Punjab Assembly Budget : ਪੰਜਾਬ ਵਿਧਾਨ ਸਭਾ ਬਜ਼ਟ ਸੈਸ਼ਨ ਦਾ ਅੱਜ 7ਵਾਂ ਦਿਨ, CM ਮਾਨ ਕਰ ਰਹੇ ਵੱਡੇ ਖੁਲਾਸੇ || Video

Punjab Assembly Budget

ਵਿਧਾਇਕਾਂ ਦੇ ਸਮੇਂ ’ਤੇ ਨਾ ਪਹੁੰਚਣ ’ਤੇ ਵਿੱਤ ਮੰਤਰੀ ਨਾਰਾਜ਼ | Punjab Assembly Budget

  • ਸਪੀਕਰ ਨੂੰ ਘੱਟ ਸ਼ਬਦਾਂ ’ਚ ਬੋਲਣ ਦੀ ਸਲਾਹ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਬਜ਼ਟ ਸੈਸ਼ਨ ਦੇ 7ਵੇਂ ਦਿਨ ਦੀ ਸ਼ੁਰੂਆਤ ਹੋ ਗਈ ਹੈ। ਸਵਾਲ-ਜਵਾਬ ਰਾਉਂਡ ਦੇ ਖਤਮ ਹੁੰਦੇ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਸ਼ੁਰੂ ਕੀਤਾ। ਹਰਪਾਲ ਚੀਮਾ ਨੇ ਕਿਹਾ ਕਿ ਕਈ ਮੈਂਬਰਾਂ ਦੇ ਸਵਾਲ ਲੱਗੇ ਹੁੰਦੇ ਹਨ ਤੇ ਉਹ ਸਦਨ ’ਚ ਪਹੁੰਚਦੇ ਹੀ ਨਹੀਂ ਹਨ। ਜਿਸ ਕਰਕੇ ਸਵਾਲ ’ਤੇ ਪੂਰੀ ਤਰ੍ਹਾਂ ਚਰਚਾ ਨਹੀਂ ਹੁੰਦੀ। ਪਰ ਜਦੋਂ ਬਾਹਰ ਜਾਂਦੇ ਹਾਂ ਤਾਂ ਉਹ ਹੀ ਮੈਂਬਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ’ਚ ਆਪਣੀ ਵੱਖਰੀ ਸਰਕਾਰ ਚਲਾ ਰਹੀ ਹੈ। (Punjab Assembly Budget)

ਹਰ ਸਰਕਾਰੀ ਪ੍ਰੋਗਰਾਮ ਨੂੰ ਆਪਣਾ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਨਰਿੰਦਰ ਮੋਦੀ ਨੂੰ ਅਜੇ ਵੀ ਨਾਂਅ ਦੀ ਭੁੱਖ ਹੈ। ਮੁੱਖ ਮੰਤਰੀ ਨੇ ਮੋਦੀ-ਮੋਦੀ ਦੇ ਨਾਅਰੇ ’ਤੇ ਇੱਤਰਾਰ ਵੀ ਜਤਾਇਆ ਹੈ। ਮਾਨ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਨੂੰ ਆਦੇਸ਼ ਦਿੰਦਾ ਹਾਂ ਕਿ ਚੋਣਾਂ ’ਚ ਨਿੱਜੀ ਟਿੱਪਣੀ ਨਾ ਕੀਤੀ ਜਾਵੇ, ਸਿਰਫ ਕੰਮ ਨਾਲ ਕੰਮ ਹੀ ਕਾਊਂਟਰ ਕਰਕੇ ਚੋਣਾਂ ਦਾ ਪ੍ਰਚਾਰ ਕੀਤਾ ਜਾਵੇ। ਪਰਿਵਾਰਕ ਤੇ ਵਪਾਰ ਨੂੰ ਟਾਰਗੇਟ ਨਾ ਕੀਤਾ ਜਾਵੇ। ਚੋਣਾਂ ’ਚ ਸਾਫ-ਸੁਥਰਾ ਪ੍ਰਚਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਵਾਲ-ਜਵਾਬ ’ਚ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ’ਚ ਛੇਤੀ ਹੀ 20 ਹਜ਼ਾਰ ਕਿਸਾਨਾਂ ਨੂੰ ਸੋਲਰ ਟਿਊਬਵੈੱਲ ਕਨੈਕਸ਼ਨ ਦਿੱਤੇ ਜਾਣਗੇ। ਜਿਸ ਦਾ 60 ਫੀਸਦੀ ਖਰਚਾ ਸਰਕਾਰ ਤੇ 40 ਫੀਸਦੀ ਖਰਚ ਕਿਸਾਨ ਖੁੱਦ ਚੁੱਕੇਗਾ। (Punjab Assembly Budget)

Haryana : ਸੀਐੱਮ ਮਨੋਹਰ ਲਾਲ ਦੇ ਸਕਦੇ ਨੇ ਅਸਤੀਫ਼ਾ! ਇਹ ਬਣ ਸਕਦੇ ਨੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ