ਦੂਜੇ ਐੱਸਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪੁਲ-ਬੀ ਦਾ ਤੀਜਾ ਮੈਚ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਦਾ ਕ੍ਰਿਕਟ ਗੁਰੂਕੁਲ ਫਰੀਦਾਬਾਦ ਦਰਮਿਆਨ ਖੇਡਿਆ ਗਿਆ ਇਸ ‘ਚ ਫਰੀਦਾਬਾਦ ਦੀ ਟੀਮ ਸ਼ਾਨਦਾਰ ਫਿਲਡਿੰਗ ਦੇ ਦਮ ‘ਤੇ ਇਹ ਮੈਚ ਅਸਾਨੀ ਨਾਲ 9 ਵਿਕਟਾਂ ਨਾਲ ਜਿੱਤ ਲਿਆ 3 ਵਿਕਟਾਂ ਹਾਸਲ ਕਰਨ ਵਾਲੇ ਫਰੀਦਾਬਾਦ ਦੇ ਲੱਕੀ ਖਾਨ ਮੈਨ ਆਫ ਦ ਮੈਚ ਬਣੇ ਉਨ੍ਹਾਂ  ਨੂੰ ਇਹ ਪੁਰਸਕਾਰ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਵੀਮਿੰਗ ਕੋਚ ਗੁਗਨ ਇੰਸਾਂ ਨੇ ਦਿੱਤਾ ਇਸ ਮੌਕੇ ਫਰੀਦਾਬਾਦ ਦੇ ਕੋਚ ਰੋਹਿਤ ਸ਼ਰਮਾ, ਫਤਿਆਬਾਦ ਦੇ ਕੋਚ ਅਰੂਣ ਖੋੜ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ ਜਦੋਂਕਿ ਮੈਚ ‘ਚ ਅਨੂਪ ਸਿੰਘ ਅਤੇ ਜਸਦੇਵ ਸਿੰਘ ਨੇ ਅੰਪਾਇਰਿੰਗ ਕੀਤੀ।

ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਫਤਿਆਬਾਦ ਦੀ ਪੂਰੀ ਟੀਮ 251 ਓਵਰਾਂ ‘ਚ ਹੀ ਸਿਰਫ 81 ਦੌੜਾਂ ‘ਤੇ ਢੇਰ ਹੋ ਗਈ ਫਰੀਦਾਬਾਦ ਦੇ ਖਿਡਾਰੀਆਂ ਨੇ ਬਿਹਤਰੀਨ ਫਿਲਡਿੰਗ ਦਾ ਪ੍ਰਦਰਸ਼ਨ ਕਰਦਿਆਂ ਫਤਿਆਬਾਦ ਦੇ ਗ੍ਰਵਿਤ, ਸ਼ਿਵਮ, ਧਨਕੇਤ ਅਤੇ ਸਾਹਿਲ ਜਿਆਣੀ ਸਮੇਤ ਚਾਰ ਖਿਡਾਰੀਆਂ ਨੂੰ ਰਨ ਆਊਟ ਕਰਕੇ ਟੀਮ ਦੀ ਕਮਰ ਤੋੜ ਦਿੱਤੀ ਫਤਿਆਬਾਦ ਵੱਲੋਂ ਧਨਕੇਤ ਨੇ 27 ਅਤੇ ਮੋਹਿਤ ਜਾਪਲੋਟ ਨੇ ਸਭ ਤੋਂ ਜ਼ਿਆਦਾ 16 ਦੌੜਾਂ ਬਣਾਈਆਂ 86 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਦਾ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੀ ਟੀਮ ਨੇ ਇਹ ਟੀਚਾ 13.4 ਓਵਰਾਂ ‘ਚ ਇੱਕ ਵਿਕਟ ਗਵਾ ਕੇ ਹਾਸਲ ਕਰ ਲਿਆ ਕੇਸ਼ਵ ਸ਼ਰਮਾ ਅਤੇ ਯਸ਼ ਕੁਮਾਰ ਨੇ 30-30 ਦੌੜਾਂ ਬਣਾਈਆਂ ਅਭਿਮੰਨਿਊ ਜੱਗਾ ਨੇ ਇੱਕ ਓਵਰ ‘ਚ ਛੇ ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।

ਅੱਜ ਦਾ ਮੁਕਾਬਲਾ

ਟੂਰਨਾਮੈਂਟ ਦੇ 10ਵੇਂ ਦਿਨ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਮੈਚ ਖੇਡਿਆ ਜਾਵੇਗਾ ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਫਾਈਨਲ ਮੁਕਾਬਲਾ 7 ਜਨਵਰੀ ਨੂੰ ਖੇਡਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।