ਇੰਜ ਛੁੱਟੀ ਆਦਤ

ਇੰਜ ਛੁੱਟੀ ਆਦਤ

ਭੂ-ਦਾਨ ਅੰਦੋਲਨ ਦੇ ਸੂਤਰਧਾਰ ਅਚਾਰੀਆ ਵਿਨੋਬਾ ਭਾਵੇ ਕੋਲ ਇੱਕ ਸ਼ਰਾਬੀ ਆਦਮੀ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ”ਮਹਾਤਮਾ ਜੀ, ਕੀ ਕਰਾਂ, ਇਹ ਸ਼ਰਾਬ ਮੇਰਾ ਪਿੱਛਾ ਹੀ ਨਹੀਂ ਛੱਡਦੀ ਤੁਸੀਂ ਕੋਈ ਉਪਾਅ ਦੱਸੋ, ਜਿਸ ਨਾਲ ਮੈਨੂੰ ਇਸ ਆਦਤ ਤੋਂ ਮੁਕਤੀ ਮਿਲ ਜਾਵੇ” ਵਿਨੋਬਾ ਭਾਵੇ ਨੇ ਕੁਝ ਦੇਰ ਸੋਚਿਆ ਅਤੇ ਫਿਰ ਬੋਲੇ, ”ਚੰਗਾ, ਤੂੰ ਕੱਲ੍ਹ  ਆਉਣਾ, ਪਰ ਮੈਨੂੰ ਬਾਹਰੋਂ ਹੀ ਆਵਾਜ਼ ਮਾਰ ਕੇ ਬੁਲਾ ਲਵੀਂ, ਮੈਂ ਆ ਜਾਵਾਂਗਾ” ਦੂਜੇ ਦਿਨ ਉਹ ਵਿਅਕਤੀ ਵਿਨੋਬਾ ਭਾਵੇ ਕੋਲ ਆਇਆ ਅਤੇ ਬਾਹਰੋਂ ਹੀ ਆਵਾਜ਼ ਮਾਰੀ  ਅੰਦਰੋਂ ਵਿਨੋਬਾ ਭਾਵੇ ਬੋਲੋ, ”ਇਸ ਖੰਭੇ ਨੇ ਮੈਨੂੰ ਫੜਿਆ ਹੋਇਆ ਹੈ, ਮੈਂ ਬਾਹਰ ਕਿਵੇਂ ਆਵਾਂ?”

ਇੰਨਾ ਸੁਣ ਕੇ ਵਿਅਕਤੀ  ਹੈਰਾਨ ਹੋ ਕੇ ਅੰਦਰ ਗਿਆ ਤਾਂ ਵੇਖਿਆ ਕਿ ਵਿਨੋਬਾ ਭਾਵੇ ਜੀ ਨੇ ਖੁਦ ਹੀ ਉਸ ਖੰਭੇ ਨੂੰ ਫੜ ਰੱਖਿਆ ਸੀ ਉਹ ਬੋਲਿਆ, ”ਮਹਾਤਮਾ ਜੀ ਖੰਭੇ ਨੂੰ ਤਾਂ ਤੁਸੀਂ ਆਪ ਫੜਿਆ ਹੋਇਆ ਹੈ, ਜਦੋਂ ਤੁਸੀਂ ਛੱਡੋਗੇ ਤਾਂ ਖੰਭੇ ਤੋਂ ਵੱਖ ਹੋਵੋਗੇ” ਉਸ ਦੀ ਗੱਲ ਸੁਣ ਕੇ ਵਿਨੋਬਾ ਭਾਵੇ ਜੀ ਬੋਲੇ, ”ਇਹੀ ਤਾਂ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਕਿ ਸ਼ਰਾਬ ਤਾਂ ਛੁੱਟ ਸਕਦੀ ਹੈ, ਪਰ ਤੂੰ ਹੀ ਉਸ ਨੂੰ ਛੱਡਣਾ ਨਹੀਂ ਚਾਹੁੰਦਾ ਜਦੋਂ ਤੂੰ ਸ਼ਰਾਬ ਛੱਡ ਦੇਵੇਂਗਾ ਤਾਂ ਸ਼ਰਾਬ ਵੀ ਤੈਨੂੰ ਛੱਡ ਦੇਵੇਗੀ” ਉਸ ਦਿਨ ਤੋਂ ਬਾਅਦ ਉਸ ਵਿਅਕਤੀ ਨੇ ਸ਼ਰਾਬ ਨੂੰ ਹੱਥ ਵੀ ਨਹੀਂ ਲਾਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.