ਆਸ਼ਿਆਨੇ ਦੀ ਉਡੀਕ ‘ਚ 10 ਹਜ਼ਾਰ ਪਰਿਵਾਰ, ਬੈਂਕ ਅਤੇ ਸਰਕਾਰ ‘ਚ ਤਾਲਮੇਲ ਦੀ ਘਾਟ ਕਾਰਨ ਲਟਕੀ ਸਕੀਮ

Families, Bank, Government, Wait, Shelter

ਪਿਛਲੇ 2 ਸਾਲਾਂ ਤੋਂ ਜਿਆਦਾ ਸਮੇਂ ਤੋਂ ਕਰ ਰਹੇ ਹਨ ਗਰੀਬ ਪਰਿਵਾਰ ਇੰਤਜ਼ਾਰ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ 10 ਹਜ਼ਾਰ ਪਰਿਵਾਰ ਆਪਣੇ ਆਸ਼ਿਆਨੇ ਦਾ ਇੰਤਜ਼ਾਰ ਪਿਛਲੇ 2 ਸਾਲ ਤੋਂ ਜਿਆਦਾ ਸਮੇਂ ਤੋਂ ਕਰਨ ਵਿੱਚ ਲਗੇ ਹੋਏ ਹਨ, ਜਿਥੇ ਸਥਾਨਕ ਸਰਕਾਰਾਂ ਵਿਭਾਗ ਇਸ ਦੇਰੀ ਲਈ ਬੈਂਕਾਂ ਨੂੰ ਦੋਸ਼ੀ ਠਹਿਰਾ ਰਿਹਾ ਹੈ, ਉਥੇ ਵਿਭਾਗ ਬੈਂਕ ਅਧਿਕਾਰੀ ਇਸ ਮਾਮਲੇ ‘ਚ ਕੋਈ ਜਾਣਕਾਰੀ ਹੋਣ ਤੋਂ ਹੀ ਸਾਫ਼ ਇਨਕਾਰ ਕਰ ਰਿਹੇ ਹਨ ਜਿਸ ਕਾਰਨ ਹੁਣ ਇਸ ਸਾਰੇ ਮਾਮਲੇ ਦੀ ਜਾਂਚ ਤਿੰਨ ਮੈਂਬਰੀ ਟੀਮ ਕਰੇਗੀ ਤਾਂ ਕਿ ਦੇਰੀ ਕਰਨ ਵਾਲੇ ਵਿਭਾਗ ਤੋਂ ਨਾ ਸਿਰਫ਼ ਦੇਰੀ ਦਾ ਕਾਰਨ ਪੁੱਛਿਆ ਜਾ ਸਕੇ, ਸਗੋਂ ਜਿਹੜੇ ਪਰਿਵਾਰ ਆਸ਼ਿਆਨਾ ਮਿਲਣ ਦੀ ਉਡੀਕ ਵਿੱਚ ਬੈਠੇ ਹਨ। ਉਨਾਂ ਪਰਿਵਾਰਾਂ ਨੂੰ ਮਕਾਨ ਦੇਣ ਲਈ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਚੰਡੀਗੜ ਵਿਖੇ ਹੋਈ ਬੈਂਕਰਜ ਕਮੇਟੀ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਉਠਾਉਂਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਰੁਣੇਸ਼ ਸ਼ਰਮਾ ਨੇ ਦੋਸ਼ ਲਗਾਏ ਸਨ।

ਹੁਣ ਤਿੰਨ ਮੈਂਬਰੀ ਕਰੇਗੀ ਮਾਮਲੇ ਦੀ ਜਾਂਚ, ਗਰੀਬਾਂ ਨੂੰ ਮਿਲਨਗੇ ਮਕਾਨ ਤਾਂ ਦੋਸ਼ੀ ਆਉਣਗੇ ਸਾਹਮਣੇ

ਮੌਕੇ ‘ਤੇ ਹੀ ਬੈਠੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਇਸ ਸਬੰਧੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਬੈਂਕਰਜ ਕਮੇਟੀ ਨੂੰ ਜਾਣਕਾਰੀ ਦੇਣ ਲਈ ਕਿਹਾ। ਜਿਸ ਤੋਂ ਬਾਅਦ ਬੈਂਕਰਜ ਕਮੇਟੀ ਵਲੋਂ ਇਸ ਤਰਾਂ ਦਾ ਕੋਈ ਵੀ ਮਾਮਲਾ ਪਹਿਲਾ ਸਾਹਮਣੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਥੇ ਹੀ ਇਸ ਸਾਰੇ ਮਾਮਲੇ ਦੀ ਪੈਰਵੀ ਕਰਨ ਲਈ ਡਾਇਰੈਕਟਰ ਕਰੁਣੇਸ਼ ਸ਼ਰਮਾ ਦੇ ਨਾਲ 2 ਬੈਂਕ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਇਸ ਕਮੇਟੀ ਇਨਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਾਮਲੇ ਦਾ ਨਿਪਟਾਰਾ ਕਰਵਾਉਣ ਲਈ ਕੰਮ ਕਰੇਗੀ।

ਇਥੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਾਫ਼ੀ ਜਿਆਦਾ ਘੱਟ ਪੈਸੇ ‘ਤੇ ਉਨਾਂ ਲੋਕਾਂ ਨੂੰ ਮਕਾਨ ਦੇਣੇ ਸਨ, ਜਿਨਾਂ ਕੋਲ ਆਪਣੇ ਮਕਾਨ ਨਹੀਂ ਹਨ। ਇਸ ਸਕੀਮ ਹੇਠ ਪੰਜਾਬ ਵਿੱਚ 1 ਲੱਖ 62 ਹਜ਼ਾਰ ਲੋਕਾਂ ਨੇ ਅਰਜ਼ੀ ਦਿੱਤੀ ਸੀ, ਜਿਸ ਵਿੱਚੋਂ 1 ਲੱਖ 10 ਹਜ਼ਾਰ ਅਰਜ਼ੀਆਂ ‘ਤੇ ਕਾਰਵਾਈ ਕੀਤੀ ਗਈ ਸੀ। ਜਿਸ ਵਿੱਚੋਂ 10 ਹਜ਼ਾਰ 202 ਅਰਜ਼ੀਆਂ ਨੂੰ ਮਨਜ਼ੂਰ ਕਰਦੇ ਕਰਕੇ ਬੈਂਕਾਂ ਨੂੰ ਭੇਜ ਦਿੱਤਾ ਗਿਆ ਸੀ ਪਰ ਕਾਫ਼ੀ ਸਮਾਂ ਲੰਘਣ ਤੋਂ ਬਾਅਦ ਵੀ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।