ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਸ਼ਾਮ ਨੂੰ ਹੋਵੇਗਾ ਯੋਗੀ ਮੰਤਰੀ ਮੰਡਲ ਦਾ ਵਿਸਥਾਰ

ਅੱਜ ਸ਼ਾਮ ਨੂੰ ਹੋਵੇਗਾ ਯੋਗੀ ਮੰਤਰੀ ਦਾ ਵਿਸਥਾਰ

ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ’ਚ ਯੋਗੀ ਮੰਤਰੀ ਮੰਡਲ ਦੇ ਕੈਬਨਿਟ ਦਾ ਵਿਸਥਾਰ ਐਤਵਾਰ ਸ਼ਾਮ 5:30 ਵਜੇ ਹੋਵੇਗਾ ਰਾਜਭਵਨ ਦੇ ਸੂਤਰਾਂ ਅਨੁਸਾਰ ਨਵੇਂ ਮੰਤਰੀਆ ਦਾ ਸਹੁੰ ਚੁੱਕ ਸਮਾਗਮ ਸ਼ਾਮ 5:30 ਵਜੇ ਰਾਜ ਭਵਨ ਦੇ ਗਾਂਧੀ ਸਭਾਗਾਰ ’ਚ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਨਿਸ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੰਜੈ ਨਿਸ਼ਾਦ, ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਜਿਤਿਨ ਪ੍ਰਸ਼ਾਦ, ਲਕਸ਼ਮੀਕਾਂਤ ਵਾਜਪਾਈ, ਸਕਲਦੀਪ ਰਾਜਭਰ, ਸੰਗਤੀਾ ਬਲਵੰਤ, ਏ. ਕੇ. ਸ਼ਰਮਾ, ਆਸ਼ੀਸ਼ ਪਟੇਲ, ਧੀਰੇਂਦਰ ਗੁੱਜਰ ਤੇ ਤੇਜਪਾਲ ਨਾਗਰ ਸਹੁੰ ਚੁੱਕ ਸਕਦੇ ਹਨ ਇਸ ਤੋਂ ਇਲਾਵਾ ਕਾਸ਼ੀ ਇਲਾਕੇ ਦੇ ਸਾਬਕਾ ਪ੍ਰਧਾਨ ਲਕਸ਼ਮਣ ਆਚਾਰਿਆ ਤੇ ਸੰਦੀਪ ਸਿੰਘ ਨੂੰ ਮੰਤਰੀ ਮੰਡਲ ’ਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ।

ਯੂਪੀ ’ਚ ਅੱਠ ਆਈਪੀਐੱਸ ਦਾ ਤਬਾਦਲਾ

ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ ਅੱਠ ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ ਅਧਿਕਾਰਿਕ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਐਸਟੀਐਫ ਦੇ ਆਈਜੀ ਅਮਿਤਾਭ ਯਸ਼ ਦੇ ਭਵਨ ਤੇ ਕਲਿਆਣ ਦੇ ਆਈਜੀ ਨਵਨੀਤ ਸਿਕੇਰਾ ਸਮੇਤ ਅੱਠ ਆਈਪੀਐੱਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ ਐਸਟੀਐਫ ਦੇ ਏਡੀਜੀ ਤੇ ਆਈਜੀ ਅਮਿਤਾਭ ਯਸ਼ ਹੁਣ ਏਡੀਜੀ ਦੀ ਜ਼ਿੰਮੇਵਾਰੀ ਨਿਭਾਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ