ਇੱਕ ਫੌਜੀ ਜਵਾਨ ਜ਼ਖ਼ਮੀ
ਸ੍ਰੀਨਗਰ: ਉੱਤਰ ਕਸ਼ਮੀਰ ਦੇ ਬਾਰਮੁੱਲਾ ਜ਼ਿਲ੍ਹੇ ‘ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਅੱਜ ਸਵੇਰੇ ਹੋਏ ਭਿਆਨਕ ਮੁਕਾਬਲੇ ‘ਚ ਲਸ਼ਕਰ-ਏ-ਤਾਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ
ਇਸ ਤੋਂ ਬਾਅਦ ਚੌਕਸੀ ਵਜੋਂ ਸਿੱਖਿਆ ਸੰਸਥਾਨਾਂ ਅਤੇ ਮੋਬਾਇਲ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਇਸਦੇ ਨਾਲ ਹੀ ਬੀਤੇ ਪੰਜ ਦਿਨਾਂ ਤੋਂ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ਦੀਆਂ ਵੱਖ-ਵੱਖ ਘਟਨਾਵਾਂ ‘ਚ ਅੱਠ ਅੱਤਵਾਦੀ, ਤਿੰਨ ਨਾਗਰਿਕ ਮਾਰੇ ਗਏ ਹਨ ਅਤੇ ਇਸ ਦੌਰਾਨ ਇੱਕ ਮੇਜਰ ਅਤੇ ਇੱਕ ਜਵਾਨ ਸ਼ਹੀਦ ਹੋ ਗਿਆ
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਬਾਰਾਮੂਲਾ ‘ਚ ਸੋਪੇਰ ਦੇ ਅਮਰਗੜ੍ਹ ਇਲਾਕੇ ਦੇ ਜਾਮੀਆ ਮੁਹੱਲੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਫੋਰਸਾਂ ਅਤੇ ਸੂਬਾ ਪੁਲਿਸ ਦੀ ਵਿਸ਼ੇਸ਼ ਅਭਿਆਨ ਟੀਮ (ਐਸਓਜੀ) ਨੇ ਸਵੇਰੇ ਇੱਕ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ‘ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸਦਾ ਸੁਰੱਖਿਆ ਫੋਰਸਾਂ ਨੇ ਮੂੰਹਤੋੜ ਜਵਾਬ ਦਿੱਤਾ ਅਤੇ ਉਸ ਤੋਂ ਬਾਅਦ ਅੱਤਵਾਦੀ ਘਰ ‘ਚੋਂ ਭੱਜ ਕੇ ਖੁੱਲ੍ਹੇ ਮੈਦਾਨ ‘ਚ ਆ ਗਏ, ਜਿੱਥੇ ਸੁਰੱਖਿਆ ਫੋਰਸਾਂ ਨੇ ਤਿੰਨਾਂ ਨੂੰ ਮਾਰ ਡੇਗਿਆ
ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਇੱਕ ਪੁਲਿਸ ਕਾਂਸਟੇਬਲ ਜ਼ਖ਼ਮੀ ਹੋ ਗਿਆ ਅਤੇ ਕਿਸੇ ਵੀ ਤਰ੍ਹਾਂ ਦੀ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਉਨ੍ਹਾਂ ਨੇ ਦੱਸਿਆ ਕਿ ਅਗਸਤ ਮਹੀਨੇ ‘ਚ ਉੱਤਰੀ ਕਸ਼ਮੀਰ ‘ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ਦੀ ਇਹ ਪਹਿਲੀ ਘਟਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।