ਹੰਕਾਰ ਨੂੰ ਹਮੇਸ਼ਾ ਮਾਰ ਪੈਂਦੀ ਹੈ : ਪੂਜਨੀਕ ਗੁਰੂ ਜੀ

ਹੰਕਾਰ ਨੂੰ ਹਮੇਸ਼ਾ ਮਾਰ ਪੈਂਦੀ ਹੈ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੁਰਸ਼ਦ-ਏ-ਕਾਮਿਲ ਉਹ ਸੰਦੇਸ਼ ਦਿੰਦੇ ਹਨ, ਜੋ ਜੀਵਾਂ ਦੇ ਦੋਵਾਂ ਜਹਾਨਾਂ ਦੇ ਕਾਜ ਸੰਵਾਰ ਦੇਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਧਰਤੀ ’ਤੇ ਜਦੋਂ ਤੱਕ ਇਨਸਾਨ ਰਹੇ, ਉਦੋਂ ਤੱਕ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇ, ਗ਼ਮ, ਦੁੱਖ-ਦਰਦ, ਚਿੰਤਾ, ਪਰੇਸ਼ਾਨੀਆਂ ਤੋਂ ਜੀਵ ਅਜ਼ਾਦ ਹੋ ਜਾਵੇ ਅਤੇ ਦੇਹਾਂਤ ਉਪਰੰਤ ਆਤਮਾ ਆਵਾਗਮਨ ’ਚ ਨਾ ਜਾ ਕੇ ਜਨਮ-ਮਰਨ ਦੇ ਚੱਕਰ ਤੋਂ ਆਜ਼ਾਦ ਹੋ ਜਾਵੇ,

ਇਸ ਲਈ ਸੰਤ,ਪੀਰ-ਫ਼ਕੀਰ ਆਉਂਦੇ ਹਨ, ਜੀਵਾਂ ਨੂੰ ਸਮਝਾਉਂਦੇ ਹਨ ਤੇ ਇਨਸਾਨੀਅਤ ਦਾ ਪਾਠ ਪੜ੍ਹਾਉਂਦੇ ਹਨ ਆਪ ਜੀ ਫ਼ਰਮਾਉਂਦੇ ਹਨ ਕਿ ਜੋ ਬਚਨ ਸੁਣ ਕੇ ਮੰਨ ਲੈਂਦੇ ਹਨ, ਬਚਨਾਂ ’ਤੇ ਅਮਲ ਕਰਦੇ ਹਨ, ਉਨ੍ਹਾਂ ਨੂੰ ਉਹ ਖੁਸ਼ੀਆਂ ਨਸੀਬ ਹੁੰਦੀਆਂ ਹਨ, ਉਹ ਰਹਿਮੋ-ਕਰਮ ਵਰਸਦਾ ਹੈ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੰਤਾਂ ਦਾ ਕੰਮ ਰਾਹ ਦਿਖਾਉਣਾ ਹੈ, ਚੱਲਣਾ ਇਨਸਾਨ ਦਾ ਕੰਮ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਰਾਹ ਵਿਖਾਉਂਦੇ ਹਨ ਕਿ ਭਾਈ ! ਇਹ ਰਾਹ ਹੈ ਜੋ ਤੇਰੀ ਮੰਜ਼ਲ ਤੱਕ ਜਾਵੇਗਾ, ਤੈਨੂੂੰ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਮਿਲਾਵੇਗਾ ਅੱੱਗੇ ਜੀਵ ’ਤੇ ਨਿਰਭਰ ਹੈ ਕਿ ਉਹ ਉਸ ਰਾਹ ’ਤੇ ਚੱਲਦਾ ਹੈ ਜਾਂ ਨਹੀਂ ਬਚਨ ਮੰਨਦਾ ਹੈ ਜਾਂ ਨਹੀਂ ਜੇਕਰ ਉਸ ਰਾਹ ’ਤੇ ਚੱਲੇ, ਬਚਨ ਮੰਨੇ ਤਾਂ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ ਤੇ ਇਨਸਾਨ ਖੁਸ਼ੀਆਂ ਦੇ ਕਾਬਲ ਬਣਦਾ ਜਾਂਦਾ ਹੈ ਦੀਨਤਾ-ਨਿਮਰਤਾ ਤੋਂ ਵਧ ਕੇ ਦੁਨੀਆਂ ’ਚ ਕੋਈ ਚੀਜ਼ ਨਹੀਂ ਹੰਕਾਰ ਨੂੰ ਹਮੇਸ਼ਾ ਮਾਰ ਪੈਂਦੀ ਹੈ,

ਜਿਸ ਵੀ ਇਨਸਾਨ ਨੇ ਜਦੋਂ ਵੀ ਹੰਕਾਰ ਕੀਤਾ ਉਸ ਨੂੰ ਕਦੇ ਖੁਸ਼ੀ ਨਸੀਬ ਨਹੀਂ ਹੋਈ ਸਮਾਜ ਦੇ ਲੋਕ ਵੀ ਉਸ ਨਾਲ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ ਪਾਣੀ ਉੱਚੇ ਟਿੱਬੇ ਜਾਂ ਪਹਾੜ ’ਤੇ ਨਹੀਂ ਰੁਕਦਾ ਪਾਣੀ ਹਮੇਸ਼ਾ ਹੇਠਲੀ ਜਗ੍ਹਾ ’ਤੇ ਹੀ ਆ ਕੇ ਰੁਕਦਾ ਹੈ ਉਸੇ ਤਰ੍ਹਾਂ ਜਿਨ੍ਹਾਂ ਅੰਦਰ ਹੰਕਾਰ, ਘਮੰਡ ਹੈ ਉੱਥੇ ਮਾਲਕ ਦੀ ਰਹਿਮਤ ਨਹੀਂ ਆਉਂਦੀ ਜੋ ਦੀਨਤਾ-ਨਿਮਰਤਾ ਨਾਲ ਝੁਕ ਜਾਂਦੇ ਹਨ, ਬਚਨਾਂ ਨੂੰ ਮੰਨਦੇ ਹਨ, ਉਨ੍ਹਾਂ ਨੂੰ ਮਾਲਕ ਦੀ ਦਇਆ-ਮਿਹਰ, ਰਹਿਮਤ ਮਿਲਦੀ ਹੈ ਤੇ ਉਹ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦੇ ਹਨ

ਇਸ ਲਈ ਜੇਕਰ ਤੁਸੀਂ ਮਾਲਕ ਦੀ ਕ੍ਰਿਰਪਾ ਦ੍ਰਿਸ਼ਟੀ ਦੇ ਕਾਬਲ, ਉਸ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣਨਾ ਚਾਹੁੰਦੇ ਹੋ ਤਾਂ ਆਪਣੇੇ ਹਿਰਦੇ ਦੀ ਸਫ਼ਾਈ ਕਰੋ, ਦੀਨਤਾ-ਨਿਮਰਤਾ ਧਾਰਨ ਕਰੋ ਦੀਨਤਾ-ਨਿਮਰਤਾ ਤੁਹਾਨੂੰ ਉਹ ਖੁਸ਼ੀਆਂ ਦੇਵੇਗੀ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਫਿਰ ਮਾਲਕ ਦੀ ਰਹਿਮਤ ਵਰਸੇਗੀ ਤੁਹਾਡੇ ਦੁਖ-ਦਰਦ, ਗ਼ਮ, ਚਿੰਤਾਵਾਂ ਮਿਟਦੀਆਂ ਚਲੀਆਂ ਜਾਣਗੀਆਂ ਤੇ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਤੁਸੀਂ ਬਣਦੇ ਜਾਵੋਗੇ ਇਸ ਲਈ ਬਚਨਾਂ ’ਤੇ ਰਹਿੰਦੇ ਹੋਏ ਅੱਗੇ ਵਧੋ ਤਾਂ ਜ਼ਿੰਦਗੀ ’ਚ ਬਹਾਰਾਂ ਛਾ ਜਾਣਗੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ