ਮਲੋਟ ‘ਚ ਚਾਰ ਮੰਜਿ਼ਲਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Fire, Shop, Loss, Dera Sacha Sauda,Punjab

ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰਾਂ ਨੇ ਅੱਗ ਬੁਝਾਉਣ ‘ਚ ਕੀਤਾ ਸਹਿਯੋਗ

ਮਨੋਜ, ਮਲੋਟ: ਸਥਾਨਕ ਸ਼ਹਿਰ ‘ਚ ਉਸ ਵਕਤ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ, ਜਦ ਮੇਨ ਬਜ਼ਾਰ ਦੇ ਗਾਂਧੀ ਚੌਂਕ ‘ਚ ਸਥਿਤ ਦਿੱਲੀ ਇਲੈਕਟ੍ਰੋਨਿਕ ਦੀ ਚਾਰ ਮੰਜਿ਼ਲਾ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਚਾਰੇ ਮੰਜ਼ਿਲਾਂ ਨੂੰ ਲੱਗ ਗਈ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਬਿਜਲੀ ਦੇ ਸਮਾਨ ਦੀ ਦੁਕਾਨ ‘ਚ ਪਲਾਸਿਟਕ ਦਾ ਸਮਾਨ ਅਤੇ ਤਾਰਾਂ ਆਦਿ ਹੋਣ ਕਾਰਨ ਅੱਗ ਜਿਵੇਂ ਜਿਵੇਂ ਕੰਟਰੋਲ ਕਰਦੇ ਗਏ, ਉਵੇਂ ਉਵੇਂ ਅੱਗ ਮੁੜ-ਮੁੜ ਉਭਰਦੀ ਰਹੀ।

ਤਿੰਨ ਸ਼ਹਿਰਾਂ ਦੀਆਂ ਫ਼ਾਇਰ ਬ੍ਰਿਗੇਡਾਂ ਨੇ ਅੱਗ ‘ਤੇ ਪਾਇਆ ਕਾਬੂ

ਫਾਇਰ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਮਲੋਟ, ਗਿੱਦੜਬਾਹਾ ਅਤੇ ਮੁਕਤਸਰ ਤੋਂ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ, ਆਸਪਾਸ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਅੱਗ ਬੁਝਾਉਣ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਅਤੇ ਕਰੀਬ  ਤਿੰਨ-ਚਾਰ ਘੰਟਿਆਂ ਦੀ ਜੱਦੋ ਜਹਿਦ ਨਾਲ ਅੱਗ ‘ਤੇ ਕਾਬੂ ਪਾਇਆ।

ਬਿਜਲੀ ਦਾ ਸਮਾਨ ਹੋਣ ਕਰਕੇ ਅੱਗ ਘੰਟਿਆ ਬੱਧੀ ਧੁਖਦੀ ਰਹੀ ਅਤੇ ਅੱਗ ਦਾ ਧੂੰਆ ਸ਼ਹਿਰ ‘ਚ ਫੈਲਦਾ ਨਜ਼ਰ ਆਇਆ। ਐਸ.ਪੀ ਦਵਿੰਦਰ ਸਿੰਘ ਬਰਾੜ ਦੀ ਅਗਵਾਈ ‘ਚ ਐਸ.ਐਚ.ਓ ਬੂਟਾ ਸਿੰਘ ਗਿੱਲ ਸਮੇਤ ਥਾਣਾ ਪੁਲਿਸ ਅਤੇ ਟ੍ਰੈਫ਼ਿਕ ਪੁਲਿਸ ਨੇ ਲੋਕਾਂ ਦੀ ਭੀੜ ‘ਤੇ ਕਾਬੂ ਪਾਈ ਰੱਖਿਆ ਅਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਸੁਖਾਲੇ ਢੰਗ ਨਾਲ ਘਟਨਾ ਸਥਲ ‘ਤੇ ਪੁੱਜਦੀਆਂ ਰਹੀਆਂ। ਤਹਿਸੀਲਲ ਮਨਜੀਤ ਸਿੰਘ ਭੰਡਾਰੀ, ਨਾਇਬ ਤਹਿਸੀਲਦਾਰ ਜਤਿੰਦਰਪਾਲ ਸਿੰਘ ਜੇ.ਪੀ ਢਿੱਲੋਂ ਤੇ ਹੋਰ ਅਧਿਕਾਰੀ ਵੀ ਇਸ ਮੌਕੇ ‘ਤੇ ਅੱਗ ਬੁਝਾਊ ਅਮਲੇ ਦੀ ਨਿਗਰਾਨੀ ਕਰਦੇ ਰਹੇ। ਦੁਕਾਨ ਮਾਲਿਕ ਨੇ ਇਸ ਅੱਗ ਕਾਰਨ ਕਰੀਬ ਡੇਢ ਕਰੋੜ ਰੁਪਏ ਦਾ ਸਮਾਨ ਸੜ ਜਾਣ ਦਾ ਅੰਦਾਜਾ ਦੱਸਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।