ਅੱਠ ਕਰੋੜ ਦੀਆਂ ਛੇ ਮੂਰਤੀਆਂ ਬਰਾਮਦ

Sculptures, Recovered,BSF

3 ਤਸਕਰ ਗ੍ਰਿਫ਼ਤਾਰ

ਨਵੀਂ ਦਿੱਲੀ: ਹਥਿਆਰਬੰਦ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੱਛਮੀ ਬੰਗਾਲ ਦੇ ਅਮਦੰਗਾ ਤੋਂ ਤਸਕਰੀ ਕਰਕੇ ਲਿਆਂਦੀ ਜਾ ਰਹੀਆਂ 8 ਕਰੋੜ ਰੁਪਏ ਕੀਮਤ ਦੀਆਂ ਛੇ ਪ੍ਰਾਚੀਨ ਮੂਰਤੀਆਂ ਬਰਾਮਦ ਕੀਤੀਆਂ ਹਨ ਇਸ ਸਬੰਧੀ ਤਿੰਨ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ

ਹਥਿਆਰਬੰਦ ਫੋਰਸ ਦੇ ਜਨ ਸੰਪਰਕ ਅਧਿਕਾਰੀ ਨੇ ਅੱਜ ਦੱਸਿਆ ਕਿ ਸਥਾਨਕ ਪੁਲਿਸ ਨਾਲ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਤਸਕਰਾਂ ਕੋਲੋਂ ਵੱਖ-ਵੱਖ ਕੌਮਾਂਤਰੀ ਸੰਗਠਨਾਂ ਦੇ ਕੁਝ ਫਰਜੀ ਦਸਤਾਵੇਜ਼ ਵੀ ਬਰਾਮਦ ਹੋਏ ਹਨ

ਅਧਿਕਾਰੀ ਅਨੁਸਾਰ ਦੋਸ਼ੀਆਂ ਦੀ ਪਛਾਣ ਰਾਧਾ ਮੋਹਨ ਭਾਰਤੀ, ਮਿਰਾਜੁਲ ਹੱਕ ਅਤੇ ਨਜੀਰ ਹੁਸੈਨ ਦੇ ਰੂਪ ‘ਚ ਕੀਤੀ ਗਈ ਹੈ ਇਹ ਤਿੰਨੋਂ ਮੂਰਤੀਆਂ ਨੂੰ ਬਾਂਗੁਰ ਤੋਂ ਬਾਰਾਸਾਤ ਭੇਜਣ ਦੀ ਤਿਆਰੀ ‘ਚ ਸਨ ਦੋਸ਼ੀਆਂ ਨੂੰ ਅਮਦੰਗਾ ਥਾਣੇ ‘ਚ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਤਸਕਰੀ ਦੇ ਇਸ ਮਾਮਲੇ ਦਾ ਮੁੱਖ ਦੋਸ਼ੀ ਫਰਾਰ ਹੈ ਪੁਲਿਸ ਉਸ ਨੂੰ ਫੜਨ ਲਈ ਸਾਰੇ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।