ਕਾਂਗਰਸ ’ਚ ਬਹੁਤ ਛੋਟੀ ਸੋਚ ਦੇ ਲੋਕ ਹਨ : ਕੈਪਟਨ ਅਮਰਿੰਦਰ ਸਿੰਘ

Captain Amarinder Singh

ਪਹਿਲਾਂ ਹੀ ਮੈਨੂੰ ਭਾਜਪਾ ’ਚ ਆਉਣਾ ਚਾਹੀਦਾ ਸੀ (Captain Amarinder Singh)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਭਾਜਪਾ ’ਚ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ ਪਰ ਮੈਨੂੰ ਆਪਰੇਸ਼ਨ ਕਰਕੇ ਦਿੱਕਤ ਆ ਰਹੀ ਸੀ। ਜਿਸ ਕਾਰਨ ਦੇਰੀ ਨਾਲ ਪਾਰਟੀ ਜੁਆਇੰਨ ਕੀਤੀ। ਇਸ ਦੌਰਾਨ ਉਨ੍ਹਾਂ ਕਾਂਗਰਸ ’ਤੇ ਛੱਡ ਕੇ ਭਾਜਪਾ ’ਚ ਆਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਹੁਣ ਕਾਂਗਰਸ ’ਚ ਬਹੁਤ ਛੋਟੀ ਸੋਚ ਦੇ ਲੋਕ ਹਨ। ਪਾਰਟੀ ’ਚ ਕੋਨਫੀਡੈਂਸ ਘੱਟ ਹੋ ਗਿਆ ਸੀ। ਪਾਰਟੀ ’ਚ ਆਪਸੀ ਅੰਦਰੂਨੀ ਕਲੇਸ਼ ਵੀ ਵਧ ਗਿਆ ਸੀ।

ਅਮਰਿੰਦਰ ਸਿੰਘ (Captain Amarinder Singh) ਨੇ ਅੱਗੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਹੋਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਰਹਿੰਦੇ ਸੀ। ਇਸ ਦੌਰਾਨ ਉਨ੍ਹ੍ਵਾਂ ਆਮ ਆਦਮੀ ਪਾਰਟੀ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੋਈ ਵੀ ਮੁੱਖ ਮੰਤਰੀ 6 ਮਹੀਨੇ ਬਾਅਦ ਹੀ ਭਰੋਸੀਗ ਮਤਾ ਲੈ ਕੇ ਆਵੇ ਤਾਂ ਇਹ ਇੱਕ ਜੋ ਹੈ ਹੋਰ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਉਨ੍ਹਾਂ ’ਤੇ ਖਰੀ ਨਹੀਂ ਉਤਰੀ ਲੋਕ 6 ਮਹੀਨਿਆਂ ’ਚ ਹੀ ਆਪ ਸਰਕਾਰ ਤੋਂ ਅੱਕੇ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਗਏ ਉੱਥੇ ਕੀ ਕਰਕੇ ਆਏ ਇਹ ਸਾਰਿਆਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਰਾਘਵ ਚੱਢਾ ਸਰਕਾਰ ਚਲਾ ਰਿਹਾ ਹੈ।

ਪ੍ਰੈਸ ਕਾਨਫਰੰਸ ਦੌਰਾ ਪ੍ਰਧਾਨ ਅਸ਼ਵਨੀ ਸ਼ਰਮਾ ਕੀ ਬੋਲੋ

ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ’ਚ ਆਪ ਸਰਕਾਰ ਆਮ ਲੋਕਾਂ ਦੀਆਂ ਮੁੱਢਲੀ ਜਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਰਹੀ ਹੈ। ਸੂਬੇ ‘ਚ ਕਿਸਾਨ ਦੇ ਹਾਲਤ ਠੀਕ ਨਹੀਂ ਹਨ। ਸਰਕਾਰ ਪਿਛਲੇ 15 ਦਿਨਾਂ ਤੋਂ ਭਰਮ ਫੈਲਾਅ ਰਹੀ ਹੈ। ਅਪਰੇਸ਼ਨ ਲੋਟਸ ਨਹੀਂ ਸਗੋਂ ਅਪਰੇਸ਼ਨ ਕੇਜਰੀਵਾਲ ਚਲਾ ਰਿਹਾ ਹੈ ਕਿ ਕਿਵੇਂ ਭਗਵੰਤ ਮਾਨ ਨੂੰ ਹਟਾਉਣਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸਦਨ ਦੀ ਗਲਤ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸਦਨ ਪੰਜਾਬ ਦੇ ਹਿਤਾਂ ਲਈ ਬਣਿਆ ਹੈ।  ਕੱਲ੍ਹ ਵਿਧਾਨ ਸਭਾ ਵੱਲੋਂ ਨਰਿੰਦਰ ਮੋਦੀ ਦਾ ਧੰਨਵਾਦ ਮਤਾ ਪਾਸ ਕੀਤਾ ਜਾਵੇ।

ਕੈਪਟਨ ਦਾ ਸਿਆਸੀ ਸਫ਼ਰ ….

ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ,ਦੋ ਵਾਰ ਮੈਂਬਰ ਪਾਰਲੀਮੈਂਟ, ਛੇ ਵਾਰ ਵਿਧਾਇਕ ਅਤੇ 3 ਵਾਰ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ , ਕਾਂਗਰਸ ,ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਉੱਘੇ ਸਿਆਸੀ ਲੀਡਰਾਂ ’ਚ ਆਉਂਦਾ ਹੈ।

ਜੁਆਇਨ ਕਰਨ ਤੋਂ ਬਾਅਦ ਅਹਿਮ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ

ਭਾਜਪਾ ਪੰਜਾਬ ਵਿੱਚ ਪਾਰਟੀ ਦਾ ਪੁਨਰਗਠਨ ਕਰਨ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਅਜਿਹੇ ’ਚ ਪੰਜਾਬ ਲੋਕ ਕਾਂਗਰਸ ਦੇ ਭਾਜਪਾ ’ਚ ਰਲੇਵੇਂ ਤੋਂ ਬਾਅਦ ਪਾਰਟੀ ਲੀਡਰਸ਼ਿਪ ਕੈਪਟਨ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਪੰਜਾਬ ’ਚ ਅਹਿਮ ਜ਼ਿੰਮੇਵਾਰੀਆਂ ਸੌਂਪ ਸਕਦੀ ਹੈ। ਜਨਵਰੀ 2020 ਵਿਚ ਪੰਜਾਬ ਭਾਜਪਾ ਇਕਾਈ ਦੇ ਮੁਖੀ ਬਣੇ ਅਸ਼ਵਨੀ ਸ਼ਰਮਾ ਦਾ 3 ਸਾਲਾਂ ਦਾ ਕਾਰਜਕਾਲ ਜਨਵਰੀ-2023 ਵਿਚ ਖਤਮ ਹੋ ਗਿਆ। ਮੌਜੂਦਾ ਵਿਧਾਨ ਸਭਾ ਵਿੱਚ ਭਾਜਪਾ ਦੇ ਸਿਰਫ਼ 2 ਵਿਧਾਇਕ ਹਨ।

ਵਿਧਾਨ ਸਭਾ ਚੋਣਾਂ ਇਕੱਠੀਆਂ ਲੜਨ ਵਾਲੇ ਕੈਪਟਨ ਬੀਜੀਪੀ

ਨਵਜੋਤ ਸਿੱਧੂ ਦੇ ਮੁੱਦੇ ’ਤੇ ਕਾਂਗਰਸ ਹਾਈਕਮਾਂਡ ਨਾਲ ਟਕਰਾਅ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਪੰਜਾਬ ਲੋਕ ਕਾਂਗਰਸ’ (ਪੀ.ਐਲ.ਸੀ.) ਪਾਰਟੀ ਬਣਾਈ। ਇਸ ਸਾਲ ਫਰਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਭਾਜਪਾ ਨਾਲ ਗੱਠਜੋੜ ਕਰਕੇ ਮੈਦਾਨ ਵਿੱਚ ਉਤਰੇ ਸਨ। ਹਾਲਾਂਕਿ, ਨਾ ਤਾਂ ਉਹ ਖੁਦ ਆਪਣੀ ਪਟਿਆਲਾ ਸੀਟ ਬਚਾ ਸਕੇ ਅਤੇ ਨਾ ਹੀ ਸੂਬੇ ’ਚ ਕੋਈ ਹੋਰ ਉਮੀਦਵਾਰ ਜਿੱਤ ਸਕੇ।

ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ

ਪਿਤਾ ਦਾ ਨਾਮ         ਯਾਦਵਿੰਦਰ ਸਿੰਘ
ਮਾਤਾ ਦਾ ਨਾਮ        ਰਾਜਮਾਤਾ ਮਹਿੰਦਰ ਕੌਰ
ਭਰਾ ਦਾ ਨਾਮ          ਮਾਲਵਿੰਦਰ ਸਿੰਘ
ਭੈਣ ਦਾ ਨਾਮ           ਹੇਮਿੰਦਰ ਕੌਰ, ਰੁਪਿੰਦਰ ਕੌਰ
ਪਤਨੀ ਦਾ ਨਾਮ        ਪ੍ਰਨੀਤ ਕੌਰ
ਪੁੱਤਰ ਦਾ ਨਾਮ        ਰਣਇੰਦਰ ਸਿੰਘ
ਬੇਟੀ ਦਾ ਨਾਮ         ਜੈ ਇੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਦਾ ਜਨਮ ਅਤੇ ਸਿੱਖਿਆ

ਕੈਪਟਨ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਹੋਇਆ ਸੀ। ਉਸ ਦੇ ਪਿਤਾ, ਯਾਦਵਿੰਦਰਾ ਸਿੰਘ ਪਟਿਆਲਾ, ਸਟੇਟ ਪੁਲਿਸ ਵਿੱਚ ਇੱਕ ਇੰਸਪੈਕਟਰ ਜਨਰਲ ਵਜੋਂ ਕੰਮ ਕਰਦੇ ਸਨ, ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਅਤੇ ਵਰਮਾ ਵੀ ਗਏ ਸਨ। ਉਨ੍ਹਾਂ ਦੀ ਮਾਤਾ ਦਾ ਨਾਂਅ ਮਹਾਰਾਣੀ ਮਹਿੰਦਰ ਕੌਰ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਵੇਲਹਮ ਬੁਆਏਜ਼ ਸਕੂਲ ਅਤੇ ਲਾਰੈਂਸ ਸਕੂਲ, ਸਨਾਵਰ ਤੋਂ ਕੀਤੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਅਮਰੀਕਾ ਫਰਾਰ ਹੋਇਆ ਗੈਂਗਸਟਰ ਗੋਲਡੀ ਬਰਾੜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ