ਸੰਗੀਤਮਈ ਗੀਤਾਂ ਰਾਹੀਂ ਕਲਿਆਣਜੀ ਚਾਰ ਦਹਾਕਿਆਂ ਤੱਕ ਲੋਕਾਂ ’ਤੇ ਛਾਏ ਰਹੇ

ਕਲਿਆਣ ਜੀ ਦੀ ਬਰਸੀ ’ਤੇ ਵਿਸ਼ੇਸ਼

ਮੁੰਬਈ (ਏਜੰਸੀ)। ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਕਲਿਆਣ ਜੀ ਨੇ ਆਪਣੇ ਸੰਗੀਤਮਈ ਗੀਤਾਂ ਰਾਹੀਂ ਚਾਰ ਦਹਾਕਿਆਂ ਤੱਕ ਲੋਕਾਂ ਨੂੰ ਮੰਤਰਮੁਗਧ ਕੀਤਾ ਕਲਿਆਣਜੀ ਵੀਰ ਜੀ ਸ਼ਾਹ ਦਾ ਜਨਮ ਗੁਜਰਾਤ ’ਚ ਕੱਛ ਦੇ ਕੁੰਡਰੋਡੀ ’ਚ 30 ਜੂਨ 1928 ਨੂੰ ਹੋਇਆ ਸੀ ਬਚਪਨ ਤੋਂ ਹੀ ਕਲਿਆਣ ਜੀ ਸੰਗੀਤਕਾਰ ਬਣਨ ਦਾ ਸੁਫ਼ਨਾ ਦੇਖਿਆ ਕਰਦੇ ਸਨ ਹਾਲਾਂਕਿ ਉਨ੍ਹਾਂ ਕਿਸੇ ਉਸਤਾਦ ਤੋਂ ਸੰਗੀਤ ਦੀ ਸਿੱਖਿਆ ਨਹੀਂ ਲਈ ਸੀ ਤੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਹ ਮੁੰਬਈ ਆ ਗਏ।

ਮੁੰਬਈ ਆਉਣ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਸੰਗੀਤਕਾਰ ਹੇਮੰਤ ਕੁਮਾਰ ਨਾਲ ਹੋਈ, ਜਿਨ੍ਹਾਂ ਦੇ ਸਹਾਇਕ ਵਜੋਂ ਉਹ ਕੰਮ ਕਰਨ ਲੱਗੇ ਬਤੌਰ ਸੰਗੀਤਕਾਰ ਸਭ ਤੋਂ ਪਹਿਲੇ ਸਾਲ 1958 ’ਚ ਪ੍ਰਦਰਸ਼ਿਤ ਫਿਲਮ ਸਮਰਾਟ ਚੰਦਰੁਪਤ ’ਚ ਉਨ੍ਹਾਂ ਸੰਗੀਤ ਦੇਣ ਦਾ ਮੌਕਾ ਮਿਲਿਆ ਪਰ ਫਿਲਮ ਦੀ ਅਸਫਲਤਾ ਕਾਰਨ ਉਹ ਕੁਝ ਖਾਸ ਪਛਾਣ ਨਹੀਂ ਬਣਾ ਸਕੇ ਕਲਿਆਣ ਜੀ ਨੂੰ ਬਤੌਰ ਸੰਗੀਤਕਾਰ ਪਛਾਣ ਬਣਾਉਣ ਲਈ ਲਗਭਗ ਦੋ ਸਾਲਾਂ ਤੱਕ ਫਿਲਮ ਇੰਡਸਟਰੀ ’ਚ ਸੰਘਰਸ਼ ਕਰਨਾ ਪਿਆ ਸਾਲ 1960 ’ਚ ਪ੍ਰਦਸ਼ਿਤ ਫਿਲਮ ਛਲੀਆ ਦੀ ਸਫ਼ਲਤਾ ਨਾਲ ਬਤੌਰ ਸੰਗੀਤਕਾਰ ਕੁਝ ਹੱਦ ਤੱਕ ਉਹ ਆਪਣੀ ਪਛਾਣ ਬਣਾਉਣ ’ਚ ਸਫ਼ਲ ਹੋ ਗਏ। ਸਾਲ 1965 ’ਚ ਪ੍ਰਦਰਸ਼ਿਤ ਸੰਗੀਤਮਈ ਫਿਲਮ ਹਿਮਾਲਿਆ ਦੀ ਗੋਦ ’ਚ ਦੀ ਸਫ਼ਲਤਾ ਤੋਂ ਬਾਅਦ ਕਲਿਆਣਜੀ ਆਨੰਦ ਜੀ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਜਾ ਪਹੁੰਚੇ ਮਨੋਜ ਕੁਮਾਰ ਨੇ ਸਭ ਤੋਂ ਪਹਿਲਾਂ ਕਲਿਆਣ ਜੀ ਨੂੰ ਫਿਲਮ ਉਪਕਾਰ ਲਈ ਸੰਗੀਤ ਦੇਣ ਦੀ ਪੇਸ਼ਕਸ਼ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ