ਮਾਨਸੂਨ ਸੈਸ਼ਨ’ਚ ਅਸਲ ਮੁੱਦਿਆਂ’ਤੇ ਸਾਰਥਿਕ ਬਹਿਸ ਹੋਵੇ

ਮਾਨਸੂਨ ਸੈਸ਼ਨ’ਚ ਅਸਲ ਮੁੱਦਿਆਂ’ਤੇ ਸਾਰਥਿਕ ਬਹਿਸ ਹੋਵੇ

ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ ਮਾਨਸੂਨ ਸੈਸ਼ਨ ਕਈ ਵਜ੍ਹਾ ਨਾਲ ਮਹੱਤਵਪੂਰਨ ਹੈ, ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦਾ ਮਾਨਸੂਨ ਸੈਸ਼ਨ ਅੰਮ੍ਰਿਤਮਈ ਹੋਣਾ ਚਾਹੀਦਾ ਹੈ ਇਹ ਸੈਸ਼ਨ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸ ਸਮੇਂ ਰਾਸ਼ਟਰਪਤੀ ਅਹੁਦੇ ਅਤੇ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਹੋ ਕੇ ਦੇਸ਼ ਨੂੰ ਨਵੇਂ ਰਾਸ਼ਟਰਪਤੀ, ਨਵੇਂ ਉਪ ਰਾਸ਼ਟਰਪਤੀ ਦਾ ਮਾਰਗਦਰਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ

ਸੈਸ਼ਨ ਦੀ ਸ਼ੁਰੂਆਤ ਟਕਰਾਅ ਨਾਲ ਨਾ ਹੋ ਕੇ ਸਕਾਰਾਤਮਕ ਸੰਵਾਦ ਨਾਲ ਹੋਵੇ, ਇਹ ਉਮੀਦ ਹੈ ਇਸ ਲਈ ਹਰ ਪਾਰਟੀ ਦਾ ਹਰੇਕ ਸਾਂਸਦ ਆਪਣੇ ਦਿਮਾਗ ’ਚ ਆਈਸ ਦੀ ਫੈਕਟਰੀ ਅਤੇ ਜ਼ੁਬਾਨ ’ਤੇ ਸ਼ੂਗਰ ਫੈਕਟਰੀ ਸਥਾਪਤ ਕਰੇ, ਭਾਵ ਠੰਢੇ ਦਿਮਾਗ ਅਤੇ ਮਧੁਰ ਸੰਵਾਦ ਜਰੀਏ ਸੈਸ਼ਨ ਦੀ ਕਾਰਵਾਈ ਨੂੰ ਸਕਾਰਾਤਮਕ ਬਣਾਵੇ ਅਤੇ ਦੇਸ਼ ਲਈ ਨਵੀਂ ਊਰਜਾ ਭਰਦਿਆਂ ਵਿਕਾਸ ਦੀ ਨਵੀਂ ਬਹਾਰ ਲਿਆਵੇ

ਹਰ ਸੰਸਦੀ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਕਾਰ ਟਕਰਾਅ ਸ਼ੁਰੂ ਹੋ ਜਾਂਦਾ ਹੈ, ਇੱਕ-ਦੂਜੇ ’ਤੇ ਦੂਸ਼ਣਬਾਜੀ ਦੀ ਲੰਮੀ ਫੇਹਰਿਸਤ ਤਿਆਰ ਕਰ ਲਈ ਜਾਂਦੀ ਹੈ, ਸਕਾਰਾਤਮਕ ਮੁੱਦਿਆਂ ਦੀ ਬਜਾਇ ਸਿਆਸੀ ਨਜ਼ਰੀਏ ਨਾਲ ਪ੍ਰੇਰਿਤ ਸਵਾਰਥਾਂ ਨਾਲ ਲਬਾਲਬ ਹੋ ਕੇ ਸੰਸਦ ਦੇ ਮਹੱਤਵਪੂਰਨ ਸਮੇਂ ਨੂੰ ਤਬਾਹਕਾਰੀ ਬਹਿਸ ’ਚ ਵਿਅਰਥ ਗਵਾ ਦੇਣ ਦੀ ਤਿਆਰੀ ਹੁੰਦੀ ਹੈ
ਇਸ ਸੈਸ਼ਨ ਵਿਚ ਅਜਿਹਾ ਹੀ ਹੁੰਦਾ ਹੋਇਆ ਦਿਸ ਰਿਹਾ ਹੈ,

ਜਦੋਂ ਕਿ ਸੰਸਦ ’ਚ ਸਿਹਤਮੰਦ ਚਰਚਾ ਅਤੇ ਆਲੋਚਨਾ ਹੋੋਣਾ ਲੋਕਤੰਤਰ ਦੀ ਜਿੰਦਾ ਹੋਣ ਦਾ ਸਬੂਤ ਹੈ ਪਰ ਅਜਿਹਾ ਨਾ ਹੋ ਕੇ ਮਾੜੀ ਕਿਸਮਤ ਨੂੰ ਟਕਰਾਅ-ਬਿਖਰਾਅ-ਈਰਖ਼ਾ ਦੀਆਂ ਸਥਿਤੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਵਿਚ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਘੱਟ ਹੀ ਸਥਾਨ ਮਿਲ ਸਕਦਾ ਹੈ ਇਸ ਵਾਰ ਵੀ ਅਜਿਹਾ ਹੀ ਹੁੰਦਾ ਦਿਸ ਰਿਹਾ ਹੈ ਵਿਰੋਧੀ ਧਿਰ ਦੀ ਨਜ਼ਾਰਗੀ ਉਨ੍ਹਾਂ ਸ਼ਬਦਾਂ ਨੂੰ ਅਸੰਸਦੀ ਐਲਾਨ ਕਰਨ ਨੂੰ ਲੈ ਕੇ ਹੈ, ਜਿਨ੍ਹਾਂ ਦਾ ਇਸਤੇਮਾਲ ਉਹ ਸਦਨ ’ਚ ਸਰਕਾਰ ਦੀ ਘੇਰਾਬੰਦੀ ਲਈ ਕਰਦਾ ਹੈ

ਨਰਾਜ਼ਗੀ ਦੀ ਇੱਕ ਹੋਰ ਵਜ੍ਹਾ ਸੰਸਦ ਭਵਨ ਕੰਪਲੈਕਸ ’ਚ ਸਾਂਸਦਾਂ ਵੱਲੋਂ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ’ਤੇ ਰੋਕ ਲਾਉਣ ਸਬੰਧੀ ਵੀ ਹੈ ਇਨ੍ਹਾਂ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਹਮਲਾਵਰ ਰੁਖ ਨਾਲ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਸੰਸਦ ਅੰਦਰ ਵੀ ਇਹੀ ਮੁੱਦੇ ਹਾਵੀ ਰਹਿਣਗੇ ਜੇਕਰ ਅਜਿਹਾ ਹੁੰਦਾ ਹੈ, ਤਾਂ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਘਾਟਾਂ, ਹੜ੍ਹ, ਕੁਦਰਤੀ ਆਫ਼ਤ ਅਤੇ ਵਾਤਾਵਰਨ ਵਰਗੇ ਮੁੱਦੇ ਪਿੱਛੇ ਛੁੱਟਦੇ ਹੋਏ ਦਿਖਾਈ ਦੇ ਰਹੇ ਹਨ

ਮਾਨਸੂਨ ਸੈਸ਼ਨ ਦੌਰਾਨ 18 ਬੈਠਕਾਂ ਹੋਣਗੀਆਂ ਅਤੇ ਕੁੱਲ 108 ਘੰਟੇ ਦਾ ਸਮਾਂ ਮੁਹੱਈਆ ਹੋਵੇਗਾ, ਸੈਸ਼ਨ ਦੇ ਕੰਮ ’ਚ 14 ਪੈਂਡਿੰਗ ਬਿੱਲ ਅਤੇ 24 ਨਵੇਂ ਬਿੱਲ ਸ਼ਾਮਲ ਹੋਣਗੇ, ਇਨ੍ਹਾਂ ਸਭ ਨੂੰ ਬਿਨਾਂ ਰੋਕੇ ਅਤੇ ਬਿਨਾਂ ਵਿਰੋਧ ਚਲਾਉਣ ’ਚ ਸੱਤਾ ਧਿਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੰਸਦ ਦਾ ਸੈਸ਼ਨ ਇਨ੍ਹਾਂ ਮਕਸਦਾਂ ਨੂੰ ਪ੍ਰਾਪਤ ਕਰਨ ’ਚ ਟਕਰਾਅਮੁਕਤ ਹੋਵੇ, ਸੱਭਿਅਕ ਅਤੇ ਮਰਿਆਦਾਮਈ ਹੋਵੇ, ਇਸ ਲਈ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ਨਿੱਚਰਵਾਰ ਨੂੰ ਸਰਬ ਪਾਰਟੀ ਬੈਠਕ ਕੀਤੀ,

ਜਿਸ ਵਿਚ ਉਨ੍ਹਾਂ ਨੇ ਆਗੂਆਂ ਨੂੰ ਸੈਸ਼ਨ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ, ਬੈਠਕ ਦੌਰਾਨ ਬਿਰਲਾ ਨੇ ‘ਨਰਮਾਈ, ਮਰਿਆਦਾ ਅਤੇ ਅਨੁਸ਼ਾਸਨ’ ਨਾਲ ਕਾਰਵਾਈ ਦੇ ਸੁਚਾਰੂੁ ਸੰਚਾਲਨ ਲਈ ਸਾਰੇ ਪੱਖਾਂ ਤੋਂ ਸਹਿਯੋਗ ਮੰਗਿਆ ਪਰ ਮੰਦਭਾਗ ਨਾਲ ਇਸ ਮਹੱਤਵਪੂਰਨ ਬੈਠਕ ’ਚ ਤ੍ਰਿਣਮੂਲ ਕਾਂਗਰਸ, ਤੇਲੰਗਾਨਾ ਰਾਸ਼ਟਰ ਸਮਿਤੀ ਸ਼ਿਵਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਤੇਲਗੂ ਦੇਸ਼ਮ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਖੱਬੇਪੱਖੀ ਪਾਰਟੀਆਂ ਸਮੇਤ ਕਈ ਵਿਰੋਧੀ ਸਿਆਸੀ ਪਾਰਟੀਆਂ ਨੇ ਹਿੱਸਾ ਨਹੀਂ ਲਿਆ,

ਉੱਥੇ ਬੀਜੂ ਜਨਤਾ ਪਾਰਟੀ ਦੀ ਵੀ ਕੋਈ ਅਗਵਾਈ ਨਹੀਂ ਸੀ ਹਾਲਾਂਕਿ, ਕਾਂਗਰਸ ਅਤੇ ਉਸ ਦੇ ਸਹਿਯੋਗੀ ਦ੍ਰਵਿੜ ਮੁਨੇਤਰ ਕੜਗਮ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ, ਡੀਐਮਕੇ ਕੇ ਟੀਆਰ ਬਾਲੂ, ਵਾਈਐਸਆਰ ਕਾਂਗਰਸ, ਐਨਡੀਏ ਅਤੇ ਘਟਕ ਲੋਕ ਜਨਸ਼ਕਤੀ ਪਾਰਟੀ ਅਤੇ ਆਪਣਾ ਦਲ ਨੇ ਵੀ ਬੈਠਕ ’ਚ ਹਿੱਸਾ ਲਿਆ ਸੰਸਦ ਦੀ ਮਰਿਆਦਾ ਅਤੇ ਅਨੁਸ਼ਾਸਨ ਨੂੰ ਕਾਇਮ ਰੱਖਣਾ ਜਿੱਥੇ ਵਿਰੋਧੀ ਧਿਰ ਦੀ ਜਿੰਮੇਵਾਰੀ ਹੈ,

ਉੁਥੇ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਲੋਕਤੰਤਰਿਕ ਪਰੰਪਰਾਵਾਂ ਦਾ ਪਾਲਣ ਕਰਦਿਆਂ ਵਿਰੋਧੀ ਧਿਰ ਨੂੰ ਵੀ ਗੱਲ ਰੱਖਣ ਦਾ ਪੂਰਾ ਮੌਕਾ ਦੇਵੇ ਜੇਕਰ ਸੰਸਦ ਅੰਦਰ ਸੱਤਾ ਧਿਰ ਜਾਂ ਸਰਕਾਰ ਵਿਰੋਧੀ ਧਿਰ ਨੂੰ ਆਪਣੀ ਗੱਲ ਹੀ ਕਹਿਣ ਦਾ ਮੌਕਾ ਨਾ ਦੇਵੇ, ਤਾਂ ਇਹ ਸੰਸਦੀ ਨਿਯਮਾਂ ਅਤੇ ਪਰੰਪਰਾਵਾਂ ਖਿਲਾਫ਼ ਹੋਵੇਗਾ, ਅਲੋਕਤੰਤਰਿਕ ਹੋਵੇਗਾ ਅਜਿਹੀ ਸਥਿਤੀ ’ਚ ਵਿਰੋਧੀ ਧਿਰ ਜੇਕਰ ਸੰਸਦੀ ਮਰਿਆਦਾਵਾਂ ਨੂੰ ਧਿਆਨ ’ਚ ਰੱਖਦਿਆਂ ਸੰਸਦ ਅੰਦਰ ਅਤੇ ਬਾਹਰ ਵਿਰੋਧ ਕਰਦਾ ਹੈ,

ਉਦੋਂ ਦੇਸ਼ ਦੀ ਜਨਤਾ ਵਿਰੋਧੀ ਧਿਰ ’ਤੇ ਨਹੀਂ, ਸਰਕਾਰ ’ਤੇ ਸਵਾਲ ਚੁੱਕੇਗੀ ਨਹੀਂ ਤਾਂ ਬਿਨਾਂ ਵਜ੍ਹਾ ਹੰਗਾਮਾ ਕਰਨਾ ਵਿਰੋਧੀ ਧਿਰ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ ਵਿਰੋਧੀ ਧਿਰ ਦੀ ਜਿੰਮੇਵਾਰੀ ਹੈ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਭੂਮਿਕਾ ਨੂੰ ਮਜ਼ਬੂਤ ਬਣਾਵੇ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਸੰਸਦ ’ਚ ਚੁੱਕੇ ਇਸ ਲਈ ਉਸ ਕੋਲ ਸ਼ਬਦਾਂ ਦੀ ਕਮੀ ਨਹੀਂ ਹੋਣੀ ਚਾਹੀਦੀ ਫ਼ਿਰ, ਸਰਕਾਰ ਦੀਆਂ ਕਮੀਆਂ ਨੂੰ ਸੰਸਦੀ ਸ਼ਬਦਾਂ ਦੀ ਵਰਤੋਂ ਕਰਕੇ ਵੀ ਉਜਾਗਰ ਕੀਤਾ ਜਾ ਸਕਦਾ ਹੈ

ਸੰਤੁਲਿਤ ਸ਼ਬਦਾਂ ਅਤੇ ਭਾਸ਼ਾ ਦੀ ਵਰਤੋਂ ਨਾਲ ਸੰਸਦ ਦੀ ਮਰਿਆਦਾ ਵੀ ਕਾਇਮ ਰੱਖਣੀ ਚਾਹੀਦੀ ਹੈ ਸੰਸਦ ’ਚ ਖੁੱਲ੍ਹੇ ਮਨ ਨਾਲ ਸੰਵਾਦ ਹੋਵੇ, ਲੋੜ ਪਏ ਤਾਂ ਵਾਦ-ਵਿਵਾਦ ਹੋਵੇ ਆਲੋਚਨਾ ਵੀ ਹੋਵੇ ਬਹੁਤ ਉੱਤਮ ਪ੍ਰਕਾਰ ਦਾ ਵਿਸ਼ਲੇਸ਼ਣ ਕਰਕੇ ਚੀਜਾਂ ਦਾ ਬਰੀਕੀਆਂ ਨਾਲ ਵਿਸ਼ਲੇਸ਼ਣ ਹੋਵੇ ਤਾਂ ਕਿ ਨੀਤੀ ਅਤੇ ਨਿਰਣਿਆਂ ’ਚ ਬਹੁਤ ਹੀ ਸਕਾਰਾਤਮਕ ਯੋਗਦਾਨ ਹੋ ਸਕੇ ਇਹ ਸੱਤਾ ਧਿਰ-ਵਿਰੋਧੀ ਧਿਰ, ਦੋਵਾਂ ਦੀ ਜਿੰਮੇਵਾਰੀ ਹੈ ਸੰਸਦ ਸਕਾਰਾਤਮਕ ਬਹਿਸ ਦਾ ਜ਼ਰੀਆ ਹੈ, ਇਨ੍ਹਾਂ ਬਹਿਸਾਂ ਨਾਲ ਹੀ ਦੇਸ਼ ਦੇ ਨਵ-ਨਿਰਮਾਣ ਅਤੇ ਵਿਕਾਸ ਨੂੰ ਨਵੇਂ ਖੰਭ ਲੱਗ ਸਕਦੇ ਹਨ, ਦੇਸ਼ ਮਜ਼ਬੂਤ ਬਣ ਸਕਦਾ ਹੈ

ਸੰਸਦ ਦਾ ਇਹ ਮਾਨਸੂਨ ਸੈਸ਼ਨ ਕੁਝ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇ, ਦੇਸ਼-ਸਮਾਜ ਦੀਆਂ ਤਮਾਮ ਸਮੱਸਿਆਵਾਂ ਦੇ ਹੱਲ ਦਾ ਰਸਤਾ ਦਿਖਾਵੇ, ਮੂੰਹ ਅੱਡੀ ਖੜ੍ਹੀ ਮਹਿੰਗਾਈ, ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਅਪਰਾਧਾਂ ’ਤੇ ਰੋਕ ਲਾਉਣ ਦਾ ਰੋਡਮੈਪ ਪੇਸ਼ ਕਰੇ, ਸਰਕਾਰ ਦੀਆਂ ਨਵੀਆਂ ਆਰਥਿਕ ਨੀਤੀਆਂ ਨਾਲ ਆਮ ਆਦਮੀ ਅਤੇ ਕਾਰੋਬਾਰੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਚੁੱਕੇ ਤਾਂ ਉਸ ਦੀ ਸਵੀਕਾਰਤਾ ਖੁਦ ਵਧ ਜਾਵੇਗੀ, ਸੈਸ਼ਨ ਖੁਦ ਸਕਾਰਾਤਮਕ ਹੋ ਜਾਵੇਗਾ ਵਪਾਰ, ਅਰਥਵਿਵਸਥਾ, ਬੇਰੁਜ਼ਗਾਰੀ, ਮਹਿੰਗਾਈ, ਪੇਂਡੂ ਜੀਵਨ ਅਤੇ ਕਿਸਾਨਾਂ ਦੀ ਖਰਾਬ ਸਥਿਤੀ ਦੀ ਵਿਰੋਧੀ ਧਿਰ ਨੂੰ ਜੇਕਰ ਚਿੰਤਾ ਹੈ ਤਾਂ ਇਸ ਨੂੰ ਸੈਸ਼ਨ ਦੀ ਕਾਰਵਾਈ ਵਿਚ ਦਿਸਣਾ ਚਾਹੀਦਾ ਹੈ

ਸਰਕਾਰ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਨੂੰ ਆਪਣੇ ਤਰਕਾਂ ਅਤੇ ਜਾਗਰੂਕਤਾ ਨਾਲ ਦਬਾਅ ’ਚ ਰੱਖਦੇ ਹੋਏ ਸਿਹਤ ਅਤੇ ਸ਼ਾਲੀਨ ਚਰਚਾਵਾਂ ਦਾ ਮਾਹੌਲ ਬਣਾਵੇ, ਆਪਣੀ ਜੀਵੰਤ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਾਲ ਸੱਤਾ ’ਤੇ ਦਬਾਅ ਬਣਾਉਣ, ਇਹੀ ਲੋਕਤੰਤਰ ਦੀ ਜੀਵੰਤਤਾ ਦਾ ਸਬੂਤ ਹੈ ਦੇਸ਼ ’ਚ ਦਰਜਨ ਭਰ ਤੋਂ ਵੀ ਜ਼ਿਆਦਾ ਵਿਰੋਧੀ ਪਾਰਟੀਆਂ ਕੋਲ ਕੋਈ ਠੋਸ ਅਤੇ ਬੁਨਿਆਦੀ ਮੁੱਦਾ ਨਹੀਂ ਰਿਹਾ ਹੈ, ਦੇਸ਼ ਨੂੰ ਬਣਾਉਣ ਦਾ ਸੰਕਲਪ ਨਹੀਂ ਹੈ, ਤਾਂ ਹੀ ਉਹ ਆਲੋਚਨਾ, ਸੁਚੱਜੀ ਸਮੀਖਿਆ ਅਤੇ ਸੰਵਾਦ ਦੀ ਥਾਂ ਟਕਰਾਅ, ਦੂਸ਼ਣਬਾਜ਼ੀ ਦਾ ਰਸਤਾ ਚੁਣਦੇ ਹਨ, ਜੋ ਵਿਰੋਧੀ ਧਿਰ ਦੀ ਅਗਵਾਈ ਦੀ ਬਿਡੰਬਨਾ ਅਤੇ ਵਿਕਾਰਾਂ ਨੂੰ ਹੀ ਉਜਾਗਰ ਕਰਦਾ ਹੈ

ਅਜਿਹਾ ਲੱਗ ਰਿਹਾ ਹੈ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ’ਚ ਹੁਣ ਅਗਵਾਈ ਦੀ ਨੈਤਿਕਤਾ ਅਤੇ ਨੀਤੀਆਂ ਨੂੰ ਮੁੱਖ ਮੁੱਦਾ ਨਾ ਬਣਾਉਣ ਕਾਰਨ ਵਿਰੋਧੀ ਧਿਰ ਨਾਕਾਰਾ ਸਾਬਤ ਹੋ ਰਿਹਾ ਹੈ, ਆਪਣੀ ਪਾਤਰਤਾ ਨੂੰ ਗੁਆ ਰਿਹਾ ਹੈ, ਇਹੀ ਕਾਰਨ ਹੈ ਕਿ ਨਾ ਵਿਰੋਧੀ ਧਿਰ ਸਾਰਥਿਕ ਅਤੇ ਜ਼ਰੂਰੀ ਮੁੱਦੇ ਉਠਾ ਰਿਹਾ ਹੈ ਅਤੇ ਨਾ ਹੀ ਸਾਰਥਿਕ ਵਿਰੋਧੀ ਧਿਰ ਦਾ ਅਹਿਸਾਸ ਕਰਵਾ ਰਿਹਾ ਹੈ ਵਿਰੋਧੀ ਧਿਰ ਨੇ ਮਜ਼ਬੂਤੀ ਨਾਲ ਆਪਣੀ ਸਾਰਥਿਕ ਅਤੇ ਪ੍ਰਭਾਵੀ ਭੂਮਿਕਾ ਦਾ ਪਾਲਣ ਨਾ ਕੀਤਾ ਤਾਂ ਉਸ ਦੇ ਸਾਹਮਣੇ ਅੱਗੇ ਹਨ੍ਹੇਰਾ ਹੀ ਹਨ੍ਹੇਰਾ ਹੈ, ਜੋ ਭਾਰਤੀ ਲੋਕਤੰਤਰ ਲਈ ਵੀ ਸ਼ੁੱਭ ਦਾ ਸੂਚਕ ਨਹੀਂ ਹੈ

ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ