ਰਾਹਤ ਤੇ ਬਚਾਅ ਮੁਹਿੰਮ ‘ਚ ਜੁਟੇ ਹਜ਼ਾਰਾਂ ਸੇਵਾਦਾਰ

Thousands,Volunteers, Gathered, Relief,Rescue ,Operations

ਤਿਰੂਵਨੰਤਪੁਰਮ (ਏਜੰਸੀ)। ਕੇਰਲ ‘ਚ ਹੜ੍ਹ ਦੇ ਕਹਿਰ ਨਾਲ ਤਬਾਹੀ ਤੋਂ ਬਾਅਦ ਪੀੜਤਾਂ ਦੇ ਹੰਝੂ ਪੂੰਝਣ ਲਈ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਗਿਆ ਹੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਥਾਪਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਪਿਛਲੇ ਤਿੰਨ ਦਿਨਾਂ ਤੋਂ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦੇ ਨਾਲ ਜੀਅ-ਜਾਨ ਨਾਲ ਜੁਟੇ ਹਨ। (Dera Sacha Sauda)

ਸ਼ਾਹ ਸਤਿਨਾਮ ਜੀ ਗਰੀਨ ਐੱਸ  ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਰਾਹਤ ਕੈਂਪਾਂ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਘਰ-ਘਰ ਜਾ ਕੇ ਰਾਹਤ ਸਮੱਗਰੀ ਵੰਡ ਰਹੇ ਹਨ ਅੱਜ ਵੀ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਤੋਂ ਆਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਕੇਲਪੱਟਾ, ਆਚੂਰ ਤੇ ਵਾਈਤਰੀ ‘ਚ ਰਾਹਤ ਤੇ ਬਚਾਅ ਅਭਿਆਨ ਚਲਾਇਆ। ਸੇਵਾਦਾਰ ਘਰ-ਘਰ ਜਾ ਕੇ ਰਾਹਤ ਸਮੱਗਰੀ ਦੇ ਪੈਕੇਟ ਵੰਡ ਰਹੇ ਸਨ, ਜਿਨ੍ਹਾਂ ‘ਚ ਖਾਣ-ਪੀਣ ਦੀਆਂ ਵਸਤੂਆਂ ਸਨ ਸੇਵਾਦਾਰਾਂ ਤੋਂ ਰਾਸ਼ਨ ਪ੍ਰਾਪਤ ਕਰਕੇ ਹੜ੍ਹ ਪੀੜਤ ਲੋਕ ਫੁੱਲੇ  ਨਹੀਂ ਸਮਾ ਰਹੇ ਸਨ ਉਨ੍ਹਾਂ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। (Dera Sacha Sauda)

ਇਹ ਵੀ ਪੜ੍ਹੋ : ਇਸ ਜ਼ਿਲ੍ਹੇ ਵਿੱਚ 29 ਜੁਲਾਈ ਤੱਕ ਮੁੜ ਕਰਨੀਆਂ ਪਈਆਂ ਛੁੱਟੀਆਂ

ਜ਼ਿਕਰਯੋਗ ਹੈ ਕਿ ਕੇਰਲ ‘ਚ ਹੜ੍ਹ ਦੇ ਕਹਿਰ ਨਾਲ ਹੁਣ ਤੱਕ ਸੈਂਕੜੇ ਹਜ਼ਾਰਾਂ ਲੋਕ ਹੁਣ ਵੀ ਹੜ੍ਹ ਦੇ ਪਾਣੀ ‘ਚ ਫਸੇ ਹਨ ਜਿਨ੍ਹਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਟੀਮਾਂ ਜੀਅ-ਜਾਨ ਨਾਲ ਜੁਟੀਆਂ ਹਨ ਆਫਤਾ ਦੀ ਇਸ ਘੜੀ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਵੀ ਮੱਦਦ ਦਾ ਹੱਥ ਵਧਾਇਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਥਾਪਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਦੱਖਣੀ ਭਾਰਤੀ ਦੇ ਸੂਬਿਆਂ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਹੜ੍ਹ ਪੀੜਛਾਂ ਦੇ ਹੰਝੂ ਪੁੰਜ ਰਹੇ ਹਨ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਦੇ ਹਜ਼ਾਰਾਂ ਗਰੀਨ ਐੱਸ ਸੇਵਾਦਾਰ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਥਿੱਤ ਰਾਹਤ ਕੈਂਪਾਂ ‘ਚ ਜਾ ਕੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ। (Dera Sacha Sauda)

ਸੰਨੀ ਇੰਸਾਂ ਨੇ ਦੱÎਸਿਆ ਕਿ ਇਸ ਦੁਖੀ ਦੀ ਘਡੀ ‘ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪ੍ਰਸ਼ਾਸਨ ਦੇ ਨਾਲ ਹੈ ਜਿੱਥੇ ਵੀ ਲੋੜ ਪਵੇਗੀ ਉਹ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਅਭਿਆਨ ‘ਚ ਪ੍ਰਸ਼ਾਸਨ ਨਾਲ ਹੱਥ ਵੱਟਾਉਣਗੇ ਉਨ੍ਹਾਂ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਹਾਲੇ ਐਤਵਾਰ ਤੱਕ ਜਾਰੀ ਰਹੇਗਾ ਕੇਰਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗਰੀਨ ਐੱਸ ਦੇ ਹਜ਼ਾਰਾਂ ਸੇਵਾਦਾਰ ਤਿਆਰ ਹਨ। (Dera Sacha Sauda)