Kisan Andolan : ਸ਼ੰਬੂ ਬਾਰਡਰ ’ਤੇ ਅਜੇ ਸ਼ਾਂਤੀ, ਕਿਸਾਨ ਬਣਾ ਰਹੇ ਅਗਲੀ ਰਣਨੀਤੀ

Kisan Morcha

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤੀਆਂ ਆਪਣੀਆਂ-ਆਪਣੀਆਂ ਮੀਟਿੰਗਾਂ | Kisan Andolan

  • ਕਿਸਾਨ ਸ਼ਾਂਤੀ ਪੂਰਵਕ ਆਪਣੀਆਂ ਮੰਗਾਂ ਦਾ ਹੱਲ ਕਰਵਾਉਣਾ ਚਾਹੁੰਦੇ : ਪੰਧੇਰ | Kisan Andolan

ਸ਼ੰਬੂ ਬਾਰਡਰ, ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ੰਬੂ ਬਾਰਡਰ ’ਤੇ ਕਿਸਾਨਾਂ ਵੱਲੋਂ ਅਜੇ ਸ਼ਾਂਤੀ ਹੈ ਤੇ ਅਗਲੀ ਰਣਨੀਤੀ ਉਲੀਕੀ ਜਾ ਰਹੀ ਹੈ। ਇਸ ਨਾਲ ਹੀ ਬਾਰਡਰ ਉੱਪਰ ਵੱਖ-ਵੱਖ ਥਾਵਾਂ ’ਤੇ ਸਪੀਕਰ ਲੱਗ ਚੁੱਕੇ ਹਨ । ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਜ਼ਖਮੀ ਹੋਏ ਕਿਸਾਨਾਂ ਦਾ ਹਸਪਤਾਲਾਂ ’ਚ ਜਾ ਕੇ ਹਾਲ-ਚਾਲ ਪੁੱਛਿਆ ਗਿਆ। ਪੰਜਾਬ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਭੰਦੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਸ਼ਾਂਤੀ ਪੂਰਵਕ ਦਿੱਲੀ ਵੱਲ ਕੂਚ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਜੂਹ ’ਚ ਆ ਕੇ ਨੌਜਵਾਨਾਂ ਉੱਪਰ ਅੰਜੂ ਗੈਸ ਦੇ ਗੋਲੇ ਬਰਸਾਏ ਗਏ ਇਹ ਬਹੁਤ ਹੀ ਮੰਦਭਾਗਾ ਹੈ। (Kisan Andolan)

Farmers Protest : ਕਿਸਾਨ ਅੰਦੋਲਨ ’ਤੇ ਖੇਤੀ ਮੰਤਰੀ ਦਾ ਆਇਆ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਅੱਜ ਇਨਾ ਦੋਨਾਂ ਫੋਰਮਾਂ ਵੱਲੋਂ ਵੱਖਰੋ ਵੱਖਰੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਆਪਣੇ ਆਪਣੇ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਪੰਧੇਰ ਨੇ ਕਿਹਾ ਕਿ ਸਾਡਾ ਮਕਸਦ ਸ਼ਾਂਤੀ ਪੂਰਵਕ ਆਪਣੀਆਂ ਮੰਗਾਂ ਦਾ ਹੱਲ ਕਰਵਾਉਣਾ ਹੈ ਨਾ ਕਿ ਕਿਸੇ ਪ੍ਰਕਾਰ ਦੇ ਮਾਹੌਲ ਨੂੰ ਤਨਾਅ ਪੂਰਨ ਬਣਾਉਣਾ। ਉਨ੍ਹਾਂ ਕਿਹਾ ਕਿ ਜੁਗਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਮੀਟਿੰਗ ਕਰਕੇ ਆਪਣਾ ਅਗਲਾ ਫੈਸਲਾ ਸੁਣਾਉਣਗੀਆਂ। ਉਨਾ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਨੈਸ਼ਨਲ ਮੀਡੀਆ ਵੱਲੋਂ ਅਫਵਾਹ ਫੈਲਾਈ ਜਾ ਰਹੀ ਹੈ ਕਿ ਸ਼ੰਬੂ ਅਤੇ ਖਨੌਰੀ ਬਾਰਡਰ ਤੇ ਕੈਜੂਲਟੀ ਹੋਈ ਹੈ ਜੋ ਕਿ ਅਜਿਹਾ ਨਹੀਂ ਹੈ। (Kisan Andolan)