ਕਣਕ ਦੀ ਲੁਹਾਈ ਦੇ ਕੰਮ ਸਬੰਧੀ ਠੇਕੇਦਾਰ ਅਤੇ ਪੱਲੇਦਾਰ ਯੂਨੀਅਨ ਦਰਮਿਆਨ ਰੇੜਕਾ ਬਣਿਆ

Farming
ਫਾਈਲ।

ਠੇਕੇਦਾਰ ਨੇ ਜਿਲਾ ਪੁਲਿਸ ਮੁਖੀ ਤੋਂ ਕੀਤੀ ਆਪਣੀ ਤੇ ਆਪਣੀ ਲੇਬਰ ਦੀ ਸੁਰੱਖਿਆ ਦੀ ਮੰਗ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਕਣਕ ਦੇ ਸੀਜਨ ਦੇ ਚਲਦਿਆਂ ਸੁਨਾਮ ਪੀ ਜੀ ਗੋਦਾਮਾਂ ਵਿੱਚ ਹੋਣ ਵਾਲੀ ਕਣਕ ਦੀ ਲੁਹਾਈ ਦੇ ਕੰਮ ਨੂੰ ਲੈ ਕੇ ਪੱਲੇਦਾਰ ਯੂਨੀਅਨ ਅਤੇ ਠੇਕੇਦਾਰ ਵਿਚਕਾਰ ਆਪਸੀ ਰੇੜਕਾ ਪੈਦਾ ਹੋ ਗਿਆ ਹੈ। ਜਿਸਦੇ ਚਲਦਿਆਂ ਪੰਜਾਬ ਪ੍ਰਦੇਸ਼ ਪੱਲੇਦਾਰ ਯੁੂਨੀਅਨ ਇਸ ਟੈੰਡਰ ਨੂੰ ਗਲਤ ਕਰਾਰ ਦਿੰਦਿਆਂ ਕੰਮ ਕਰਨ ਤੋਂ ਮੁਨਕਰ ਹੈ, ਦੂਜੇ ਪਾਸੇ ਠੇਕੇਦਾਰ ਵੱਲੋਂ ਇਸ ਟੈੰਡਰ ਨੂੰ ਸਹੀ ਕਹਿੰਦਿਆ ਕੰਮ ਸੁਰੂ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਤੇ ਅਪਣੀ ਵੱਖਰੀ ਲੇਬਰ ਦੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਠੇਕੇਦਾਰ ਭਾਰਤ ਭੂਸਣ ਵਾਸੀ ਸੁਨਾਮ ਨੇ ਜਿਲ੍ਹਾ ਪੁਲੀਸ ਮੁੱਖੀ ਕੋਲ ਪੁਲਿਸ ਅਪਣੀ ਅਤੇ ਅਪਣੀ ਲੇਬਰ ਦੀ ਸੁਰੱਖਿਆ ਲਈ ਦਿੱਤੀ ਅਰਜੀ ਰਾਂਹੀਂ ਦੱਸਿਆ ਕਿ ਪਨਗਗ੍ਰੇਨ ਵੱਲੋਂ ਸੁਨਾਮ ਦੇ ਪੀ ਜੀ ਗੁਦਾਮਾਂ ਵਿੱਚ ਕਣਕ ਦੀ ਲੁਹਾਈ ਸਬੰਧੀ ਟੈੰਡਰ ਉਹਨਾਂ ਨੂੰ ਮਿਲਿਆ ਹੈ ਜਿਸ ਤਹਿਤ ਉਸ ਕੰਮ ਸੁਰੂ ਕਰਵਾਉਣਾ ਚਹੁੰਦੇ ਹਨ ਪਰ ਸੁਨਾਮ ਦੀ ਪੱਲੇਦਾਰ ਯੂਨੀਅਨ ਵੱਲੋਂ ਉਹਨਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਗਿਆ। (Sunam News)

ਜਿਸ ਤੋਂ ਬਾਅਦ ਉਹਨਾਂ ਅਪਣੀ ਲੇਬਰ ਦਾ ਪ੍ਰਬੰਦ ਕਰਕੇ ਕੰਮ ਕਰਨਾ ਚਾਹਿਆ ਪਰ ਪੱਲੇਦਾਰ ਯੂਨੀਅਨ ਦੇ ਆਗੂ ਉਸ ਨੂੰ ਧਮਕੀਆਂ ਦੇ ਰਹੇ ਹਨ ਜਿਸ ਕਰਕੇ ਉਹਨਾਂ ਜਿਲਾ ਪੁਲਿਸ ਮੁਖੀ ਕੋਲੋਂ ਅਪਣੀ ਅਤੇ ਅਪਣੀ ਲੇਬਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਤੇ ਜਿਲ੍ਹਾ ਪੁਲਿਸ ਮੁਖੀ ਵੱਲੋਂ ਇਹ ਮਾਮਲਾ ਡੀ ਐਸ ਪੀ ਸੁਨਾਮ ਨੂੰ ਮਾਰਕ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਦੇ ਸੁਨਾਮ ਪ੍ਰਧਾਨ ਜੀਵਨ ਸਿੰਘ ਨੇ ਕਿਹਾ ਕਿ ਇਸ ਟੈੰਡਰ ਵਿੱਚ ਫਰਜੀ ਦਸਤਾਵੇਜ਼ ਲਗਾ ਕੇ ਗਲਤ ਢੰਗ ਨਾਲ ਟੈੰਡਰ ਹਾਸਿਲ ਕੀਤਾ ਗਿਆ ਹੈ ਤੇ ਉਹਨਾਂ ਦੀ ਯੂਨੀਅਨ ਇਸ ਟੈੰਡਰ ਨੂੰ ਦੁਬਾਰਾ ਕਰਵਾਉਣ ਲਈ ਕਾਰਵਾਈ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਜੀਵਨ ਸਿੰਘ, ਸੂਬਾ ਕਮੇਟੀ ਪ੍ਰਧਾਨ ਸੁਨਾਮ ਬਲਦੀਪ ਸਿੰਘ, ਜਨਰਲ ਸੈਕਟਰੀ ਨਰਾਇਣ ਸਿੰਘ, ਸੋਨੀ ਸਿੰਘ, ਬੱਬੀ ਸਿੰਘ, ਨਿੱਕਾ ਸਿੰਘ, ਕੇਵਲ ਸਿੰਘ ਅਤੇ ਗੋਬਿੰਦ ਸਿੰਘ ਸਮੇਤ ਹੋਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ