ਐੱਸਟੀਐੱਫ਼ ਨੇ ਮਿਲਟਰੀ ਡਿਸਪੈਂਸਰੀ ਦੀ ਪ੍ਰਾਈਵੇਟ ਨਰਸ ਸਮੇਤ ਤਿੰਨ ਨੂੰ ਹੈਰੋਇਨ ਸਣੇ ਕੀਤਾ ਗ੍ਰਿਫਤਾਰ

Heroin ​
ਲੁਧਿਆਣਾ : ਐੱਸਟੀਐੱਫ਼ ਲੁਧਿਆਣਾ ਦੇ ਅਧਿਕਾਰੀ ਹੈਰੋਇਨ ਤਸਕਰੀ ਦੇ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤੀ ਗਈ ਮਹਿਲਾ ਤੇ ਵਿਅਕਤੀਆਂ ਸਬੰਧੀ ਜਾਣਕਾਰੀ ਦੇਣ ਸਮੇਂ।

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਮਹਿਲਾ ਸਮਤੇ ਤਿੰਨ ਜਣਿਆਂ ਨੂੰ ਕਾਬੂ ਕਰਕੇ ਉਨਾਂ ਦੇ ਕਬਜ਼ੇ ’ਚੋਂ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਐਸਟੀਐੱਫ਼ ਦੀ ਹੈਰੋਇਨ ਤਸਕਰੀ ਮਾਮਲੇ ਵਿੱਚ ਦਸੰਬਰ ਮਹੀਨੇ ਦੌਰਾਨ ਕੀਤੀ ਗਈ ਇਹ ਤੀਜੀ ਵੱਡੀ ਕਾਰਵਾਈ ਹੈ। (Heroin ​)

ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲਿਸ ਸਖ਼ਤ ਹੈ। ਜਿਸ ਦੇ ਤਹਿਤ ਦਸੰਬਰ ਮਹੀਨੇ ਦੌਰਾਨ ਕਈ ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਅਸੀਸ ਉਰਫ਼ ਆਸੂ , ਸੁਖਵਿੰਦਰ ਸਿੰਘ ਉਰਫ਼ ਲਾਡੀ ਤੇ ਵੰਦਨਾ ਰਲਕੇ ਹੈਰੋਇਨ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ। ਜਿੰਨਾਂ ਨੂੰ ਕਾਰ ਵਿੱਚ ਤਸਕਰੀ ਕਰਨ ਜਾਂਦਿਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਉਨਾਂ ਅੱਗੇ ਦੱਸਿਆ ਕਿ ਇਤਲਾਹ ਮੁਤਾਬਕ ਪੁਲਿਸ ਵੱਲੋਂ ਉਕਤਾਨ ਖਿਲਾਫ਼ ਥਾਣਾ ਮਾਮਲਾ ਦਰਜ਼ ਕਰਕੇ ਗਿ੍ਰਫ਼ਤਾਰੀ ਲਈ ਵਿਉਂਤਬੰਦੀ ਉਲੀਕੀ ਗਈ। ਉਨਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ’ਤੇ ਨੂੰ ਕਾਬੂ ਕਰਕੇ ਵੰਦਨਾਂ ਦੇ ਕਬਜ਼ੇ ਵਾਲੇ ਬੈਗ ਵਿੱਚ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਜਿੰਨਾਂ ’ਚੋਂ ਅਸੀਸ ਉਰਫ਼ ਆਸੂ ਨੈ ਮੰਨਿਆ ਕਿ ਉਹ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦਾ ਹੈ ਤੇ ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦਾ ਇੱਕ ਮਾਮਲਾ ਦਰਜ਼ ਹੈ। ਸੁਖਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਉਹ ਆਪਣੀ ਟੈਕਸੀ ਕਾਰ ਚਲਾਉਂਦਾ ਹੈ।

ਇਹ ਵੀ ਪੜ੍ਹੋ: ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਫ਼ਸਲ ਦਾ ਸਰਵੇਖਣ ਕਰਨ ਪੁੱਜੀ ਖੇਤੀ ਮਾਹਿਰਾਂ ਦੀ ਟੀਮ

ਇਸੇ ਤਰ੍ਹਾਂ ਵੰਦਨਾਂ ਨੇ ਮੰਨਿਆ ਕਿ ਉਹ ਮਿਲਟਰੀ ਹਸਪਤਾਲ ਵਿਖੇ ਟੇ੍ਰਂਡ ਦਾਈ (ਨਰਸ) ਦੀ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦੀ ਹੈ ਅਤੇ ਉਸ ਨੂੰ ਹੈਰੋਇਨ ਹਿਮਾਸੂ ਭੱਟੀ ਵਾਸੀ ਫ਼ਿਰੋਜ਼ਪੁਰ ਦੇ ਕੇ ਗਿਆ ਸੀ। ਇੰਸਪੈਕਟਰ ਹਰਬੰਸ ਸਿੰਘ ਦੇ ਦੱਸਣ ਮੁਤਾਬਕ ਵੰਦਨਾ ਨੇ ਇਹ ਵੀ ਮੰਨਿਆ ਹੈ ਕਿ ਉਹ ਪਿਛਲੇ 8/10 ਸਾਲਾਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਹੀ ਹੈ ਅਤੇ ਉਸਦੇ ਪਤੀ ਖਿਲਾਫ਼ ਵੀ ਹੈਰੋਇਨ ਦੀ ਤਸਕਰੀ ਦਾ ਮੁਕੱਦਮਾ ਦਰਜ਼ ਹੈ ਜੋ ਹੁਣ ਜਮਾਨਤ ’ਤੇ ਜੇਲ੍ਹ ’ਚੋਂ ਬਾਹਰ ਹੈ। ਇੰਸਪੈਟਰ ਹਰਬੰਸ ਸਿੰਘ ਨੇ ਦੱਸਿਆ ਕਿ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨਾਂ ਦਾ ਰਿਮਾਂਡ ਹਾਸਲ ਕੀਤਾ ਜਾਣ ਤੋਂ ਬਾਅਦ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਸ ’ਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। Heroin ​