ਸੱਚਾ ਬਲੀਦਾਨ

true-sacrifice

ਸੱਚਾ ਬਲੀਦਾਨ

ਇੱਕ ਵਾਰ ਮਾਰਸੇਲਸ ਸ਼ਹਿਰ ’ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ‘‘ਜਦੋਂ ਤੱਕ ਸਾਡੇ ’ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸਦੀ ਜਾਂਚ ਨਹੀਂ ਕਰੇਗਾ, ਉਦੋਂ ਤੱਕ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੈ ਪਰ ਕਠਿਨਾਈ ਇਹ ਹੈ ਕਿ ਜੋ ਕੋਈ ਵੀ ਜਾਂਚ ਦਾ ਕੰਮ ਕਰਦਾ ਹੈ, ਉਹ ਖੁਦ ਹੀ ਪਲੇਗ ਦਾ ਸ਼ਿਕਾਰ ਹੋ ਜਾਂਦਾ ਹੈ

true-sacrifice

ਉਦੋਂ ਹੇਨੀ ਗਾਇਨ ਨਾਂਅ ਦਾ ਇੱਕ ਨੌਜਵਾਨ ਡਾਕਟਰ ਅੱਗੇ ਆਇਆ ਉਹ ਬਿਲਕੁਲ ਇਕੱਲਾ ਸੀ ਉਸ ਨੇ ਆਪਣੀ ਸਾਰੀ ਜਾਇਦਾਦ ਹਸਪਤਾਲ ਦੇ ਨਾਂਅ ਕਰ ਦਿੱਤੀ ਉਸ ਨੇ ਜਾਂਚ ਸ਼ੁਰੂ ਕੀਤੀ ਤੇ ਕਾਗਜਾਂ ਨੂੰ ਲਿਖ ਕੇ ਸਿਰਕੇ ’ਚ ਪਾਉਂਦਾ ਗਿਆ, ਜਿਸ ਨਾਲ ਕਿਸੇ ਦੂਜੇ ਨੂੰ ਪਲੇਗ ਨਾ ਹੋਵੇ ਕੀਟਾਣੂ ਉਸ ਦੇ ਸਰੀਰ ’ਚ ਫ਼ੈਲਦੇ ਜਾ ਰਹੇ ਸਨ ਪਰ ਉਸ ਨੇ ਜਾਂਚ ਬੰਦ ਨਾ ਕੀਤੀ ਅੰਤ ’ਚ ਉਸਦੀ ਮੌਤ ਹੋ ਗਈ ਇਸ ਤਰ੍ਹਾਂ ਪਲੇਗ ਰੋਗ ਦੀ ਜਾਣਕਾਰੀ ਦੁਨੀਆ ਸਾਹਮਣੇ ਲਿਆ ਕੇ ਉਹ ਸਦਾ ਦੀ ਨੀਂਦ ਸੌਂ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.