ਦੋ ਕਿੱਲੋ ਸੋਨਾ ਲੁੱਟਣ ਦੇ ਦੋਸ਼ਾਂ ਤਹਿਤ ਐਸਐਚਓ ਤੇ ਗੰਨਮੈਨ ਸਮੇਤ ਤਿੰਨ ਗਿ੍ਰਫਤਾਰ

Three Arrested, Including SHO and Gunman, Two KG Gold

ਦੋ ਕਿੱਲੋ ਸੋਨਾ ਲੁੱਟਣ ਦੇ ਦੋਸ਼ਾਂ ਤਹਿਤ ਐਸਐਚਓ ਤੇ ਗੰਨਮੈਨ ਸਮੇਤ ਤਿੰਨ ਗਿ੍ਰਫਤਾਰ (Gold)

ਬਠਿੰਡਾ (ਅਸ਼ੋਕ ਵਰਮਾ)। ਦੋ ਕਿੱਲੋ ਸੋਨਾ ਲੁੱਟਣ ਅਤੇ ਧਮਕੀਆਂ ਦੇਣ ਤੋਂ ਇਲਾਵਾ ਨਜਾਇਜ ਹਿਰਾਸਤ ’ਚ ਰੱਖਣ ਦੇ ਦੋਸ਼ਾਂ ਤਹਿਤ ਥਾਣਾ ਸਦਰ ਪੁਲਿਸ ਨੇ ਥਾਣਾ ਮੌੜ ਦੇ ਐਸਐਚਓ ਖੇਮ ਚੰਦ ਪਰਾਸ਼ਰ, ਉਸ ਦੇ ਗੰਨਮੈਨ ਅਵਾਤਰ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਅਨੂਪ ਗਰੋਵਰ ਨੂੰ ਗਿ੍ਰਫਤਾਰ ਕਰ ਲਿਆ ਹੈ। (Gold)

ਇਸ ਤੋਂ ਪਹਿਲਾਂ ਐਸਐਸਪੀ ਦੇ ਆਦੇਸ਼ਾਂ ਤੇ ਤਿੰਨਾਂ ਖਿਲਾਫ ਧਾਰਾ 365,384,506 ਅਤੇ 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਸੀ। ਸ਼ਕਾਇਤਕਰਤਾ ਮੁਹੰਮਦ ਰਫੀਕ ਪੁੱਤਰ ਗਨੀਖਾਨ ਰਾਜਸਥਾਨ ਪੁਲਿਸ ਨੂੰ ਦੱਸਿਆ ਸੀ ਕਿ ਉਹ 26 ਸਤੰਬਰ ਨੂੰ ਉਹ ਆਪਣੇ ਕੁਝ ਦੋਸਤਾਂ ਨਾਲ ਦੁਬਈ ਤੋਂ ਆਏ ਦੋਸਤ ਮੁਹੰਮਦ ਇਮਰਾਨ ਨੂੰ ਬੋਲੈਰੋ ਗੱਡੀ ਤੇ ਅੰਮਿ੍ਰਤਸਰ ਤੋਂ ਲਿਆ ਕੇ ਪਰਤ ਰਹੇ ਸਨ ਤਾਂ ਪਿੰਡ ਬਹਿਮਣ ਦਿਵਾਨਾ ਕੋਲ ਚੁਆਇਸ ਢਾਬੇ ਦੇ ਨਜ਼ਦੀਕ ਇੱਕ ਕਾਲੇ ਰੰਗ ਦੀ ਗੱਡੀ ਚੋਂ ਨਿਕਲੇਪੁਲਿਸ ਮੁਲਾਜਮ ਕੇਸੀ ਪਰਾਸ਼ਰ ਨੇ ਉਨ੍ਹਾਂ ਦੀ ਗੱਲੀ ’ਚ ਸ਼ੱਕੀ ਸਮਾਨ ਹੋਣ ਦੀ ਗੱਲ ਆਖੀ।

ਇਸੇ ਦੌਰਾਨ ਆਲਟੋ ਕਾਰ ’ਚ ਅਵਤਾਰ ਸਿੰਘ ਅਤੇ ਅਨੂਪ ਗਰੋਵਰ ਵੀ ਆ ਗਏ। ਸ਼ਕਾਇਤਕਰਤਾ ਨੇ ਦੱਸਿਆ ਕਿ ਇੰਨ੍ਹਾਂ ਨੇ ਮਿਲ ਕੇ ਉਨ੍ਹਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਥਾਣਾ ਮੌੜੇ ਲੈ ਆਏ ਜਿੱਥੇ ਚਾਰ ਘੰਟੇ ਉਨ੍ਹਾਂ ਨੂੰ ਬਿਠਾ ਕੇ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਦਾ ਦੋਸਤ ਦੁਬਈ ਤੋਂ ਕਰੀਬ ਸਵਾ ਦੋ ਕਿੱਲੋ ਸੋਨਾ ਲਿਆਇਆ ਸੀ ਮੁਲਜਮਾਂ ਨੇ ਉਨ੍ਹਾਂ ਦੀ ਗੱਡੀ ਚੋਂ ਕੱਢ ਲਿਆ ਅਤੇ ਕਾਰ ’ਚ ਰੱਖ ਲਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੂੰ ਡਰਾ ਧਮਕਾ ਕੇ ਵਾਪਿਸ ਭੇਜ ਦਿੱਤਾ।

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜਮਾਂ ਤੋਂ ਸੋਨਾ ਬਰਾਮਦ ਕਰਨ ਉਪਰੰਤ ਅਗਲੀ ਕਾਰਵਾਈ ਕਰੇਗੀ। ਪਤਾ ਲੱਗਿਆ ਹੈ ਕਿ ਸਨਾ ਲੁੱਟਣ ’ਚ ਸ਼ਾਮਲ ਐਸਐਚਓ ਫਰੀਦਕੋਟ ਤੋਂ ਹੈ ਅਤੇ ਉਸ ਦੇ ਪਿਤਾ ਫਰੀਦਕੋਟ ਦੇ ਇੱਕ ਮੰਦਿਰ ਦੇ ਪੁਜਾਰੀ ਹਨ ਜਿੰਨ੍ਹਾਂ ਦਾ ਸ਼ਹਿਰ ’ਚ ਕਾਫੀ ਮਾਣ ਸਨਮਾਨ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।